Friday, April 24, 2026

17ਵੇਂ ਮਹਾਨ ਕੀਰਤਨ ਦਰਬਾਰ ਦੀਆਂ ਤਿਆਰੀਆਂ ਜੋਰਾਂ ‘ਤੇ

ਸਿੱਖੀ ਸਰੂਪ ਵਿਚ ਵਾਪਿਸ ਆਏ ਵੀਰਾਂ ਨੂੰ ਕੀਤਾ ਜਾਵੇਗਾ ਸਨਮਾਨਿਤ

17ਵੇਂ ਕੀਰਤਨ ਦਰਬਾਰ ਸਬੰਧੀ ਜਾਣਕਾਰੀ ਦਿੰਦੇ ਹੋਏ ਪ੍ਰਧਾਨ ਕੁਲਵਿੰਦਰ ਸਿੰਘ, ਸਕੱਤਰ ਜੋਗਾ ਸਿੰਘ ਅਤੇ ਹੋਰ ਸੁਸਾਇਟੀ ਮੈਂਬਰ।
17ਵੇਂ ਕੀਰਤਨ ਦਰਬਾਰ ਸਬੰਧੀ ਜਾਣਕਾਰੀ ਦਿੰਦੇ ਹੋਏ ਪ੍ਰਧਾਨ ਕੁਲਵਿੰਦਰ ਸਿੰਘ, ਸਕੱਤਰ ਜੋਗਾ ਸਿੰਘ ਅਤੇ ਹੋਰ ਸੁਸਾਇਟੀ ਮੈਂਬਰ।

ਪੱਟੀ, 9 ਅਪ੍ਰੈਲ (ਅਵਤਾਰ ਸਿੰਘ ਢਿਲੋਂ, ਰਣਜੀਤ ਮਾਹਲਾ) – ਸ਼ਹਿਰ ਵਿਚ ਪਿਛਲੇ ਲੰਮੇ ਸਮੇਂ ਤੋਂ ਸਮਾਜਿਕ ਅਤੇ ਧਾਰਮਿਕ ਕਾਰਜਾਂ ਵਿਚ ਮੁਹਰੀ ਸੰਸਥਾ ਧੰਨ ਧੰਨ ਬਾਬਾ ਦੀਪ ਸਿੰਘ ਜੀ ਸ਼ਹੀਦ ਕੀਰਤਨ ਦਰਬਾਰ ਸੁਸਾਇਟੀ ਰਜਿ: ਪੱਟੀ ਵੱਲੋਂ 17ਵਾਂ ਮਹਾਨ ਕੀਰਤਨ ਦਰਬਾਰ ਕਰਵਾਇਆ ਜਾ ਰਿਹਾ ਹੈ।ਕੀਰਤਨ ਦਰਬਾਰ ਸਬੰਧੀ ਜਾਣਕਾਰੀ ਦਿੰਦਿਆਂ ਸੁਸਾਇਟੀ ਦੇ ਪ੍ਰਧਾਨ ਕੁਲਵਿੰਦਰ ਸਿੰਘ ਅਤੇ ਸਕੱਤਰ ਜੋਗਾ ਸਿੰਘ ਨੇ ਦੱਸਿਆ ਕਿ ਇਸ ਮਹਾਨ ਕੀਰਤਨ ਦਰਬਾਰ ਵਿਚ ਪੰਥ ਪ੍ਰਸਿੱਧ ਕੀਤਰਨੀਏ ਭਾਈ ਗੁਰਇਕਬਾਲ ਸਿੰਘ ਜੀ ਬੀਬੀ ਕੌਂਲਾਂ ਟਰੱਸਟ ਅੰਮ੍ਰਿਤਸਰ ਵਾਲੇ, ਭਾਈ ਅਮਨਦੀਪ ਸਿੰਘ ਜੀ ਬੀਬੀ ਕੌਂਲਾਂ ਟਰੱਸਟ, ਭਾਈ ਗੁਰਪ੍ਰੀਤ ਸਿੰਘ ਬਾਬਾ ਬਕਾਲਾ ਸਾਹਿਬ ਵਾਲੇ, ਗਿਆਨੀ ਸਰਬਜੀਤ ਸਿੰਘ ਢੋਟੀਆ ਅਤੇ ਭਾਈ ਸਰਬਜੀਤ ਸਿੰਘ ਜੀ ਪੱਟੀ ਵਾਲੇ ਸੰਗਤਾਂ ਨੂੰ ਗੁਰੂ ਜੱਸ ਸੁਣਾ ਕੇ ਨਿਹਾਲ ਕਰਨਗੇ।

