Monday, February 2, 2026

ਵਿਦਿਆਰੀਆਂ ਨੂੰ ਕਾਬਲੀਅਤ ਅਤੇ ਰੂਚੀ ਦੇ ਅਧਾਰ ਤੇ ਵਿਸ਼ੇ ਚੁਨਣ ਦੀ ਦਿੱਤੀ ਸਲਾਹ

PPN0904201511

PPN0904201512

ਨਵੀਂ ਦਿੱਲੀ, 9 ਅਪ੍ਰੈਲ ( ਅੰਮ੍ਰਿਤ ਲਾਲ ਮੰਨਣ) – ਗੁਰੂ ਹਰਿਕ੍ਰਿਸ਼ਨ ਪਬਲਿਕ ਸਕੂਲ ਹਰਿਗੋਬਿੰਦ ਐਨਕਲੇਵ ਵਿਖੇ ਆਪਣੀ ਕਾਬਲੀਅਤ, ਦਿਮਾਗ ਦੇ ਦਾਇਰੇ ਅਤੇ ਰੂਚੀ ਅਨੁਸਾਰ ਉੱਚ ਸਿੱਖਿਆ ਦੇ ਖੇਤਰ ਦੀ ਚੋਣ ਕਰਨ ਵਾਸਤੇ ਵਿਦਿਆਰਥੀਆਂ ਲਈ ਓਰੀਐਨਟੇਸ਼ਨ ਪ੍ਰੋਗਰਾਮ ਦਾ ਆਯੋਜਨ ਕੀਤਾ ਗਿਆ। 10ਵੀਂ ਜਮਾਤ ਦੀ ਪ੍ਰਿਖਿਆ ਦੇਣ ਉਪਰੰਤ ਨਤੀਜਿਆਂ ਦੀ ਇੰਤਜ਼ਾਰ ਕਰ ਰਹੇ ਵਿਦਿਆਰਥੀਆਂ ਨੂੰ ਇਸ ਮੋੌਕੇ ਸਭਿਆਚਾਰਕ ਪ੍ਰੋਗਰਾਮ ‘ਚ ਹਾਜ਼ਰੀ ਭਰਦੇ ਹੋਏ ਆਪਣਾ ਭਵਿਖ ਚੁਨਣ ਵਾਸਤੇ ਯੋਗ ਸਲਾਹਵਾਂ ਵੀ ਸਕੂਲ ਪ੍ਰਬੰਧਕਾਂ ਵੱਲੋਂ ਦਿੱਤੀਆਂ ਗਈਆਂ। ਸਾਇੰਸ, ਕਾਮਰਸ ਅਤੇ ਆਰਟਸ ਸਟ੍ਰੀਮ ਦੇ ਵਿਸ਼ਿਆਂ ਦੀ ਮਹਤੱਤਾ ਅਤੇ ਭਵਿਖ ਵਿਚ ਉਸ ਕਰਕੇ ਪ੍ਰਾਪਤ ਹੋਣ ਵਾਲੇ ਰੋਜ਼ਗਾਰਾਂ ਦੀ ਚਰਚਾ ਵੀ ਇਸ ਪ੍ਰੋਗਰਾਮ ਰਾਹੀਂ ਵਿਦਿਆਰਥੀਆਂ ਨਾਲ ਸਾਂਝੀ ਕੀਤੀ ਗਈ।
ਪ੍ਰੋਗਰਾਮ ਦੀ ਸ਼ੁਰੂਆਤ ਸਕੂਲ ਦੇ ਵਿਦਿਆਰਥੀਆਂ ਵੱਲੋਂ ਪਰਮਾਤਮਾ ਦਾ ਓਟ ਆਸਰਾ ਲੈਂਦੇ ਹੋਏ ਗੁਰਬਾਣੀ ਗਾਇਨ ਨਾਲ ਕੀਤੀ ਗਈ। ਜਿਸ ਉਪਰੰਤ ਵਿਦਿਆਰਥੀਆਂ ਵੱਲੌਂ ਭੰਗੜਾ ਤੇ ਗਿੱਦਾ ਆਦਿਕ ਦੀ ਵੀ ਪੇਸ਼ਕਾਰੀ ਕੀਤੀ ਗਈ। ਦਿੱਲੀ ਕਮੇਟੀ ਦੇ ਮੈਂਬਰ ਗੁਰਵਿੰਦਰ ਪਾਲ ਸਿੰਘ ਅਤੇ ਜਤਿੰਦਰਪਾਲ ਸਿੰਘ ਗੋਲਡੀ ਨੇ ਪ੍ਰੋਗਰਾਮ ‘ਚ ਹਾਜ਼ਰੀ ਭਰਦੇ ਹੋਏ ਮੌਕੇ ਤੇ ਮੌਜੂਦ ਮਾਂਪਿਆਂ ਨੂੰ ਆਪਣੇ ਬੱਚਿਆਂ ਵਾਸਤੇ ਉੱਚ ਸਿੱਖਿਆ ਲਈ ਵਿਸ਼ੇ ਚੁਨਣ ਵੇਲ੍ਹੇ ਬੱਚਿਆਂ ਦੀ ਰੂਚੀ ਅਤੇ ਰੁਝਾਨ ਦਾ ਖਾਸ ਖਿਆਲ ਰੱਖਣ ਦੀ ਵੀ ਬੇਨਤੀ ਕੀਤੀ। ਸਕੂਲ ਦੀ ਪ੍ਰਿੰਸੀਪਲ ਬੀਬੀ ਜਸਮੀਤ ਕੌਰ ਵੱਲੋਂ ਆਏ ਹੋਏ ਪੱਤਵੰਤੇ ਸਜੱਣਾ, ਵਿਦਿਆਰਥੀਆਂ ਅਤੇ ਉਨ੍ਹਾਂ ਦੇ ਮਾਂਪਿਆਂ ਦਾ ਧੰਨਵਾਦ ਕੀਤਾ ਗਿਆ।

Check Also

ਦੁਬਈ ਦੇ ਵੱਡੇ ਦਿਲ ਵਾਲੇ ਸਰਦਾਰ ਨੇ ਜਾਰਜੀਆ ਹਾਦਸੇ `ਚ ਮਰਨ ਵਾਲਿਆਂ ਦੇ ਪਰਿਵਾਰਾਂ ਦੀ ਫ਼ੜੀ ਬਾਂਹ

ਅੰਮ੍ਰਿਤਸਰ, 23 ਦਸੰਬਰ (ਜਗਦੀਪ ਸਿੰਘ) – ਦੁਬਈ ਦੇ ਉੱਘੇ ਕਾਰੋਬਾਰੀ ਤੇ ਸਰਬਤ ਦਾ ਭਲਾ ਚੈਰੀਟੇਬਲ …

Leave a Reply