ਛੇਹਰਟਾ, 9 ਅਪ੍ਰੈਲ (ਨੋਬਲ) – ਸ਼ਰਾਬੀ ਹਾਲਤ ‘ਚ ਗੁਆਂਢੀ ਦੇ ਸਿਰ ‘ਚ ਇੱਟ ਮਾਰ ਕੇ ਉਸ ਨੂੰ ਜਾਨੋ ਮਾਰਨ ਵਾਲੇ ਇਕ ਵਿਅਕਤੀ ਖਿਲਾਫ ਪੁ9ਲਸ ਥਾਣਾ ਛੇਹਰਟਾ ਨੇ ਕਤਲ ਦਾ ਮਾਮਲਾ ਦਰਜ ਕੀਤਾ ਹੈ। ਮ੍ਰਿਤਕ ਦੀ ਪਛਾਣ ਬਲਦੇਵ ਸਿੰਘ ਪੁੱਤਰ ਪ੍ਰੀਤਮ ਸਿੰਘ ਵਾਸੀ ਕੁੱਪਤਗੜ ਛੇਹਰਟਾ ਵਜੋਂ ਹੋਈ ਹੈ। ਮ੍ਰਿਤਕ ਦੇ ਭਰਾ ਮੰਗਲ ਸਿੰਘ ਪੁੱਤਰ ਪ੍ਰੀਤਮ ਸਿੰਘ ਨੇ ਪੁਲਸ ਥਾਣਾ ਛੇਹਰਟਾ ਨੂੰ ਲਿਖਤੀ ਸ਼ਿਕਾਇਤ ਵਿਚ ਦੱਸਿਆ ਕਿ ਉਨਾਂ ਦੇ ਗੁਆਂਢ ਵਿਚ ਰਹਿੰਦਾ ਦੀਪਕ ਨੰਦੀ ਪੁੱਤਰ ਸਾਹਿਬ ਸਿੰਘ ਵਾਸੀ ਕੁੱਪਤਗੜ ਅਕਸਰ ਨਸ਼ੇ ਦੀ ਹਾਲਤ ਵਿਚ ਆਪਣੀ ਪਤਨੀ ਤੇ ਦਾਦੀ ਨਾਲ ਮਾਰ ਕੁਟਾਈ ਕਰਦਾ ਸੀ ਤੇ ਬੀਤੀ 8 ਅਪ੍ਰੈਲ ਨੂੰ ਦੀਪਕ ਨੰਦੀ ਨੇ ਸ਼ਰਾਬ ਪੀ ਕੇ ਆਪਣੀ ਪਤਨੀ ਤੇ ਦਾਦੀ ਨਾਲ ਕੁੱਟਮਾਰ ਕੀਤੀ ਤੇ ਅੱਧੀ ਰਾਤ ਦੌਵਾਂ ਨੂੰ ਘਰੋ ਕੱਢ ਦਿੱਤਾ, ਜਿਸ ਤੋਂ ਬਾਅਦ ਉਨਾਂ ਦੇ ਗੁਆਂਢ ਵਿਚ ਰਹਿੰਦੀ ਇਕ ਔਰਤ ਨੇ ਤਰਸ ਖਾ ਕੇ ਉਨਾਂ ਨੂੰ ਆਪਣੇ ਘਰ ਇਕ ਰਾਤ ਲਈ ਰੱਖ ਲਿਆ।ਉਨਾਂ ਦੱਸਿਆ ਕਿ 8 ਅਪ੍ਰੈਲ ਤੱੜਕਸਾਰ 3 ਵਜੇ ਦੀਪਕ ਨੰਦੀ ਨੇ ਜਦ ਬਾਹਰ ਵੇਖਿਆ ਕਿ ਉਸ ਦੀ ਪਤਨੀ ਤੇ ਦਾਦੀ ਬਾਹਰ ਨਹੀ ਹਨ ਤਾਂ ਉਸ ਨੇ ਉਸ (ਗੁਆਂਢੀ) ਦੇ ਘਰ ਦੇ ਬਾਹਰ ਆ ਕੇ ਗਾਲੀ ਗਲੋਚ ਕਰਨਾ ਸ਼ੁਰੂ ਕਰ ਦਿੱਤਾ, ਜਿਸ ਨੂੰ ਵੇਖ ਉਨਾਂ ਦੇ ਭਤੀਜੇ ਸ਼ਰਨਜੀਤ ਸਿੰਘ ਨੇ ਰੋਕਿਆ, ਪਰ ਨਸ਼ੇ ਵਿਚ ਧੁੱਤ ਦੀਪਕ ਨੰਦੀ ਉਸ ਨਾਲ ਮਾਰਕੁਟਾਈ ਕਰਨ ਲਈ ਉਤਾਰੂ ਹੋ ਗਿਆ, ਇੰਨਾਂ ਨੂੰ ਲੜਦਿਆਂ ਵੇਖ ਬਲਦੇਵ ਸਿੰਘ ਬਾਹਰ ਆਇਆ ਤਾਂ ਉਸ ਨੇ ਦੌਵਾਂ ਨੂੰ ਝਗੜਾ ਕਰਨ ਤੋਂ ਵਰਜਿਆ, ਪਰ ਨਸ਼ੇ ਵਿਚ ਦੀਪਕ ਨੰਦੀ ਨੇ ਬਲਦੇਵ ਸਿੰਘ ਦੇ ਸਿਰ ਤੇ ਇੱਟ ਮਾਰ ਦਿੱਤੀ, ਗੰਭੀਰ ਜਖਮੀ ਹੋਣ ਜਦ ਉਹ ਬਲਦੇਵ ਸਿੰਘ ਨੂੰ ਹਸਪਤਾਲ ਵਿਚ ਦਾਖਿਲ਼ ਕਰਵਾਉਣ ਲਈ ਲੈ ਕੇ ਚੱਲੇ ਤਾਂ ਦੀਪਕ ਨੰਦੀ ਨੇ ਉਨਾਂ ਦਾ ਇਕ ਘੰਟੇ ਦੇ ਕਰੀਬ ਰਸਤਾ ਰੌਕੀ ਰੱਖਿਆ, ਜਿਸ ਨਾਲ ਬਲਦੇਵ ਸਿੰਘ ਦੀ ਤਬੀਅਤ ਹੌਰ ਵਿਗੜਦੀ ਦੇਖ ਉਨਾਂ ਤੁਰੰਤ ਥਾਣਾ ਛੇਹਰਟਾ ਵਿਚ ਸੂਚਿਤ ਕੀਤਾ। ਪੁਲਸ ਚੋਂਕੀ ਛੇਹਰਟਾ ਦੇ ਇੰਚਾਰਜ ਸਾਹਿਬ ਸਿੰਘ ਪੁਲਿਸ ਪਾਰਟੀ ਨਾਲ ਮੋਕੇ ਤੇ ਪੁੱਜੇ ਤੇ ਦੀਪਕ ਨੰਦੀ ਨੂੰ ਗ੍ਰਿਫਤਾਰ ਕਰਕੇ ਜਖਮੀ ਬਲਦੇਵ ਸਿੰਘ ਨੂੰ ਛੇਹਰਟਾ ਦੇ ਸੁਰਿੰਦਰ ਹਸਪਤਾਲ ਵਿਚ ਦਾਖਿਲ ਕਰਵਾਇਆ, ਜਿੱਥੇ ਡਾਕਟਰਾਂ ਨੇ ਉਸ ਦੀ ਨਾਜੂਕ ਹਾਲਤ ਵੇਖਦੇ ਹੋਏ ਸਿਵਲ ਹਸਪਤਾਲ ਵਿਚ ਰੈਫਰ ਕਰ ਦਿੱਤਾ, ਲੇਕਿਨ 8 ਅਪ੍ਰੈਲ ਦੇਰ ਸ਼ਾਮ ਇਲਾਜ਼ ਦੌਰਾਨ ਬਲਦੇਵ ਸਿੰਘ ਦੀ ਮੌਤ ਹੋ ਗਈ।ਸੂਚਨਾ ਅਨੁਸਾਰ ਪੁਲਿਸ ਨੇ ਦੀਪਕ ਨੰਦੀ ਖਿਲਾਫ 302 ਦਾ ਮਾਮਲਾ ਦਰਜ ਕਰ ਲਿਆ ਹੈ।
Check Also
ਐਸ.ਯੂ.ਐਸ ਦੀ ਵਿਦਿਆਰਥਣ ਨੇ ਸਟੇਟ ਲੈਵਲ ‘ਤੇ ਪ੍ਰਾਪਤ ਕੀਤੇ ਸਿਲਵਰ ਮੈਡਲ
ਸੰਗਰੂਰ, 29 ਜੁਲਾਈ (ਜਗਸੀਰ ਲੌਂਗੋਵਾਲ) – ਸ਼ਹੀਦ ਊਧਮ ਸਿੰਘ ਗਰੁੱਪ ਆਫ਼ ਇੰਸਟੀਚਿਊਸ਼ਨਜ਼ ਮਹਿਲਾਂ ਚੌਕ ਸੰਸਥਾ …