
ਭਿੱਖੀਵਿੰਡ, 10 ਅਪ੍ਰੈਲ (ਕੁਲਵਿੰਦਰ ਸਿੰਘ ਕੰਬੋਕੇ) ਅੱਡਾ ਭਿੱਖੀਵਿੰਡ ਤੋਂ ਥੋੜੀ ਦੂਰ ਪੈਂਦੇ ਪਿੰਡ ਮਾੜੀ ਉਧੋਕੇ ਤੋਂ ਮਾੜੀ ਮੇਘਾ ਨੂੰ ਜਾਂਦੀ ਸੜਕ ‘ਤੇ ਅੱਜ ਆਮ ਆਦਮੀ ਪਾਰਟੀ ਦੇ ਸਰਪ੍ਰਸਤ ਨਿਰਵੈਲ ਸਿੰਘ ਉਧੋਕੇ ਆਪਣੇ ਸਾਥੀਆਂ ਸਮੇਤ ਸੜਕ ਵਿੱਚ ਪਏ ਡੂੰਘੇ ਖੱਢਿਆਂ ਨੂੰ ਮਿੱਟੀ ਨਾਲ ਪੂਰਦੇ ਹੋਏ ਦਿਖਾਈ ਦਿੱਤੇ।ਜਦੋਂ ਇਸ ਬਾਰੇ ਪੰਜਾਬ ਪੋਸਟ ਦੇ ਪੱਤਰਕਾਰ ਕੁਲਵਿੰਦਰ ਸਿੰਘ ਕੰਬੋਕੇ ਵੱਲੋਂ ਆਪਣਾ ਮੋਟਰ ਸਾਈਕਲ ਰੋਕ ਕੇ ਪੁੱਛਿਆ ਗਿਆ ਕਿ ਇਹ ਨਰੇਗਾ ਦੇ ਤਹਿਤ ਕੰਮ ਚੱਲ ਰਿਹਾ ਤਾਂ ਅੱਗਂੋ ਨਿਰਵੈਲ ਸਿੰਘ ਨੇ ਕਿਹਾ ਕਿ ਅਕਾਲੀ ਭਾਜਪਾ ਸਰਕਾਰ ਕੋਈ ਵੀ ਵਿਕਾਸ ਦਾ ਕੰਮ ਨਹੀਂ ਕਰ ਰਹੀ, ਇਸ ਲਈ ਆਮ ਆਦਮੀ ਪਾਰਟੀ ਵੱਲੋਂ ਫੈਸਲਾ ਕੀਤਾ ਕਿ ਕਿਉਂ ਨਾ ਭਲਾਈ ਦਾ ਕੰਮ ਕੀਤਾ ਜਾਵੇ, ਤਾਂ ਉਹਨਾਂ ਨੇ ਮਿੱਟੀ ਪਾ ਕੇ ਖੱਡੇ ਪੂਰਨੇ ਸ਼ੁਰੂ ਕੀਤੇ ਹਨ।ਉਨਾਂ ਦੱਸਿਆ ਕਿ ਲੰਮੇ ਸਮੇਂ ਤੋਂ ਸੜਕ ਵਿੱਚ ਡੂੰਘੇ ਟੋਏ ਪਏ ਹੋਏ ਹਨ ਅਤੇ ਆਉਣ-ਜਾਣ ਵਾਲੇ ਪਿੰਡ ਵਾਸੀਆਂ ਤੇ ਹੋਰ ਰਾਹਗੀਰਾਂ ਨੂੰ ਕਾਫੀ ਮੁਸ਼ਕਲ ਦਾ ਸਾਹਮਣਾ ਕਰਨਾ ਪੈ ਰਿਹਾ।ਇਸ ਸਮੇਂ ਉਹਨਾਂ ਨਾਲ ਰਵੀਦੀਪ ਸਿੰਘ, ਜਗਦੀਸ਼ ਸਿੰਘ, ਦਲਬੀਰ ਸਿੰਘ, ਬਿੱਲਾ ਉਧੋਕੇ, ਜਗਰੂਪ ਸਿੰਘ, ਸ਼ਮਸ਼ੇਰ ਸਿੰਘ ਆਦਿ ਵੀ ਹਾਜ਼ਰ ਸਨ।
Check Also
ਯੂਨੀਵਰਸਲ ਪੀਸ ਫੈਡਰੇਸ਼ਨ ਵੱਲੋਂ ਡਾ. ਐਸ.ਪੀ ਸਿੰਘ ਉਬਰਾਏ ‘ਅੰਬੈਸਡਰ ਫਾਰ ਪੀਸ’ ਐਵਾਰਡ ਨਾਲ ਸਨਮਾਨਿਤ
ਅੰਮ੍ਰਿਤਸਰ, 28 ਸਤੰਬਰ ਸਤੰਬਰ (ਜਗਦੀਪ ਸਿੰਘ) – ਆਪਣੀ ਨਿਵੇਕਲੀ ਸੇਵਾ ਕਾਰਜਸ਼ੈਲੀ ਕਾਰਨ ਪੂਰੀ ਦੁਨੀਆਂ ਅੰਦਰ …
Punjab Post Daily Online Newspaper & Print Media