
ਅੱਡਾ ਅਲਗੋਂ ਕੋਠੀ, 15 ਅਪ੍ਰੈਲ (ਹਰਦਿਆਲ ਸਿੰਘ ਭੈਣੀ) ਖੇਮਕਰਨ ਹਲਕੇ ਦੇ ਵਿਧਾਇਕ ਵਿਰਸਾ ਸਿੰਘ ਵਲਟੋਹਾ ਦੀ ਰਹਿਨੁਮਾਈ ਹੇਠ ਖੇਮਕਰਨ ਹਲਕੇ ਦੇ ਵਿਕਾਸ ਲਈ ਜੋ ਉਪਰਾਲੇ ਕੀਤੇ ਜਾ ਰਹੇ ਹਨ, ਉਹ ਸ਼ਲਾਘਾਯੋਗ ਹਨ ਤੇ ਹਲਕੇ ‘ਚ ਅਕਾਲੀ ਦਲ ਦਾ ਗ੍ਰਾਟ ਦਿਨੋ-ਦਿਨ ਵੱਧ ਰਿਹਾ ਹੈ। ਇਹਨਾਂ ਵਿਚਾਰਾਂ ਦਾ ਪ੍ਰਗਟਾਵਾ ਸਰਪੰਚ ਮੇਜ਼ਰ ਸਿੰਘ ਅਲਗੋਂ ਕਲਾਂ ਨੇ ਵਿਸ਼ੇਸ਼ ਗੱਲਬਾਤ ਦੌਰਾਨ ਕੀਤਾ।ਉਹਨਾਂ ਕਿਹਾ ਕਿ ਹਲਕਾ ਵਿਧਾਇਕ ਵਲੋਂ ਹਲਕੇ ਦੀ ਨੁਹਾਰ ਬਦਲਣ ਲਈ ਕੋਈ ਕਸਰ ਨਹੀਂ ਛੱਡੀ ਜਾ ਰਹੀ ਤੇ ਹਲਕੇ ਦੇ ਪਿੰਡਾਂ ਤੇ ਕਸਬਿਆਂ ਨੂੰ ਬਿਨਾਂ ਕਿਸੇ ਭੇਦ-ਭਾਵ ਦੇ ਗ੍ਰਾਟਾਂ ਵੰਡੀਆਂ ਜਾ ਰਹੀਆਂ ਹਨ। ਸਾਰੇ ਪਿੰਡਾਂ ਨੂੰ ਗਲੀਆਂ-ਨਾਲੀਆਂ, ਕੱਚੇ ਰਸਤੇ ਪੱਕੇ ਕਰਵਾਉਣ, ਧਰਮਸ਼ਾਲਾਵਾਂ ਸਕੂਲਾਂ ਆਦਿ ਲਈ ਗ੍ਰਾਂਟਾ ਦੇ ਖੁੱਲੇ ਗੱਫੇ ਵੰਡੇ ਜਾ ਰਹੇ ਹਨ ਤੇ ਲੋਕ ਉਹਨਾਂ ਵੱਲੋਂ ਕਰਵਾਏ ਜਾ ਰਹੇ ਵਕਾਸ ਕਾਰਜਾਂ ਤੋਂ ਸੰਟੁਸ਼ਟ ਹਨ। ਇਸ ਮੌਕੇ ਉਹਨਾਂ ਨਾਲ ਹਾਜ਼ਰ ਚੇਅਰਮੈਨ ਜਰਨੈਲ ਸਿੰਘ ਅਲਗੋਂ ਕੋਠੀ, ਗਿਆਨ ਸਿੰਘ ