Saturday, September 26, 2026

ਪਾਸਪੋਰਟ ਜਾਰੀ ਕਰਵਾਉਣ ਲਈ ਫਾਈਲ ਤਿਆਰ ਕਰਨ ਦੀ ਜਾਇਜ਼ ਫੀਸ ਨਿਰਧਾਰਿਤ ਕੀਤੀ ਜਾਵੇ ਡੀ.ਸੀ.ਪੀ

Passportਅੰਮ੍ਰਿਤਸਰ, 8 ਅਪ੍ਰੈਲ (ਰੋਮਿਤ ਸ਼ਰਮਾ) – ਮਾਨਯੋਗ ਡਾਇਰੈਕਟਰ ਜਨਰਲ ਪੁਲਿਸ ਦੇ ਹੁਕਮਾਂ ਅਨੁਸਾਰ ਮਾਨਯੋਗ ਕਮਿਸ਼ਨਰ ਪੁਲਿਸ ਵੱਲਂੋ ਦਿੱਤੀਆਂ ਗਈਆਂ ਹਦਾਇਤਾਂ ਅਨੁਸਾਰ ਕਮਿਉਨਟੀ ਪੋਲਿਸਿੰਗ ਤਹਿਤ ਆਮ ਪਬਲਿਕ ਨੂੰ ਮੁਹਈਆ ਕੀਤੀਆਂ ਜਾ ਰਹੀਆਂ ਸੇਵਾਵਾਂ ਵਿੱਚ ਸੁਧਾਰ ਕਰਨ ਦੇ ਸਿਲਸਿਲੇ ਵਿੱਚ ਅੱਜ ਸ਼੍ਰੀ ਹਰਜਿੰਦਰ ਸਿੰਘ ਸੰਧੂ, ਆਈ.ਪੀ.ਐਸ., ਡਿਪਟੀ ਕਮਿਸ਼ਨਰ ਪੁਲਿਸ ਵੱਲਂੋ ਆਪਣੇ ਦਫਤਰ ਵਿਖੇ ਟਰੈਵਲ ਏਜੰਟਾ ਅਤੇ ਪਾਸਪੋਰਟ ਏਜੰਟਾ ਦੇ ਨਾਲ ਮੀਟਿੰਗ ਕਰਕੇ ਉਹਨਾਂ ਨੂੰ ਹਦਾਇਤਾਂ ਕੀਤੀਆਂ ਗਈਆਂ ਕਿ ਆਮ ਪਬਲਿਕ ਦੀ ਪਾਸਪੋਰਟ ਜਾਰੀ ਕਰਵਾਉਣ ਦੇ ਨਾਮ ਪਰ ਕੁੱਝ ਏਜੰਟਾਂ ਵੱਲਂੋ ਕੀਤੀ ਜਾ ਰਹੀ ਲੁੱਟ ਖਸੁਟ ਨੂੰ ਬੰਦ ਕੀਤਾ ਜਾਵੇ ਤੇ ਇਸ ਦੇ ਵਿੱਚ ਉਹ ਆਪਣੀ ਇੱਕ ਐਸੋਸੀਏਸ਼ਨ ਬਣਾ ਕੇ ਆਪਣੀ ਐਸੋਸੀਏਸ਼ਨ ਦੇ ਰੂਲਜ਼ ਬਨਾਉਣ ਤੇ ਐਸੋਸੀਏਸ਼ਨ ਦਾ ਹਰੇਕ ਮੈਬਂਰ ਉਸ ਰੂਲਜ਼ ਨੂੰ ਮੰਨਣ ਦਾ ਪਾਬੰਦ ਹੋਵੇ।ਐਸੋਸੀਏਸ਼ਨ ਵੱਲਂੋ ਆਮ ਪਬਲਿਕ ਪਾਸਂੋ ਉਹਨਾਂ ਦੀ ਫਾਇਲ ਆਦਿ ਤਿਆਰ ਕਰਨ ਦੇ ਲਈ ਜਾਇਜ ਫੀਸ ਨਿਰਧਾਰਿਤ ਕੀਤੀ ਜਾਵੇ ਤੇ ਉਸ ਬਾਰੇ ਇਸ ਦਫਤਰ ਨੂੰ ਸੂਚਿਤ ਕੀਤਾ ਜਾਵੇ ਤੇ ਉਸ ਨਿਰਧਾਰਿਤ ਕੀਤੀ ਹੋਈ ਫੀਸ ਤਂੋ ਕੋਈ ਵੀ ਵਿਅਕਤੀ ਜ਼ਿਆਦਾ ਫੀਸ ਪਬਲਿਕ ਪਾਸਂੋ ਨਾਂ ਲਵੇ ਤੇ ਜੇਕਰ ਕੋਈ ਵੀ ਏਜੰਟ ਜਾਂ ਵਿਅਕਤੀ ਇਸ ਨਿਰਧਾਰਿਤ ਕੀਤੀ ਹੋਈ ਫੀਸ ਤਂੋ ਜ਼ਿਆਦਾ ਫੀਸ ਲਵੇਗਾ ਜਾਂ ਕਿਸੇ ਦੇ ਵਿਰੁੱਧ ਅਜਿਹੀ ਕੋਈ ਸ਼ਿਕਾਇਤ ਸਾਹਮਣੇ ਆਈ ਤਾਂ ਉਸਦੇ ਖਿਲਾਫ ਬਣਦੀ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ। ਮੀਟਿੰਗ ਵਿੱਚ ਹਾਜ਼ਰ ਆਏ ਏਜੰਟਾ ਵੱਲਂੋ ਇਸ ਬਾਰੇ ਪੁਲਿਸ ਨੂੰ ਪੂਰਨ ਸਹਿਯੋਗ ਦੇਣ ਦੀ ਤਸੱਲੀ ਦਿੱਤੀ ਗਈ।

Check Also

ਵਿਧਾਇਕ ਡਾ. ਜਸਬੀਰ ਸਿੰਘ ਸੰਧੂ ਵੱਲੋਂ ਹਲਕਾ ਅੰਮ੍ਰਿਤਸਰ ਪੱਛਮੀ ਵਿੱਚ ‘ਮਾਨ ਦਾ ਮੁਨਾਫ਼ਾ’ ਮੁਹਿੰਮ

ਅੰਮ੍ਰਿਤਸਰ, 24 ਸਤੰਬਰ (ਸੁਖਬੀਰ ਸਿੰਘ) – ਵਿਧਾਨ ਸਭਾ ਹਲਕਾ ਅੰਮ੍ਰਿਤਸਰ ਪੱਛਮੀ ਦੇ ਵਿਧਾਇਕ ਡਾ. ਜਸਬੀਰ …

Leave a Reply