Friday, July 5, 2024

 ਅਲਗੋਂ ਕੋਠੀ ਵਿਖੇ ਕੋਆਪ੍ਰੇਟਿਵ ਬੈਂਕ ਵਲੋਂ ਐਫ.ਐਸ.ਸੀ ਵਰਕਸ਼ਾਪ ਦਾ ਆਯੋਜਨ

PPN1004201518PPN1004201519
ਅਗਲੋਂ ਕੋਠੀ, 10 ਅਪ੍ਰੈਲ (ਹਰਦਿਆਲ ਸਿੰਘ ਭੈਣੀ) ਅਲਗੋਂ ਕੋਠੀ ਵਿਖੇ ਕੋਆਪ੍ਰੇਟਿਵ ਬੈਂਕ ਦੇ ਜਿਲ੍ਹਾ ਮੈਨੇਜਰ ਸ੍ਰ. ਹਰਜਿੰਦਰ ਸਿੰਘ ਸੰਧੂ ਦੀ ਅਗਵਾਈ ਹੇਠ ਐਫ.ਐਸ.ਸੀ ਵਰਕਸ਼ਾਪ ਦਾ ਆਯੋਜਨ ਕੀਤਾ ਗਿਆ, ਜਿਸ ਵਿੱਚ ਇਲਾਕੇ ਦੇ ਮੋਹਤਬਾਰ ਵਿਅਕਤੀਆਂ ਸ਼ਿਰਕਤ ਕੀਤੀ। ਇਸ ਮੌਕੇ ਜਿਲ੍ਹਾ ਮੈਨੇਜਰ ਤੋਂ ਇਲਾਵਾ ਐਫ.ਐਸ.ਸੀ ਰਿਸੋਰਸ ਪਰਸਨ ਸ੍ਰੀ ਮਤੀ ਮਨਦੀਪ ਕੌਰ ਨੇ ਬੈਂਕ ਦੀਆਂ ਵੱਖ-ਵੱਖ ਡਿਪਾਜ਼ਿਟ ਤੇ ਕਰਜੇ ਦੀਆਂ ਸਕੀਮਾਂ ਤੋਂ ਇਲਾਵਾ ਰਿਜਰਵ ਬੈਂਕ ਦੁਆਰਾ ਐਫ.ਐਸ.ਸੀ ਸਬੰਧੀ ਜਾਰੀ ਦਿਸ਼ਾ ਨਿਰਦੇਸ਼ਾਂ ਬਾਰੇ ਵਿਸਥਾਰ ਨਾਲ ਜਾਣਕਾਰੀ ਦਿੱਤੀ ਗਈ। ਜਿਸ ਨੂੰ ਆਏ ਹੋਏ ਇਲਾਕੇ ਦੇ ਸਰਪੰਚ, ਨੰਬਰਦਾਰ, ਮੋਹਤਬਾਰਾਂ, ਕਰਮਚਾਰੀਆਂ ਤੇ ਦੁਕਾਨਦਾਰਾਂ ਨੇ ਬਹੁਤ ਦਿਲਚਸਪੀ ਨਾਲ ਸੁਣਿਆ। ਇਸ ਮੌਕੇ ਤੇ ਸ੍ਰੀ. ਜੇ.ਕੇ ਹਾਂਡਾ ਇੰਚਾਰਜ ਪੀ.ਡੀ.ਸੀ. ਸੈਲ (ਨਾਬਾਰਡ) ਨੇ ਬੜੇ ਹੀ ਵਿਸਥਾਰ ਨਾਲ ਆਪਣੇ ਕੰਮ ਕਾਰ ਵਧਾਉਣ ਸਬੰਧੀ ਭਰਪੂਰ ਜਾਣਕਾਰੀ ਦਿੱਤੀ।ਉਹਨਾਂ ਕਿਹਾ ਕਿ ਇਹ ਕੋਆਪ੍ਰੇਟਿਵ ਬੈਂਕ ਛੋਟੇ ਦੁਕਾਨਦਾਰਾਂ ਤੋਂ ਲੈ ਕੇ ਵੱਡੇ ਕਾਰੋਬਾਰ ਲਈ ਘੱਟ ਵਿਆਜ ਤੇ ਕਰਜ਼ਾ ਦੇਣ ਲਈ ਵਚਨਬੱਧ ਹੈ।