Thursday, November 5, 2026

ਐਨ.ਐਚ.ਐਮ ਮੁਲਾਜ਼ਮਾਂ ਬਜਾਰਾਂ ਵਿੱਚ ਅੱਜ ਭੀਖ ਮੰਗ ਕੇ ਕੀਤਾ ਰੋਸ ਪ੍ਰਦਰਸ਼ਨ

ਸ਼ਹਿਰੀਆਂ ਤੇ ਭਿਖਾਰੀਆਂ ਨੇ ਦਿੱਤੀ ਭੀਖ ਪਰ, ਸਿਵਲ ਸਰਜਨ ਨੇ ਦਿੱਤਾ ਦਿਲਾਸਾ

PPN0804201519
ਹੁਸ਼ਿਆਰਪੁਰ, 8 ਅਪ੍ਰੈਲ (ਸਤਵਿੰਦਰ ਸਿੰਘ) – ਨੈਸ਼ਨਲ ਹੈਲਥ ਮਿਸ਼ਨ ਯੂਨਿਅਨ ਹੁਸ਼ਿਆਰਪੁਰ ਦੇ ਕਰਮਚਾਰੀਆਂ ਵੱਲੋਂ ਆਪਣੀਆਂ ਮੰਗਾਂ ਦੀ ਪੂਰਤੀ ਲਈ ਅੱਜ ਸ਼ਹਿਰ ਵਿੱਚ ਭੀਖ ਮੰਗ ਕੇ ਪੰਜਾਬ ਸਰਕਾਰ ਵਿਰੁੱਧ ਰੋਸ ਪ੍ਰਦਰਸ਼ਨ ਕੀਤਾ ਗਿਆ ਤੇ ਸ਼ਹਿਰ ਵਾਸੀਆਂ ਨੇ ਮੁਲਾਜ਼ਮਾਂ ਦਾ ਸਮਰਥਨ ਕਰਦੇ ਹੋਏ ਭੀਖ ਦਿੱਤੀ ਤੇ ਸ਼ਹਿਰ ਦੇ ਵੱਖ-ਵੱਖ ਬਾਜ਼ਾਰਾਂ ਵਿੱਚ ਹੁੰਦੇ ਹੋਏ ਘੰਟਾਘਰ ਥੱਲੇ ਪੰਜਾਬ ਸਰਕਾਰ ਦੇ ਖਿਲਾਫ ਜੰਮ ਕੇ ਨਾਰ੍ਹੇਬਾਜ਼ੀ ਕੀਤੀ ਗਈ। ਇਸ ਮੌਕੇ ਯੂਨਿਅਨ ਦੇ ਪ੍ਰਧਾਨ ਤਜਿੰਦਰ ਸਿੰਘ ਨੇ ਦੱਸਿਆ ਕਿ ਅੱਜ ਸੂਬਾ ਕਮੇਟੀ ਦੇ ਫੈਸਲੇ ਅਨੁਸਾਰ ਸ਼ਹਿਰ ਵਿੱਚ ਭੀਖ ਮੰਗ ਕੇ ਰੋਸ ਪ੍ਰਦਰਸ਼ਨ ਕੀਤਾ ਗਿਆ। ਜਦੋਂ ਜਿਲ੍ਹਾ ਸਿਹਤ ਸੇਵਾਵਾਂ ਦੇ ਮੁਖੀ ਡਾ.ਸੁਰਜੀਤ ਸਿੰਘ ਕੋਲੋਂ ਭੀਖ ਮੰਗਣ ਗਏ ਤੇ ਉਨ੍ਹਾਂ ਨੇ 5 ਰੁਪਏ ਵੀ ਨਾ ਦਿੱਤੇ ਤੇ ਦਿਲਾਸੇ ਦੇ ਕੇ ਤੋਰ ਦਿੱਤਾ। ਜਦਕਿ ਸ਼ਹਿਰ ਦੇ ਪ੍ਰਮੁਖ ਬਾਜ਼ਾਰਾਂ ਵਿੱਚੋਂ ਲੰਘਦੇ ਹੋਏ ਇਸ ਰੋਸ ਪ੍ਰਦਰਸ਼ਨ ਨੂੰ ਭਿਖਾਰੀਆਂ ਵੱਲੋਂ ਵੀ ਆਪਣੀ ਭੀਖ ਦੇ ਪੈਸਿਆਂ ਵਿੱਚੋਂ ਪੈਸੇ ਦੇ ਯੂਨਿਅਨ ਦਾ ਸਮਰਥਨ ਕੀਤਾ ਗਿਆ। ਇਸ ਤੋਂ ਇਲਾਵਾ ਸ਼ਹਿਰ ਵਾਸੀਆਂ ਅਤੇ ਦੁਕਾਨਦਾਰਾਂ ਵੱਲੋਂ ਵੀ ਮੁਲਾਜ਼ਮਾਂ ਨੂੰ ਭਰਵਾਂ ਹੁੰਗਾਰਾ ਦਿੱਤਾ ਗਿਆ। ਭੀਖ ਦੌਰਾਨ ਇੱਕਠੇ ਕੀਤੇ ਗਏ ਪੈਸਿਆਂ ਦਾ ਡਰਾਫਟ ਪੰਜਾਬ ਸਰਕਾਰ ਦਾ ਖਜਾਨਾ ਭਰਨ ਵਾਸਤੇ ਭੇਜਿਆ ਜਾਵੇਗਾ।
