
ਅਲਗੋਂ ਕੋਠੀ, 8 ਅਪ੍ਰੈਲ (ਹਰਦਿਆਲ ਸਿੰਘ) – ਗੁਰੂ ਗੋਬਿੰਦ ਸਿੰਘ ਸਟੱਡੀ ਸਰਕਲ ਤਰਨ ਤਾਰਨ ਜੋਨ ਦੇ ਖੇਤਰ ਅਮਰਕੋਟ ਦੀ ਮੀਟਿੰਗ ਗੁਰਦੁਆਰਾ ਗੁਰੂ ਤੇਗ ਬਹਾਦਰ ਅਮਰਕੋਟ ਵਿਖੇ ਹੋਈ, ਜਿਸ ਵਿਚ ਖਾਲਸਾ ਸਾਜਨਾ ਦਿਵਸ ਵਿਸਾਖੀ ਨੂੰ ਸਮਰਪਿਤ ਦਸਤਾਰ ਚੇਤਨਾ ਮਾਰਚ ਬਾਰੇ ਵਿਚਾਰਾਂ ਹੋਈਆਂ ।ਸਟੱਡੀ ਸਰਕਲ ਦੇ ਗੁਰਦੇਵ ਸਿੰਘ ਕਸ਼ਮੀਰ ਸਿੰਘ ਅਲਗੋਂ ਮਲਕੀਤ ਸਿੰਘ ਚੀਮਾਂ ਜਸਵਿੰਦਰ ਸਿੰਘ ਰਾਜੋਕੇ ਦਲਜੀਤ ਸਿੰਘ ਮੱਦਰ ਤੇ ਬਲਜੀਤ ਸਿੰਘ ਰਾਜੋਕੇ ਤੇ ਪ੍ਰਚਾਰਕ ਦਿਲਬਾਗ ਸਿੰਘ ਧਾਰੀਵਾਲ ਨੇ ਦੱਸਿਆ ਕਿ ਇਹ ਮਾਰਚ 12 ਅਪਰੈਲ ਨੂੰ ਸਵੇਰੇ 8-00 ਵਜੇ ਗੁਰਦੁਆਰਾ ਭਾਈ ਚੈਨ ਜੀ ਖੇਮਕਰਨ ਤੋਂ ਅਰੰਭ ਹੋਕੇ ਭੂਰਾ ਕੋਹਨਾ, ਆਸਲ ਉਤਾੜ, ਚੀਮਾ ਖੁਰਦ, ਅਮਰਕੋਟ, ਵਲਟੋਹਾ, ਡਿਬੀਪੁਰਾ, ਵਾੜਾ ਤੇਲੀਆਂ, ਅਲਗੋਂ ਕੋਠੀ, ਮਾੜੀ ਗੋੜ ਸਿੰਘ, ਭਿਖੀਵਿੰਡ ਆਦਿ ਤੋਂ ਹੁੰਦਾ ਹੋਇਆ ਗੁਰਦੁਆਰਾ ਭਾਈ ਤਾਰੂ ਸਿੰਘ ਜੀ ਸ਼ਹੀਦ ਵਿਖੇ ਅਰਦਾਸ ਉਪਰੰਤ ਸਮਾਪਤ ਹੋਵੇਗਾ।ਮੀਟਿੰਗ ਵਿੱਚ ਉਚੇਚੇ ਤੋਰ ‘ਤੇ ਪਹੁੰਚੇ ਸ: ਹਰਜਿੰਦਰ ਸਿੰਘ ਮਾਣਕਪੁਰਾ ਤੇ ਸ: ਕਰਨਜੀਤ ਸਿੰਘ ਅਕਬਰਪੁਰਾ ਨੇ ਵੀਰਾਂ ਦੀਆਂ ਡਿਉਟੀਆਂ ਲਗਾਉਂਂਦੇ ਹੋਏ ਕਿਹਾ ਕਿ ਇਸ ਦਸਤਾਰ ਚੇਤਨਾ ਮਾਰਚ ਵਿਚ ਕੇਵਲ ਸਾਬਤ ਸੂਰਤ ਨੋਜਵਾਂਨ ਕੇਸਰੀ, ਨੀਲੀਆਂ ਕਾਲੀਆਂ ਤੇ ਕੇਸਰੀ ਦਸਤਾਰਾਂ ਸਜਾ ਕੇ ਮੋਟਰ ਸਾਈਕਲਾਂ ਅਤੇ ਸਕੂਟਰਾਂ ਉਤੇ ਸਵਾਰ ਹੋ ਕੇ ਸ਼ਾਮਿਲ ਹੋਣਗੇ।