ਉਹਨਾਂ ਨੇ ਕਿਹਾ ਕਿ ਇਸ ਬੈਂਕ ਦਾ ਲੋਕਾਂ ਨੂੰ ਵੱਧ ਤੋਂ ਵੱਧ ਫਾਇਦਾ ਲੈਣਾ ਚਾਹੀਦਾ ਹੈ। ਅੰਤ ਵਿੱਚ ਬ੍ਰਾਂਚ ਮੈਨੇਜਰ ਸ੍ਰ. ਸੁਖਵਿੰਦਰ ਪਾਲ ਵੱਲੋਂ ਆਏ ਹੋਏ ਇਲਾਕਾ ਵਾਸੀਆਂ ਦਾ ਧੰਨਵਾਦ ਕੀਤਾ ਗਿਆ। ਸ੍ਰ. ਨਰਿੰਦਰ ਸਿੰਘ ਕੈਸ਼ੀਅਰ, ਸਰਬਜੀਤ ਸਿੰਘ ਮੈਨੇਜਰ ਬਾਸਰਕੇ, ਮਹਾਂਬੀਰ ਸਿੰਘ ਸੇਵਾਦਾਰ ਵੱਲੋਂ ਆਏ ਹੋਏ ਮਹਿਮਾਨਾਂ ਦੀ ਚਾਹ-ਪਾਣੀ ਨਾਲ ਸੇਵਾ ਕੀਤੀ ਗਈ।
ਇਸ ਮੌਕੇ ਸਰਪੰਚ ਸਿਮਰਨਜੀਤ ਭੈਣੀ, ਸਰਪੰਚ ਮਨਜੀਤ ਸਿੰਘ ਕੋਠੀ, ਸੁਖਰਾਜ ਸਿੰਘ ਮੱਲੀ, ਸਾਬਕਾ ਸਰਪੰਚ ਨੋਨਿਹਾਲ ਸਿੰਘ ਸਿੱਧੂ, ਰਛਪਾਲ ਸਿੰਘ ਮੱਤਾ, ਸਾਬਕਾ ਸਰਪੰਚ ਦਿਲਬਾਗ ਸਿੰਘ ਮੋਲਾ ਭੈਣੀ ਮੱਸਾ ਸਿੰਘ, ਬਾਊ ਰਾਮ ਅਲਗੋਂ ਕੋਠੀ, ਰਵੀ ਚੋਪੜਾ, ਜਤਿੰਦਰ ਸਿੰਘ ਕੋਠੀ, ਬਲਜਿੰਦਰ ਸਿੰਘ ਮੱਤਾ, ਬਲਜੀਤ ਸਿੰਘ ਲੱਧੂ, ਤਰਸੇਮ ਸਿੰਘ ਭਗਵਾਨਪੁਰਾ, ਸਰਪੰਚ ਬੋਹੜ ਸਿੰਘ ਅਲਗੋਂ ਖੁਰਦ, ਸ੍ਰ. ਕਪੂਰ ਸਿੰਘ ਅਲਗੋ ਖੁਰਦ, ਬਲਜਿੰਦਰ ਸਿੰਘ ਛੰਨਾ, ਬਾਬਾ ਮੇਜ਼ਰ ਸਿੰਘ ਕੋਠੀ, ਦਿਲਬਾਗ ਸਿੰਘ ਕੋਠੀ, ਫੌਜ਼ੀ ਕਰਮ ਸਿੰਘ ਕੋਠੀ, ਹੀਰਾ ਸਿੰਘ, ਅੰਗਰੇਜ਼ ਸਿੰਘ, ਬਲਦੇਵ ਸਿੰਘ ਹਲਵਾਈ, ਕਸ਼ਮੀਰ ਸਿੰਘ, ਦਰਬਾਰਾ ਸਿੰਘ ਆਦਿ ਹਾਜ਼ਰ ਸਨ।

Check Also

ਡਾ. ਮਨਿੰਦਰ ਲਾਲ ਸਿੰਘ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਡਾਇਰੈਕਟਰ ਖੋਜ ਨਿਯੁੱਕਤ

ਅੰਮ੍ਰਿਤਸਰ, 3 ਜੁਲਾਈ (ਸੁਖਬੀਰ ਸਿੰਘ ਖੁਰਮਣੀਆਂ) – ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਇਲੈਕਟ੍ਰੋਨਿਕਸ ਟੈਕਨਾਲੋਜੀ ਵਿਭਾਗ …

Leave a Reply