Wednesday, April 22, 2026

ਦੂਨ ਪਬਲਿਕ ਸਕੂਲ ਵਿਖੇ ਵਿਸ਼ਵ ਸਿਹਤ ਦਿਵਸ ਮਨਾਇਆ ਗਿਆ

ਵਿਦਿਆਰਥੀ ਫਾਸਟ ਫੂਡ ਤੋਂ ਦੂਰ ਰਹਿਣ – ਮੀਨਾਂ ਸੁੱਧ

PPN0804201526ਪੱਟੀ, 8 ਅਪ੍ਰੈਲ (ਅਵਤਾਰ ਸਿੰਘ ਢਿੱਲੋ, ਰਣਜੀਤ ਮਾਹਲਾ) – ਸਥਾਨਕ ਦੂਨ ਪਬਲਿਕ ਸਕੂਲ ਵਿਖੇ ਵਿਸ਼ਵ ਸਿਹਤ ਦਿਵਸ ਮਨਾਇਆ ਗਿਆ।ਜਿਸ ਵਿਚ ਐਮ.ਡੀ ਗੁਰਵੰਤ ਸਿੰਘ ਨੇ ਵਿਦਿਆਰਥੀਆਂ ਨੂੰ ਆਪਣੀ ਸਿਹਤ ਸਬੰਧੀ ਸੰਭਾਲ ਰੱਖਣ ਲਈ ਵੱਡਮੁੱਲੀ ਜਾਣਕਾਰੀ ਦਿੱਤੀ।ਉਹਨਾਂ ਕਿਹਾ ਕਿ ਸਾਨੂੰ ਆਪਣੇ ਖਾਣ-ਪੀਣ ਅਤੇ ਰਹਿਣ-ਸਹਿਣ ਵੱਲ ਖਾਸ ਧਿਆਨ ਦੇਣਾ ਚਾਹੀਦਾ ਹੈ ਤੰਦਰੁਸਤ ਸਰੀਰ ਅੰਦਰ ਹੀ ਤੰਦਰੁਸਤ ਦਿਮਾਗ ਰੰਹਿਦਾ ਹੈ।ਉਹਨਾਂ ਕਿਹਾ ਕਿ ਸਾਨੂੰ ਸਾਦਾ ਖਾਣਾ ਅਤੇ ਚੰਗੀ ਨੀਂਦ ਲੈਣੀ ਚਾਹੀਦੀ ਹੈ ਅਤੇ ਸਵੇਰ ਜਾਂ ਸ਼ਾਮ ਵੇਲੇ ਸੈਰ ਜਰੂਰ ਕਰਨੀ ਚਾਹੀਦੀ ਹੈ।ਇਸ ਮੌਕੇ ਪ੍ਰਿੰਸੀਪਲ ਮੀਨਾਂ ਸੁੱਧ ਨੇ ਵਿਦਿਆਰਥੀਆਂ ਨੂੰ ਫਾਸਟ ਫੂਡ ਅਤੇ ਜਿਆਦਾ ਮਸਾਲੇਦਾਰ ਖਾਣੇ ਤੋਂ ਬਚਣ ਲਈ ਕਿਹਾ ਉਹਨਾਂ ਕਿਹਾ ਕਿ ਸਾਦਾ ਅਤੇ ਤਾਜਾ ਭੋਜਨ ਸਾਡੇ ਸਰੀਰ ਨੂੰ ਤਾਕਤ ਦਿੰਦਾ ਹੈ।ਉਹਨਾਂ ਕਿਹਾ ਕਿ ਸਾਡੇ ਸਰੀਰ ਲਈ ਹਰ ਰੋਜ ਕਸਰਤ ਵੀ ਜਰੂਰੀ ਹੈ।ਇਸ ਮੌਕੇ ਤੇ ਸੈਕਟਰੀ ਧੀਰਜ ਭਾਰਦਵਾਜ, ਮੈਡਮ ਅਨੁਰਾਧਾ, ਦਿਲਜੀਤ, ਮੀਨਾਕਸ਼ੀ, ਰਾਜੇਸ਼ ਕੁਮਾਰ, ਗੁਰਨੂਰ ਸਿੰਘ ਡੀ.ਪੀ.ਈ, ਜਗਦੀਸ਼, ਕਰਨ, ਹਰਮਨ ਕੌਰ, ਰਾਜਵੰਤ, ਕੁਲਵਿੰਦਰ ਕੌਰ, ਰਣਪਰੀਤ ਕੌਰ, ਮਨਮੀਤ ਕੌਰ ਆਦਿ ਅਤੇ ਵਿਦਆਰਥੀ ਹਾਜਰ ਸਨ।

Check Also

ਕਮਿਸ਼ਨਰੇਟ ਪੁਲਿਸ ਅਤੇ ਐਸ.ਓ.ਜੀ ਵਲੋਂ ਬੱਸ ਸਟੈਂਡ, ਰੇਲਵੇ ਸਟੇਸ਼ਨ ਅਤੇ ਹੋਰ ਇਲਾਕਿਆਂ ‘ਚ ਚੈਕਿੰਗ

ਅੰਮ੍ਰਿਤਸਰ, 21 ਅਪ੍ਰੈਲ (ਸੁਖਬੀਰ ਸਿੰਘ) – ਕਮਿਸ਼ਨਰ ਪੁਲਿਸ ਗੁਰਪ੍ਰੀਤ ਸਿੰਘ ਭੁੱਲਰ ਆਈ.ਪੀ.ਐਸ ਦੀਆਂ ਹਦਾਇਤਾਂ ‘ਤੇ …

Leave a Reply