ਭਿੱਖੀਵਿੰਡ, 4 ਅਪ੍ਰੈਲ (ਲਖਵਿੰਦਰ ਗੋਲਣ, ਕੁਲਵਿੰਦਰ ਕੰਬੋਕੇ) – ਐਸ.ਐਸ.ਪੀ (ਦਿਹਾਤੀ) ਦੀਆਂ ਸਖਤ ਹਦਾਇਤਾਂ ਤੇ ਚੱਲਦਿਆਂ ਭਿੱਖੀਵਿੰਡ ਮੇਨ ਚੌਂਕ ਵਿੱਚ ਟ੍ਰੈਫਿਕ ਪੁਲਿਸ ਵੱਲੋਂ ਨਾਕਾ ਲਾਇਆ ਗਿਆ ਅਤੇ ਮੋਟਰ ਸਾਈਕਲ ਤੇ ਹੋਰ ਵਹੀਕਲਾਂ ਦੀ ਸਬ-ਇੰਸਪੈਕਟਰ ਜੋਗਿੰਦਰ ਸਿੰਘ ਵਲੋਂ ਚੈਕਿੰਗ ਕੀਤੀ ਗਈ। ਸਬ-ਇੰਸਪੈਕਟਰ ਨੇ ਦੱਸਿਆ ਕਿ ਹੈਲਮਟ, ਵਾਹਨਾ ਦੀ ਰਜਿਸਟਰੇਸ਼ਨ, ਪ੍ਰਦੂਸ਼ਣ ਅਤੇ ਇਨਸ਼ੋਰੈਂਸ ਦੇ ਕਾਗਜ਼ਾਤ ਨਾ ਦਿਖਾਉਣ ਵਾਲੇ ਵਾਹਣ ਚਾਲਕਾਂ ਦੇ ਮੇਨ ਚੌਂਕ ਵਿੱਚ ਚਲਾਨ ਕੱਟੇ ਗਏ । ਉਨਾਂ ਕਿਹਾ ਕਿ ਟਰੈਫਿਕ ਨਿਯਮਾਂ ਨੂੰ ਸਖਤੀ ਨਾਲ ਲਾਗੂ ਕੀਤਾ ਜਾਵੇਗਾ ਅਤੇ ਕਾਨੂੰਨ ਦੀ ਉਲਘਣਾ ਕਰਨ ਵਾਲਿਆਂ ਨੂੰ ਕਿਸੇ ਵੀ ਕੀਮਤ ‘ਤੇ ਬਖਸ਼ਿਆ ਨਹੀਂ ਜਾਵੇਗਾ। ਮੌਕੇ ਤੇ ਹਾਜ਼ਰ ਜਗਜੀਤ ਸਿੰਘ, ਭਗਤ ਸਿੰਘ ਅਤੇ ਹੋਰ ਟ੍ਰੈਫਿਕ ਪੁਲਿਸ ਮੁਲਾਜ਼ਮ।
Check Also
26 ਤੋਂ 28 ਸਤੰਬਰ ਤੱਕ ਰਣਜੀਤ ਐਵਨਿਊ ਵਿਖੇ ਲੱਗੇਗਾ ‘ਪੰਜਾਬ ਸਖੀ ਸ਼ਕਤੀ ਮੇਲਾ’
ਅੰਮ੍ਰਿਤਸਰ, 24 ਸਤੰਬਰ (ਜਗਦੀਪ ਸਿੰਘ) – ਜਿਲ੍ਹਾ ਪ੍ਰਸ਼ਾਸਨ ਅੰਮ੍ਰਿਤਸਰ ਵੱਲੋਂ ਮਹਿਲਾਵਾਂ ਨੂੰ ਆਰਥਿਕ ਤੌਰ ’ਤੇ …
Punjab Post Daily Online Newspaper & Print Media