ਮਾਰਚ ਦੌਰਾਨ ਵੱਡੀ ਗਿਣਤੀ ‘ਚ ਗੁਰਮਤਿ ਲਿਟਰੇਚਰ ਵੰਡਿਆ ਜਾਵੇਗਾ।ਉਨਾਂ ਸੰਗਤਾਂ ਨੂੰ ਬੇਨਤੀ ਕੀਤੀ ਕਿ ਇਸ ਦਸਤਾਰ ਚੇਤਨਾ ਮਾਰਚ ਦੇ ਸਵਾਗਤ ਲਈ ਹੁੰਮ ਹੁਮਾ ਕੇ ਪਹੁੰਚਣ।ਮੀਟਿੰਗ ਵਿਚ ਸ: ਜਗਮੋਹਨ ਸਿੰਘ ਸਰਪੰਚ ਅਮਰਕੋਟ, ਸ: ਅਮਰੀਕ ਸਿੰਘ ਜੋਧਪੁਰੀ ਸਰਪੰਚ ਵਾੜਾ ਸੁਖਰਾਜ ਸਿੰਘ ਖੇਮਕਰਨ, ਪਰਤਾਪ ਸਿੰਘ, ਬਲਰਾਜ ਸਿੰਘ, ਬਲਜੀਤ ਸਿੰਘ, ਦਰਸ਼ਨ ਸਿੰਘ ਰਾਜੋਕੇ, ਡਾ. ਜਗਤਾਰ ਸਿੰਘ ਅਲਗੋਂ ਕੋਠੀ, ਮਨਦੀਪ ਸਿੰਘ ਮੰਨੂੰ ਡਿਬੀਪੁਰਾ, ਤਰਸੇਮ ਸਿੰਘ, ਗੁਰਸੇਵਕ ਸਿੰਘ ਨੋਂਜਵਾਨ ਸੇਵਕ ਸਭਾ ਅਮਰਕੋਟ ਤੋਂ ਇਲਾਵਾ ਇਲਾਕੇ ਦੇ ਜਿਮੇਵਾਰਾ ਵੀਰਾਂ ਤੋਂ ਇਲਾਵਾ ਸਟੱਡੀ ਸਰਕਲ ਖੇਤਰ ਅਮਰਕੋਟ ਦੇ ਸਾਰੇ ਵੀਰ ਸ਼ਾਮਲ ਸਨ।
Check Also
ਖਾਲਸਾ ਕਾਲਜ ਵਿਖੇ ‘ਕਲਾਕਿ੍ਰਤੀ’ ਦੋ ਰੋਜ਼ਾ ਦੀਵਾਲੀ ਪ੍ਰਦਰਸ਼ਨੀ ਲਗਾਈ ਗਈ
ਅੰਮ੍ਰਿਤਸਰ, 4 ਨਵੰਬਰ (ਸੁਖਬੀਰ ਸਿੰਘ ਖੁਰਮਣੀਆਂ)- ਖਾਲਸਾ ਕਾਲਜ ਦੇ ਫੈਸ਼ਨ ਡਿਜ਼ਾਈਨਿੰਗ ਵਿਭਾਗ ਵਲੋਂ ਦੋ ਰੋਜ਼ਾ …
Punjab Post Daily Online Newspaper & Print Media