ਇਸ ਮੌਕੇ ਏ.ਐਨ.ਐਮ. ਯੂਨਿਅਨ ਦੀ ਜਿਲ੍ਹਾ ਜਨਰਲ ਸਕੱਤਰ ਗੁਰਵਿੰਦਰ ਕੌਰ ਨੇ ਧਰਨੇ ਨੂੰ ਸੰਬੋਧਨ ਕਰਦੇ ਹੋਏ ਕਿਹਾ ਕੌਮੀ ਸਿਹਤ ਮਿਸ਼ਨ ਦੀ ਹੜਤਾਲ ਅੱਜ 27 ਵੇਂ ਦਿਨ ਵਿੱਚ ਦਾਖਿਲ ਹੋ ਚੁੱਕੀ ਹੈ ਪਰ ਅਜੇ ਤੱਕ ਪੰਜਾਬ ਸਰਕਾਰ ਵੱਲੋਂ ਯੂਨਿਅਨ ਨੂੰ ਦਿਲਾਸਿਆਂ ਦੋਂ ਇਲਾਵਾ ਕੁੱਝ ਨਹੀਂ ਦਿੱਤਾ ਗਿਆ। ਅਸੀਂ ਪੰਜਾਬ ਸਰਕਾਰ ਨੂੰ ਚੇਤਾਵਨੀ ਦੇ ਰਹੇ ਹਾਂ ਕਿ ਜਲਦੀ ਹੀ ਯੂਨਿਅਨ ਨਾਲ ਬੈਠ ਕੇ ਸਾਡੀਆਂ ਜਾਇਜ਼ ਮੰਗਾਂ ਮੰਨ ਲਈਆਂ ਜਾਣ ਨਹੀਂ ਤਾਂ ਜੱਥੇਬੰਦੀ ਹੋਰ ਵੀ ਤਿੱਖਾ ਸੰਘਰਸ਼ ਕਰੇਗੀ ਜਿਸਦੀ ਜਿੰਮੇਵਾਰੀ ਪੰਜਾਬ ਸਰਕਾਰ ਦੀ ਹੋਵੇਗੀ। ਇਸ ਮੌਕੇ ਉਨ੍ਹਾਂ ਸਮੂਹ ਭਰਾਤਰੀ ਜੱਥੇਬੰਦੀਆਂ, ਸਮਾਜ ਸੇਵੀ ਜੱਥੇਬੰਦੀਆਂ, ਧਾਰਮਿਕ ਜੱਥੇਬੰਦੀਆਂ ਅਤੇ ਰਾਜਨੀਤਕ ਜੱਥੇਬੰਦੀਆਂ ਨੂੰ ਅਪੀਲ ਕੀਤੀ ਕਿ ਇਸ ਸੰਘਰਸ਼ ਵਿੱਚ ਯੂਨਿਅਨ ਨੂੰ ਸਹਿਯੋਗ ਦੇਣ ਤਾਂ ਜੋ ਸਾਡੀਆਂ ਜਾਇਜ਼ ਮੰਗਾਂ ਮੰਨੀਆ ਜਾ ਸਕਣ। ਇਸ ਮੌਕੇ ਹੋਰਨਾਂ ਤੋਂ ਇਲਾਵਾ ਐਨ.ਐਚ.ਐਮ. ਯੂਨਿਅਨ ਦੇ ਚੇਅਰਮੈਨ ਮੁਹੰਮਦ ਆਸਿਫ, ਡਾ. ਸ਼ੈਲੇਸ਼ ਕੁਮਾਰ, ਰੇਖਾ ਰਾਣੀ, ਗਿਰੀਸ਼ ਸ਼ਰਮਾ, ਸੁਮੀਤ ਸ਼ਰਮਾ, ਰਾਣੀ, ਸਪਨਾ, ਪਰਮਪ੍ਰੀਤ ਕੌਰ, ਤਰਨਜੀਤ ਕੁਮਾਰ, ਅਜੇ ਕੁਮਰਾ, ਹਰਮੇਸ਼ ਕੁਮਾਰ, ਜਸਵਿੰਦਰ ਕੌਰ, ਸੁਰਜੀਤ ਕੌਰ ਤੋਂ  ਐਨ.ਐਚ.ਐਮ. ਯੂਨਿਅਨ ਦੇ  ਸਮੂਹ ਕਰਮਚਾਰੀ ਸ਼ਾਮਿਲ ਸਨ।

Check Also

ਖਾਲਸਾ ਕਾਲਜ ਵਿਖੇ ‘ਕਲਾਕਿ੍ਰਤੀ’ ਦੋ ਰੋਜ਼ਾ ਦੀਵਾਲੀ ਪ੍ਰਦਰਸ਼ਨੀ ਲਗਾਈ ਗਈ

ਅੰਮ੍ਰਿਤਸਰ, 4 ਨਵੰਬਰ (ਸੁਖਬੀਰ ਸਿੰਘ ਖੁਰਮਣੀਆਂ)- ਖਾਲਸਾ ਕਾਲਜ ਦੇ ਫੈਸ਼ਨ ਡਿਜ਼ਾਈਨਿੰਗ ਵਿਭਾਗ ਵਲੋਂ ਦੋ ਰੋਜ਼ਾ …

Leave a Reply