
ਹੁਸ਼ਿਆਰਪੁਰ, 8 ਅਪ੍ਰੈਲ (ਸਤਵਿੰਦਰ ਸਿੰਘ) – ਦਰਬਾਰ ਗਿਆਰਵੀਂ ਵਾਲੀ ਸਰਕਾਰ ਦੇ ਦਰਬਾਰ ਪਿੰਡ ਨਾਰਾ ਵਿਖੇ 2 ਰੋਜਾ ਸਾਲਾਨਾ ਜੋੜ ਮੇਲਾ ਗਦੀਨਸ਼ੀਨ ਭਗਤ ਜੀਵਨ ਸ਼ਾਹ ਕਾਦਰੀ ਦੀ ਯੋਗ ਅਗਵਾਈ ਹੇਠ ਬੜੀ ਸ਼ਰਧਾ ਅਤੇ ਧੂਮਧਾਮ ਨਾਲ ਮਨਾਇਆ ਗਿਆ। ਇਸ ਸੰਬੰਧ ਵਿਚ ਝੰਡੇ ਦੀ ਰਸਮ ਅਤੇ ਚਾਦਰ ਚੜਾਈ ਗਈ। ਇਸ ਮੌਕੇ’ਤੇ ਵਿਸ਼ੇਸ਼ ਤੌਰ’ਤੇ ਕੇਂਦਰੀ ਰਾਜ ਮੰਤਰੀ ਸ਼੍ਰੀ ਵਿਜੇ ਸਾਂਪਲਾ ਨੇ ਹਾਜ਼ਰੀਆਂ ਭਰੀਆਂ ਅਤੇ ਸੰਗਤਾਂ ਨੂੰ ਜੋੜ ਮੇਲੇ ਦੀਆਂ ਵਧਾਈਆਂ ਦਿੱਤੀਆਂ। ਸ਼੍ਰੀ ਸਾਂਪਲਾ ਨੇ ਕਿਹਾ ਕਿ ਸੰਤਾਂ ਮਹਾਪੁਰਸ਼ਾਂ ਦੀ ਸੰਗਤ ਕਰਨ ਨਾਲ ਮੰਨ ਸਾਫ ਅਤੇ ਜੀਵਨ ਸਫਲਾ ਹੁੰਦਾ ਹੈ ਅਤੇ ਇਨਸਾਨ ਨੂੰ ਹਰ ਉਹ ਖੁਸ਼ੀ ਪ੍ਰਾਪਤ ਹੁੰਦੀ ਹੈ ਜਿਸਦੀ ਉਹ ਆਸ ਕਰਦਾ ਹੈ।
ਇਸ ਮੌਕੇ ਬਾਬਾ ਰਾਮ ਮੂਰਤੀ ਡੇਰਾ ਨਾਰਾ, ਭਗਤ ਜੋਤੀ ਸ਼ਾਹ, ਭਗਤ ਬਿਸ਼ਨ ਦਾਸ, ਭਗਤ ਰਾਮ ਲਾਲ, ਭਗਤ ਸੋਮ ਨਾਥ ਆਦਿ ਸੰਤਾਂ ਮਹਾਪੁਰਸ਼ਾਂ ਨੇ ਸੰਗਤਾਂ ਨੂੰ ਗੁਰੂ ਚਰਨਾ ਨਾਲ ਜੋੜਿਆ। ਇਸ ਉਪਰਾਂਤ ਪ੍ਰਸਿੱਧ ਗਾਇਕ ਕੰਨਵਰ ਗਰੇਵਾਲ, ਗਗਨ ਥਿੰਦ, ਵਿਵੇਕ ਮਹਾਜਨ, ਸੁਰਿੰਦਰ ਲਾਡੀ, ਰਾਜ ਮੰਹਿਦੀ, ਪ੍ਰਤਾਪ ਰਾਣਾ, ਗਾਮਾ ਫਕੀਰ ਆਦਿ ਗਾਇਕਾਂ ਨੇ ਧਾਰਮਿਕ ਤੇ ਸੂਫੀਆਨਾ ਕਲਾਮਾਂ ਨਾਲ ਸੰਗਤਾਂ ਨੂੰ ਕੀਲਿਆ। ਇਸ ਦੌਰਾਨ ਵਿਸ਼ਾਲ ਲੰਗਰ ਲਗਾਇਆ ਗਿਆ। ਇਸ ਮੌਕੇ’ਤੇ ਹੋਰਨਾਂ ਤੋਂ ਇਲਾਵਾ ਸ਼੍ਰੀ ਰਾਜ ਕੁਮਾਰ ਰਾਜੂ ਪ੍ਰਧਾਨ ਦੇਹਾਤੀ ਮੰਡਲ, ਸ਼੍ਰੀ ਅਮਿਤ ਸਾਂਪਲਾ, ਰਣਜੀਤ ਰਾਣਾ, ਜਸਵਿੰਦਰ ਲੱਕੀ, ਨਵੀ ਬੇਦੀ, ਸੁੱਚਾ ਸਿੰਘ ਧਾਲੀਵਾਲ, ਜਗਦੀਪ ਸਿੰਘ ਬੱਲ, ਵਿਵੇਕ ਸ਼ਰੀਨ, ਰਾਜ ਕੁਮਾਰ, ਸਤਨਾਮ ਕੁਮਾਰ, ਜੀਤ ਸਿੰਘ ਯੂ.ਕੇ, ਜਸਪਾਲ ਸਿੰਘ, ਹਰੀਪਾਲ, ਕੁਲਦੀਪ, ਬਿਕਰਮਜੀਤ, ਸੁਰਜੀਤ ਕੁਮਾਰ ਬੱਧਣ ਆਦਿ ਹਾਜ਼ਰ ਸਨ।
Check Also
ਰੈਡ ਕਰਾਸ ਸੋਸਾਇਟੀ ਵਲੋਂ ਆਪਦਾ ਪ੍ਰਬੰਧਨ ਲਈ ਦੋ ਰੋਜਾ ਵਰਕਸ਼ਾਪ ਆਯੋਜਿਤ
ਅੰਮ੍ਰਿਤਸਰ, 5 ਨਵੰਬਰ (ਜਗਦੀਪ ਸਿੰਘ) – ਡਿਪਟੀ ਕਮਿਸ਼ਨਰ-ਕਮ-ਪ੍ਰਧਾਨ, ਜ਼ਿਲ੍ਹਾ ਰੈਡ ਕਰਾਸ ਸੋਸਾਇਟੀ ਦਲਵਿੰਦਰਜੀਤ ਸਿੰਘ,ਅੰਮ੍ਰਿਤਸਰ ਦੀ …
Punjab Post Daily Online Newspaper & Print Media