Thursday, November 5, 2026

ਜਿਲਾ ਪੱਧਰੀ ਵਿਸ਼ਵ ਸਿਹਤ ਦਿਵਸ ਮੌਕੇ ਕਰਵਾਇਆ ਸੈਮੀਨਾਰ

PPN0804201518
ਹੁਸ਼ਿਆਰਪੁਰ, 8 ਅਪ੍ਰੈਲ (ਸਤਵਿੰਦਰ ਸਿੰਘ) – ਵਿਸ਼ਵ ਸਿਹਤ ਦਿਵਸ ਸਬੰਧੀ ਜਿਲਾ ਪੱਧਰੀ ਸੈਮੀਨਾਰ ਸਿਵਲ ਸਰਜਨ ਦਫਤਰ ਟ੍ਰੇਨਿੰਗ ਹਾਲ ਵਿਖੇ ਕਰਵਾਇਆ ਗਿਆ। ਵਿਸ਼ਵ ਸਿਹਤ ਸੰਗਠਨ ਵਲੋ ਸਿਹਤ ਦਿਵਸ ਸਬੰਧੀ ਜਾਰੀ ਕੀਤਾ ਗਿਆ ਥੀਮ ਅਸਰੱਖਿਤ ਭੋਜਨ ਦੇ ਅਧਾਰਿਤ ਵੱਖ ਵੱਖ ਬੁਲਾਰਿਆਂ ਵਲੋ ਇਸ ਵਿਸ਼ੇ ਤੇ ਵਿਸ਼ੇਸ ਚਰਚਾ ਕੀਤੀ ਗਈ ।ਇਸ ਸਮਾਗਮ ਨੂੰ ਜਿਲਾ ਪਰਿਵਾਰ ਭਲਾਈ ਅਫਸਰ ਡਾ ਚੂੰਨੀ ਲਾਲ ਨੇ ਸਬੋਧਨ ਕਰਦਿਆ ਹੋਏ ਦੱਸਿਆ ਕਿ ਵਿਸ਼ਵ ਸਿਹਤ ਦਿਵਸ ਹਰ ਸਾਲ 7 ਅਪ੍ਰੈਲ ਨੂੰ ਮਨਾਇਆ ਜਾਦਾ ਹੈ ਇਸ ਦਿਨ ਨੂੰ ਮਨਾਉਣ ਲਈ ਹਰ ਸਾਲ ਵਿਸ਼ਵ ਸਿਹਤ ਸੰਗਠਨ ਵਲੋ ਨਵਾਂ ਸਲੋਗਨ ਦਿੱਤਾ ਜਾਦਾ ਹੈ ਅਤੇ ਥੀਮ ਦੇ ਅਧਾਰਿਤ ਹੀ ਲੋਕਾਂ ਨੂੰ ਜਾਗਰੂਕ ਕੀਤਾ ਜਾਦਾ ਹੈ ਉਹਨਾ ਦੱਸਿਆ ਕਿ ਸਾਨੂੰ ਆਪਣੇ ਭੋਜਨ ਵਿੱਚ ਸਤੁਲਤਾਂ ਲਿਆਉਣੀ ਚਾਹੀਦੀ ਹੈ ਤਾ ਕਿ ਆਪਣੇ ਸਰੀਰ ਨੂੰ ਤੰਦਤਰੁਸਤ ਰੱਖ ਸਕੀਏ ।ਜਿਲਾਂ ਟੀਕਾ ਕਰਨ ਅਫਸਰ ਡਾ ਗੁਰਦੀਪ ਸਿੰਘ ਕੂਪੂਰ ਨੇ ਦੱਸਿਆ ਕਿ ਹਰ ਵਿਕਤੀ ਨੂੰ ਭੋਜਨ ਉਮਰ ਅਤੇ ਲੋੜ ਅਨੁਸਾਰ ਖਾਣਾ ਚਾਹੀਦਾ ਹੈ । ਇਸ ਮੋਕੇ ਇਹ ਵੀ ਦੱਸਿਆ ਕਿ  ਛੋਟੇ ਬੱਚਿਆਂ ਵਿੱਚ ਕੁਪੋਸ਼ਣ ਤੋਂ ਬਚਾਅ ਅਤੇ ਬੱਚਿਆਂ ਦੇ ਸੰਪੂਰਨ ਮਾਨਸਿਕ ਅਤੇ ਸਰੀਰਕ ਵਿਕਾਸ ਲਈ ਜਰੂਰੀ ਹੈ ਕਿ ਲਏ ਜਾਣ ਵਾਲੇ ਆਹਾਰ ਵਿੱਚ ਦੁੱਧ, ਦਹੀ, ਲੱਸੀ, ਦਾਲਾਂ, ਮੌਸਮੀ ਫਲ ਅਤੇ ਹਰੀਆਂ ਸਬਜ਼ੀਆਂ ਦੀ ਵੱਧ ਤੋਂ ਵੱਧ ਵਰਤੋਂ ਕੀਤੀ ਜਾਵੇ। ਬੱਚਿਆਂ ਨੂੰ ਪੱਛਮੀ ਚਲਨ ਦੇ ਭੋਜਨ ਤੋਂ ਪਰਹੇਜ ਕਰਨਾ ਚਾਹੀਦਾ ਹੈ ਅਤੇ ਘਰ ਵਿੱਚ ਬਣੇ ਖਾਣੇ ਨੂੰ ਤਰਜੀਹ ਦੇਣੀ ਚਾਹੀਦੀ ਹੈ। ਖੁਰਾਕ ਅਜਿਹੀ ਹੋਵੇ ਜਿਸ ਵਿੱਚ ਸਾਰੇ ਪੌਸ਼ਟਿਕ ਤੱਤ ਸਹੀ ਮਾਤਰਾ ਵਿੱਚ ਸ਼ਾਮਿਲ ਹੋਣ।
ਸਮਾਗਮ ਵਿੱਚ ਵਿਚਾਰ ਸਾਂਝੇ ਕਰਦਿਆਂ ਜਿਲ੍ਹਾ ਮਾਸ ਮੀਡੀਆ ਅਫਸਰ ਸ਼੍ਰੀਮਤੀ ਸੁਖਵਿੰਦਰ ਕੋਰ ਢਿਲੋ ਨੇ ਕਿ ਗਰਭਵਤੀ ਔਰਤਾਂ ਅਤੇ ਬੱਚਿਆਂ ਦੀ ਖੁਰਾਕ ਵੱਲ ਵਿਸ਼ੇਸ ਧਿਆਨ ਦੇਣਾ ਚਹੀਦਾ ਹੈ ਇਸ ਤੋਂ ਇਲਾਵਾ ਜਿਲ੍ਹੇ ਦੇ ਸਮੂਹ ਬਲਾਕਾਂ ਵਿੱਚ ਬਲਾਕ ਪੱਧਰੀ ਸੈਮੀਨਾਰ ਅਤੇ ਵਰਕਸ਼ਾਪਾਂ ਦਾ ਆਯੋਜਨ ਕਰਕੇ ਆਮ ਜਨਤਾ ਨੂੰ ਸੰਤੁਲਿਤ, ਪੋਸ਼ਟਿਕ ਖੁਰਾਕ  ਅਤੇ ਸਾਫ ਸੁਥਰੇ ਭੋਜਨ ਦੀ  ਮਹੱਤਤਾ ਅਤੇ ਖਾਣ-ਪੀਣ ਸਬੰਧੀ ਚੰਗੀਆਂ ਆਦਤਾਂ ਦੀ ਵਿਸਤਾਰਪੂਰਵਕ ਜਾਣਕਾਰੀ ਦਿੱਤੀ ਜਾਵੇ।ਇਸ ਸਬੰਧੀ ਬਲਾਕਾਂ ਦੇ ਸਬ ਸੈਂਟਰਾਂ ਤੇ ਮਮਤਾ ਦਿਵਸ ਵਾਲੇ ਦਿਨ  ਗਰਭਵਤੀ ਔਰਤਾਂ ਅਤੇ ਨਵਜੰਮੇ ਬੱਚਿਆਂ ਦੀ ਮਾਵਾਂ ਸਹਿਤ ਆਮ ਜਨਤਾ ਨੂੰ ਸਤੁੰਲਿਤ ਖੁਰਾਕ ਦੀ ਮਹੱਤਵ ਬਾਰੇ ਜਾਣੂ ਕਰਵਾਇਆ ਜਵੇਗਾ ।

Check Also

ਖਾਲਸਾ ਕਾਲਜ ਵਿਖੇ ‘ਕਲਾਕਿ੍ਰਤੀ’ ਦੋ ਰੋਜ਼ਾ ਦੀਵਾਲੀ ਪ੍ਰਦਰਸ਼ਨੀ ਲਗਾਈ ਗਈ

ਅੰਮ੍ਰਿਤਸਰ, 4 ਨਵੰਬਰ (ਸੁਖਬੀਰ ਸਿੰਘ ਖੁਰਮਣੀਆਂ)- ਖਾਲਸਾ ਕਾਲਜ ਦੇ ਫੈਸ਼ਨ ਡਿਜ਼ਾਈਨਿੰਗ ਵਿਭਾਗ ਵਲੋਂ ਦੋ ਰੋਜ਼ਾ …

Leave a Reply