Saturday, August 1, 2026

ਪਾਣੀ ਦੀ ਟੈਂਕੀ ਤੋਂ ਔਰਤ ਨੇ ਛਾਲ ਮਾਰੀ , ਗੰਭੀਰ ਜ਼ਖ਼ਮੀ

ਲਾਵਾਰਿਸ਼ ਲਾਸ਼ ਦਾ ਸਸਕਾਰ ਕੀਤਾ

ਬਠਿੰਡਾ, 09 ਅਪ੍ਰੈਲ (ਅਵਤਾਰ ਸਿੰਘ ਕੈਂਥ) – ਬੀਤੀ ਸ਼ਾਮ ਰੇਲਵੇ ਠੰਡੀ ਸੜਕ ਤੇ ਪਾਣੀ ਵਾਲੀ ਟੈਂਕੀ ਤੋਂ ਇੱਕ ਔਰਤ ਨੇ ਛਾਲ ਮਾਰ ਦਿੱਤੀ ਜਿਸ ਨਾਲ ਉਹ ਗੰਭੀਰ ਜ਼ਖ਼ਮੀ ਹੋ ਗਈ ਹਾਦਸੇ ਦੀ ਸੂਚਨਾ ਸਹਾਰਾ ਕੰਟਰੋਲ ਰੂਮ ‘ਚ ਮਿਲਣ ਤੇ ਸਹਾਰਾ ਜਨ ਸੇਵਾ ਦੀ ਸਹਾਰਾ ਲਾਈਫ਼ ਸੇਵਿੰਗ ਬ੍ਰਿਗੇਡ ਤੇ ਸਹਾਰਾ ਵਰਕਰ ਮੌਕੇ ‘ਤੇ ਪੁੱਜੇ ਅਤੇ ਜ਼ਖਮੀ ਔਰਤ ਨੂੰ ਹਸਪਤਾਲ ਦੀ ਐਮਰਜੈਂਸੀ ਵਾਰਡ ‘ਚ ਦਾਖ਼ਲ ਕਰਵਾਇਆ ਗਿਆ। ਔਰਤ ਦੀ ਸ਼ਿਨਾਖ਼ਤ ਮਨਪ੍ਰੀਤ ਕੌਰ ਪਤਨੀ ਗੁਲਸ਼ਨ ਗਲੀ ਨੰ : 6 ਪਰਸਰਾਮ ਨਗਰ ਹੋਈ ਸੂਤਰਾਂ ਅਨੁਸਾਰ ਮਨਪ੍ਰੀਤ ਕੌਰ ਦਾ ਪਤੀ ਕੰਡਕੰਟਰ ਹੈ ਅਤੇ ਉਹ ਮਾਤਾ ਦੀ ਮੌਤ ਕਾਰਨ ਉਹ ਮਾਨਸਿਕ ਪ੍ਰੇਸ਼ਾਨ ਸੀ ਮਾਨਸਿਕ ਪ੍ਰੇਸ਼ਾਨੀ ਵਿੱਚ ਉਹ ਆਪਣੇ ਛੋਟੇ ਬੱਚੇ ਅਰਸ਼ਦੀਪ ਨੂੰ ਲੈ ਕੇ ਰੇਲਵੇ ਹਸਪਤਾਲ ਦੇ ਮਗਰਲੇ ਪਾਸੇੇ ਪਾਣੀ ਦੀ ਟੈਂਕੀ ‘ਤੇ ਚੜ੍ਹ ਗਈ ਅਤੇ ਬੱਚੇ ਨੂੰ ਉਥੇ ਹੀ ਛੱਡ ਕੇ ਆਪ ਟੈਂਕੀ ਤੋ ਛਾਲ ਮਾਰ ਦਿੱਤੀ ।
ਇੱਕ ਹੋਰ ਮਿਲੀ ਜਾਣਕਾਰੀ ਅਨੁਸਾਰ ਇਕ ਲਵਾਰਿਸ ਲਾਸ਼ ਜੋ ਗੋਬਿੰਦਪੁਰਾ ਬਠਿੰਡਾ ਨਹਿਰ ਵਿਚੋਂ ਮਿਲੀ ਸੀ ਅਤੇ ਨਥਾਣਾ ਪੁਲਿਸ ਵਲੋਂ ਗਲੀ ਸੜ੍ਹੀ ਲਾਸ਼ ਦਾ ਪੋਸ਼ਟਮਾਰਟਮ ਕਰਵਾਕੇ ਲਾਸ਼ ਨੂੰ ਸਸਕਾਰ ਲਈ ਸਹਾਰਾ ਜਨ ਸੇਵਾ ਨੂੰ ਸੌਂਪ ਦਿੱਤਾ ਸੀ। ਮਨੁੱਖਤਾ ਦੀ ਸੇਵਾ ਨੂੰ ਸਮਰਪਿਤ ਸਹਾਰਾ ਜਨ ਸੇਵਾ ਵਲੋਂ ਲਾਸ਼ ਦਾ ਪੂਰੇ ਸਨਮਾਨ ਨਾਲ ਰਾਮ ਬਾਗ ਵਿਖੇ ਸਸਕਾਰ ਕਰ ਦਿੱਤਾ ।

Check Also

ਗੁਰੂ ਨਾਨਕ ਦੇਵ ਯੂਨੀਵਰਸਿਟੀ ਕਾਲਜ ਵੇਰਕਾ ਵਿਖੇ ਬੂਟੇ ਲਗਾ ਕੇ ਦਿੱਤਾ ਵਾਤਾਵਰਣ ਨੂੰ ਸੰਭਾਲਣ ਦਾ ਸੰਦੇਸ਼

ਅੰਮ੍ਰਿਤਸਰ, 30 ਜੁਲਾਈ (ਸੁਖਬੀਰ ਸਿੰਘ ਖੁਰਮਣੀਆਂ) – ਵਾਈਸ ਚਾਂਸਲਰ ਪ੍ਰੋ. ਕਰਮਜੀਤ ਸਿੰਘ ਦੇ ਵਿਸ਼ੇਸ਼ ਉਦਮ …

Leave a Reply