Thursday, October 1, 2026

ਮਾਮਲਾ ਮਰਾਠੀ ਸਾਹਿਤ ਸੰਮੇਲਨ ਦੀ ਸਮਾਪਤੀ ਤੋਂ ਬਾਅਦ ਗੰਦਗੀ ਦੇ ਢੇਰਾਂ ਦਾ

ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਘੁਮਾਣ (ਲੜਕੇ) ਕਰਵਾਈ ਸਾਫ ਸਫਾਈ

PPN1504201504

ਬਟਾਲਾ, 15 ਅਪ੍ਰੈਲ (ਨਰਿੰਦਰ ਬਰਨਾਲ) – ਬੀਤੇ ਦਿਨੀ ਕਸਬਾ ਘੁਮਾਣ ਵਿਖੇ ਮਰਾਠੀ ਸਾਹਿਤ ਸੰਮੇਲਨ ਦੌਰਾਨ ਭਾਰੀ ਰੌਣਕਾਂ ਰਹੀਆਂ, ਭਗਤ ਨਾਮ ਦੇਵ ਦੀ ਚਰਨ ਛੋਹ ਪ੍ਰਾਪਤ ਧਰਤੀ ਤੇ ਹਜ਼ਾਰਾਂ ਹੀ ਸੰਗਤਾਂ ਆਈਆਂ ਸਨ। ਮੇਲੇ ਵਿਚ ਦੇਸ਼ ਭਰ ਦੇ ਵਿਚੋਂ ਅਫਸਰ ਤੇ ਸਾਹਿਤ ਕਾਰਾਂ ਨੇ ਸਾਹਿਤ ਸੰਮੇਲਨ ਵਿਚ ਹਿੱਸਾ ਲੈਕੇ ਮੇਲੇ ਦੀ ਸੋਭਾ ਵਧਾਈ ਸੀ। ਮੇਲਾ ਖਤਮ ਹੋਣ ਤੇ ਪ੍ਰਬੰਧਕਾਂ ਵੱਲੋਂ ਸਕੂਲ ਦੀ ਸਾਫ ਸਫਾਈ ਨਹੀਂ ਸੀ ਕੀਤੀ ਗਈ ਤੇ ਇਹ ਮਸਲਾ ਪ੍ਰੈਸ ਵਿੱਚ ਜਿਉਂ ਹੀ ਆਇਆ ਤਾਂ ਸਾਫ ਸਫਾਈ ਦਾ ਕੰਮ ਸ਼ੁਰੂ ਕਰ ਦਿਤਾ। ਜਿਲ੍ਹਾਂ ਸਿੱਖਿਆ ਅਫਸਰ ਸੈਕੰਡਰੀ ਗੁਰਦਾਸਪੁਰ ਸ੍ਰੀ ਅਮਰਦੀਪ ਸਿੰਘ ਸੈਣੀ ਨੇ ਦੱਸਿਆ ਕਿ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਘੁਮਾਣ (ਮੁੰਡੇ) ਗੁਰਦਾਸਪੁਰ ਦੇ ਖੇਡ ਦੇ ਮੈਦਾਨ ਤੇ ਸਕੂਲ ਦੀ ਸਾਫ ਸਫਾਈ ਕਰਵਾ ਦਿਤੀ ਗਈ। ਸਕੂਲ ਵਿਚ ਕਿਸੇ ਕਿਸਮ ਦੀ ਗੰਦਗੀ ਵਗੈਰਾ ਨਹੀਂ ਹੈ।

Check Also

ਖੇਡਾਂ ਵਤਨ ਪੰਜਾਬ ਦੀਆਂ 2026- ਜਿਲ੍ਹਾ ਪੱਧਰੀ ਜੁਡੋ ਮੁਕਾਬਲਿਆਂ ਦੀ ਸ਼ੁਰੂਆਤ

ਅੰਮ੍ਰਿਤਸਰ, 28 ਸਤੰਬਰ (ਜਗਦੀਪ ਸਿੰਘ) – ਪੰਜਾਬ ਸਰਕਾਰ ਦੇ ਖੇਡ ਵਿਭਾਗ ਵੱਲੋਂ ਕਰਵਾਈਆਂ ਜਾ ਰਹੀਆਂ …

Leave a Reply