Friday, July 24, 2026

ਡੀ.ਏ.ਵੀ. ਪਬਲਿਕ ਨੇ ਸੌ ਫੀਸਦੀ ਯਾਦਸ਼ਕਤੀ ਲਈ ਵਰਕਸ਼ਾਪ

PPN1504201506

ਅੰਮ੍ਰਿਤਸਰ, 15 ਅਪ੍ਰੈਲ (ਜਗਦੀਪ ਸਿੰਘ ਸੱਗੂ) – ਡੀ.ਏ.ਵੀ. ਪਬਲਿਕ ਸਕੂਲ, ਲਾਰੰਸ ਰੋਡ ਦੇ ਅੱਠਵੀਂ ਜਮਾਤ ਦੇ ਵਿਦਿਆਰਥੀਆਂ ਲਈ ਇਕ ਵਰਕਸ਼ਾਪ ਦਾ ਆਯੋਜਨ ਕੀਤਾ ਗਿਆ ਜਿਸਦਾ ਮੁੱਖ ਉਦੇਸ਼ ਸੌ ਪ੍ਰਤੀਸ਼ਤ ਯਾਦਸ਼ਕਤੀ ਨੂੰ ਪ੍ਰਾਪਤ ਕਰਨਾ ਸੀ।ਇਸ ਵਰਕਸ਼ਾਪ ਦੇ ਦੌਰਾਨ ਇਹ ਸਪਸ਼ਟ ਕੀਤਾ ਗਿਆ ਕਿ ਕਿਵੇਂ ਅਚੇਤ ਅਵਸਥਾ ਵਿਚ ਸਾਡਾ ਦਿਮਾਗ ਕੰਮ ਕਰਦਾ ਹੈ ਅਤੇ ਜੀਵਨ ਦੇ ਉਦੇਸ਼ ਦੀ ਪ੍ਰਾਪਤੀ ਲਈ ਕਿਵੇਂ ਇਸ ਨੂੰ ਵਰਤਨਾ ਚਾਹੀਦਾ ਹੈ ।ਹੈਦਰਾਬਾਦ ਤੋਂ ਮਿਸਟਰ ਰਾਜ ਸ਼ੇਖ਼ਰ ਇਸ ਵਰਕਸ਼ਾਪ ਦੇ ਰਿਸੋਰਸ ਪਰਸਨ ਸਨ । ਉਨ੍ਹਾਂ ਨੇ ਵਿਦਿਆਰਥੀਆਂ ਨੂੰ ਇਹ ਦੱਸਿਆ ਕਿ ਅਚੇਤ ਦਿਮਾਗ ਇਕ ਬਹੁਤ ਵੱਡਾ ਯਾਦ ਕਰਨ ਵਾਲਾ ਬੈਂਕ ਹੈ ਜੋ ਕਿ ਸਾਡੀ ਜ਼ਿੰਦਗੀ ਦੇ ਅਨੁਭਵ, ਵਿਸ਼ਵਾਸ ਅਤੇ ਚੰਗੇ ਸਮੇਂ ਨੂੰ ਜਮ੍ਹਾਂ ਕਰਕੇ ਰੱਖਦਾ ਹੈ।ਉਹਨਾਂ ਨੇ ਯਾਦਸ਼ਕਤੀ ਨੂੰ ਵੱਖਵੱਖ ਤਕਨੀਕਾਂ ਦੁਆਰਾ ਵਧਾਉਣ ਲਈ ਗਿਆਨ ਦਿੱਤਾ।ਵਿਦਿਆਰਥੀ ਇਸ ਅਚੇਤ ਦਿਮਾਗ ਨੂੰ ਪ੍ਰਭਾਵ ਅਤੇ ਚੰਗੇ ਪ੍ਰਦਰਸ਼ਨ ਕਰਨ ਲਈ ਪ੍ਰੇਰਿਤ ਹੋਏ ।

                ਅੰਮ੍ਰਿਤਸਰ ਜ਼ੋਨ ਦੇ ਖੇਤਰੀ ਨਿਰਦੇਸ਼ਕ ਡਾ. ਸ਼੍ਰੀਮਤੀ ਨੀਲਮ ਕਾਮਰਾ ਪ੍ਰਿੰਸੀਪਲ ਬੀ.ਬੀ.ਕੇ.ਡੀ.ਏ.ਵੀ. ਕਾਲਜ ਫ਼ਾਰ ਵੂਮੈਨ ਅਤੇ ਸਕੂਲ ਦੇ ਪ੍ਰਬੰਧਕ ਡਾ. ਰਾਜੇਸ਼ ਕੁਮਾਰ ਪ੍ਰਿੰਸੀਪਲ ਡੀ.ਏ.ਵੀ. ਕਾਲਜ ਨੇ ਕਿਹਾ ਕਿ ਜੀਵਨ ਵਿਚ ਸਫ਼ਲਤਾ ਪ੍ਰਾਪਤ ਕਰਨ ਲਈ ਕੜੀ ਮਿਹਨਤ ਦੀ ਲੋੜ ਹੈ । ਉਨ੍ਹਾਂ ਨੇ ਵਿਦਿਆਰਥੀਆਂ ਨੂੰ ਇਹ ਵੀ ਕਿਹਾ ਕਿ ਉਹ ਆਪਣੀ ਯਾਦਸ਼ਕਤੀ ਨੂੰ ਵਧਾਉਣ ਲਈ ਵਿਭਿੰਨ ਤਕਨੀਕਾਂ ਦਾ ਪ੍ਰਯੋਗ ਕਰਨ ।ਸਕੂਲ ਦੇ ਪ੍ਰਿੰਸੀਪਲ ਡਾ. ਨੀਰਾ ਸ਼ਰਮਾ ਨੇ ਵਿਦਿਆਰਥੀਆਂ ਨੂੰ ਇਹ ਸਲਾਹ ਦਿੱਤੀ ਕਿ ਆਪਣੇ ਜੀਵਨ ਦੇ ਉਦੇਸ਼ ਦੀ ਪ੍ਰਾਪਤੀ ਕਰਨ ਲਈ ਅਣਥੱਕ ਮਿਹਨਤ ਕਰਨੀ ਚਾਹੀਦੀ ਹੈ ਅਤੇ ਜੀਵਨ ਵਿਚ ਉਚੇ ਪੱਧਰ ਤੇ ਜਾਣ ਲਈ ਆਪਣੀ ਉਤੱਮਤਾ ਦਾ ਪ੍ਰਦਰਸ਼ਨ ਕਰਨਾ ਚਾਹੀਦਾ ਹੈ ।

Check Also

ਵਿਧਾਇਕ ਡਾ. ਇੰਦਰਬੀਰ ਸਿੰਘ ਨਿੱਝਰ ਨੇ ਸਰਕਾਰੀ ਸਕੂਲ ਦੇ ਵਿਦਿਆਰਥੀਆਂ ਨੂੰ ਮੁਫ਼ਤ ਵੰਡੇ ਸਕੂਲੀ ਬੈਗ

ਅੰਮ੍ਰਿਤਸਰ, 23 ਜੁਲਾਈ (ਜਗਦੀਪ ਸਿੰਘ) – ਪੰਜਾਬ ਸਰਕਾਰ ਵੱਲੋਂ ਸਰਕਾਰੀ ਸਕੂਲਾਂ ਦੇ ਵਿਦਿਆਰਥੀਆਂ ਨੂੰ ਮੁਫ਼ਤ …

Leave a Reply