Tuesday, July 7, 2026

ਸਾਲ 2013-14 ਦੌਰਾਨ ਲਿੰਕ ਸੜਕਾਂ ਦੀ ਵਿਸ਼ੇਸ਼ ਮੁਰੰਮਤ ਤਹਿਤ 226.12 ਲੱਖ ਕੀਤੇ ਖਰਚ

PPN1304201513

ਪਠਾਨਕੋਟ, 13 ਅਪਰੈਲ (ਪੱਤਰ ਪ੍ਰੇਰਕ) – ਜ਼ਿਲ੍ਹਾ ਪਠਾਨਕੋਟ ਅੰਦਰ ਲੋਕ ਨਿਰਮਾਣ ਵਿਭਾਗ ਪਠਾਨਕੋਟ ਵੱਲੋਂ ਸਾਲ 2013-14 ਦੌਰਾਨ ਲਿੰਕ ਸੜਕਾਂ ਦੀ ਵਿਸ਼ੇਸ਼ ਮੁਰੰਮਤ ਤਹਿਤ 226.12 ਲੱਖ ਰੁਪਏ ਖਰਚ ਕਰਕੇ 16.38 ਕਿਲੋਮੀਟਰ ਲੰਮੀਆਂ ਸੜਕਾਂ ਦੀ ਮੁਰੰਮਤ ਦਾ ਕੰਮ ਮੁਕੰਮਲ ਕਰ ਲਿਆ ਗਿਆ ਹੈ।ਇਹ ਜਾਣਕਾਰੀ ਸ਼੍ਰੀ ਅਸ਼ਵਨੀ ਸ਼ਰਮਾ ਵਿਧਾਇਕ ਹਲਕਾ ਪਠਾਨਕੋਟ ਨੇ ਦਿੰਦਿਆ ਦੱਸਿਆ ਕਿ ਪਠਾਨਕੋਟ ਬਲਾਕ ਵਿੱਚ 147.39 ਲੱਖ ਰੁਪਏ ਖਰਚ ਕਰਕੇ 11.81 ਲੰਮੀਆਂ ਸੜਕਾਂ ਦੀ ਮੁਰੰਮਤ ਕੀਤੀ ਗਈ ਹੈ।
ਸ਼੍ਰੀ ਸ਼ਰਮਾ ਨੇ ਦੱਸਿਆ ਕਿ ਉਕਤ ਰਾਸ਼ੀ ਵਿਚੋਂ ਬਲਾਕ ਪਠਾਨਕੋਟ ਵਿੱਚ ਨਗਰੀ ਬਮਿਆਲ ਚੱਕ, ਅਮੀਰ ਸਮਰਾਲਾ ਦੀਆਂ 1.58  ਕਿਲੋਮੀਟਰ ਸੜਕ ‘ਤੇ 6.15 ਲੱਖ ਰੁਪਏ, ਬਮਿਆਲ, ਪਲਾਹ, ਭੋਪਾਲਪੁਰ, ਦਲੋਤਰ ਦੀਆਂ 2.08 ਕਿਲੋਮੀਟਰ ਸੜਕ ‘ਤੇ 24.52 ਲੱਖ ਰੁਪਏ, ਮਸਤਪੁਰ, ਕੁਲੀਆਂ ਦੀਆਂ 0.88 ਕਿਲੋਮੀਟਰ ਸੜਕ ‘ਤੇ 13.58 ਲੱਖ ਰੁਪਏ, ਕਥਲੋਰ ਰੋਡ ਤੋਂ ਡੇਰਾ ਬਾਜੀਗਰ 0.50 ਕਿਲੋਮੀਟਰ ਲੰਮੀ ਸੜਕ ‘ਤੇ 5.13 ਲੱਖ ਰੁਪਏ, ਬਮਿਆਲ, ਪਲਾਹ, ਸਲੋਤੱਰ, ਬਲੋਤਰ ਦੀਆਂ 1.55 ਕਿਲੋਮੀਟਰ ਸੜਕ ‘ਤੇ 20.39 ਲੱਖ ਰੁਪਏ, ਕੋਲੀਆਂ ਜੈਨਪੁਰ ਪਿੰਡ ਪੋਲਾਹ ਦੀਆਂ 0.66 ਕਿਲੋਮੀਟਰ ਸੜਕ ‘ਤੇ 9.86 ਲੱਖ ਰੁਪਏ, ਦੋਸਤਪੁਰ, ਦਨਵਾਲ ਦੀਆਂ 0.93 ਕਿਲੋਮੀਟਰ ਸੜਕ ‘ਤੇ 12.77 ਲੱਖ ਰੁਪਏ, ਜਸਵਾਨ ਤੋਂ ਦੁਪਸੜੀ 0.40 ਕਿਲੋਮੀਟਰ ਸੜਕ ‘ਤੇ 5.68 ਲੱਖ ਰੁਪਏ, ਚੱਕ ਅਮੀਰ ਸਮਰਾਲਾ 0.50 ਕਿਲੋਮੀਟਰ ਸੜਕ ‘ਤੇ 2.35 ਲੱਖ ਰੁਪਏ, ਨਗਰੀ ਬਮਿਆਲ, ਕੋਥੇ ਪਿੰਡੀ ਦੀਆਂ 1.22 ਕਿਲੋਮੀਟਰ ਸੜਕ ‘ਤੇ 13.68 ਲੱਖ ਰੁਪਏ ਅਤੇ ਮੀਰਜਾਪੁਰ ਦੀ 1.40 ਕਿਲੋਮੀਟਰ ਲਿੰਕ ਸੜਕ ‘ਤੇ 26.71 ਲੱਖ ਰੁਪਏ ਖਰਚ ਕਰਕੇ ਮੁਰੰਮਤ ਦਾ ਕੰਮ ਮੁਕੰਮਲ ਕੀਤਾ ਗਿਆ ਹੈ।
ਉਨ੍ਹਾਂ ਦੱਸਿਆ ਕਿ ਇਸ ਤੋਂ ਇਲਾਵਾ ਬਲਾਕ ਨਰੋਟ ਜੈਮਲ ਸਿੰਘ ਦੀਆਂ 4.43 ਕਿਲੋਮੀਟਰ ਲਿੰਕ ਸੜਕਾਂ ‘ਤੇ 78.73 ਲੱਖ ਰੁਪਏ ਖਰਚ ਕਰਕੇ ਮੁਰੰਮਤ ਕੀਤੀ ਗਈ ਹੈ। ਉਨ੍ਹਾਂ ਦੱਸਿਆ ਕਿ ਇੰਨ੍ਹਾਂ ਲਿੰਕ ਸੜਕਾਂ ਵਿੱਚ ਤਲੂਰ ਖਰਖੜਾ-ਅਮੀਰ ਖਰਖੜਾ, ਦਤਿਆਲ ਮਜੀਰੀ ਜੱਟਾਂ, ਮਿਰਜਾਪੁਰ ਤੋਂ ਅਨਤੂਰ ਤੋਂ ਨਰੋਟ ਜੈਮਲ ਸਿੰਘ, ਜੈਦਪੁਰ, ਬੇਗੋਵਾਲ, ਦੀਨਾਨਗਰ, ਨਰੋਟ ਜੈਮਲ ਸਿੰਘ, ਹੈਬਰ ਪਿੰਡੀ ਅਤੇ ਸ਼ਾਨਪੁਰ, ਤਾਰਪੁਰ ਸ਼ਾਮਲ ਹਨ। ਉਨ੍ਹਾਂ ਦੱਸਿਆ ਕਿ ਰਹਿੰਦੀਆਂ ਸੜਕਾਂ ਦੀ ਮੁਰੰਮਤ ਦਾ ਕੰਮ ਵੀ ਜਲਦੀ ਮੁਕੰਮਲ ਕਰ ਲਿਆ ਜਾਵੇਗਾ।

Check Also

ਨਗਰ ਨਿਗਮ ਵੱਲੋਂ ਵਿਸ਼ਾਲ ਐਂਟੀ-ਇਨਕਰੋਚਮੈਂਟ ਵਿਸ਼ੇਸ਼ ਮੁਹਿੰਮ ਚਲਾਈ ਗਈ

ਅੰਮ੍ਰਿਤਸਰ, 7 ਜੁਲਾਈ (ਸੁਖਬੀਰ ਸਿੰਘ) – ਨਗਰ ਨਿਗਮ ਅੰਮ੍ਰਿਤਸਰ ਵੱਲੋਂ ਗੋਲ ਬਾਗ (ਰੇਲਵੇ ਸਟੇਸ਼ਨ ਦੇ …

Leave a Reply