ਇਸ ਕੀਰਤਨ ਦਰਬਾਰ ਵਿਚ ਵਿਸ਼ੇਸ਼ੇ ਤੌਰ ਤੇ ਸ੍ਰੀ ਮਾਨ ਸੰਤ ਬਾਬਾ ਅਵਤਾਰ ਸਿੰਘ ਜੀ ਮੁੱਖੀ ਦਲ ਬਾਬਾ ਬਿਧੀ ਚੰਦ, ਬਾਬਾ ਗੁਰਬਚਨ ਸਿੰਘ ਜੀ, ਬਾਬਾ ਗਿਆਨ ਸਿੰਘ ਜੀ ਮਨਿਹਾਲੇ ਵਾਲੇ, ਬਾਬਾ ਸ਼ਿੰਦਰ ਸਿੰਘ ਜੀ ਫਤਹਿਗੜ੍ਹ ਸਭਰਾ ਵਾਲੇ, ਬਾਬਾ ਸੁਖਦੇਵ ਸਿੰਘ ਹੰਸਲੀ ਸਾਹਿਬ ਵਾਲੇ, ਗਿਆਨੀ ਸਰੂਪ ਸਿੰਘ ਜੀ ਸੰਗਤਾਂ ਦੇ ਸਨਮੁੱਖ ਹੋਣਗੇ।ਉਹਨਾਂ ਦੱਸਿਆ ਕਿ ਇਸ ਮਹਾਨ ਕੀਰਤਨ ਦਰਬਾਰ ਵਿਚ ਹਰ ਸਾਲ ਦੀ ਤਰ੍ਹਾਂ ਇਸ ਵਾਰ ਵੀ 350 ਸਾਲ ਸਿੱਖੀ ਸਰੂਪ ਦੇ ਨਾਲ ਲੜੀ ਤਹਿਤ ਜੋ ਵੀਰ ਅਤੇ ਭੈਣਾਂ ਕੇਸਾਂ ਦੀ ਬੇਅਦਬੀ ਨੂੰ ਛੱਡ ਕੇ ਵਾਪਿਸ ਸਿੱਖੀ ਸਰੂਪ ਵਿਚ ਆਏ ਹਨ ਉਹਨਾਂ ਵੀਰਾਂ ਅਤੇ ਭੈਣਾਂ ਨੂੰ ਸਨਮਾਨਿਤ ਕੀਤਾ ਜਾਵੇਗਾ।ਇਸ ਮੌਕੇ ਤੇ ਕੁਲਵਿੰਦਰ ਸਿੰਘ ਬੱਬੂ, ਜੋਗਾ ਸਿੰਘ, ਨਿਰਮਲ ਸਿੰਘ, ਗਿਆਨ ਸਿੰਘ ਮਠਾਂੜੂ, ਡਾ. ਗੁਰਚਰਨਜੀਤ ਕੌਰ ਦਲੇਰ, ਕੁਲਵਿੰਦਰ ਸਿੰਘ ਕਾਕਾ, ਜਗਦੀਪ ਸਿੰਘ ਪ੍ਰਿੰਸ, ਲਖਬੀਰ ਸਿੰਘ, ਇਕਬਾਲ ਸਿੰਘ ਜੌਲੀ, ਜਸਬੀਰ ਸਿੰਘ ਜੱਸ, ਹਰਪ੍ਰੀਤ ਸਿੰਘ, ਅਮ੍ਰਿਤਪਾਲ ਸਿੰਘ, ਜੋਬਨਪ੍ਰੀਤ ਸਿੰਘ, ਗੁਰਮੀਤ ਸਿੰਘ, ਗੁਰਪਿੰਦਰ ਸਿੰਘ ਸ਼ੈਪੀ, ਜੰਗਬਹਾਦਰ ਸਿੰਘ ਗਗਨ, ਕੁਲਵਿੰਦਰ ਸਿੰਘ ਮਿੱਠੂ, ਸੁਰਿੰਦਰ ਸਿੰਘ, ਮੇਹਰ ਸਿੰਘ, ਸੁਰਿੰਦਰ ਸਿੰਘ ਔਲਖ, ਗਗਨ, ਬੱਬਲੂ, ਰਮਨ, ਰੋਬਨਪ੍ਰੀਤ, ਆਦਿ ਹਾਜਰ ਸਨ।

Check Also

ਕਮਿਸ਼ਨਰ ਸ਼ੇਰਗਿੱਲ ਵੱਲੋਂ ਕਰਮਚਾਰੀਆਂ ਨੂੰ ਜਨਗਣਨਾ ਡਿਊਟੀ ਜਿੰਮੇਵਾਰੀ ਨਾਲ ਨਿਭਾਉਣ ਦੀ ਅਪੀਲ

ਅੰਮ੍ਰਿਤਸਰ, 23 ਅਪ੍ਰੈਲ (ਸੁਖਬੀਰ ਸਿੰਘ) – ਨਗਰ ਨਿਗਮ ਅੰਮ੍ਰਿਤਸਰ ਦੇ ਕਮਿਸ਼ਨਰ ਬਿਕਰਮਜੀਤ ਸਿੰਘ ਸ਼ੇਰਗਿੱਲ ਨੇ …

Leave a Reply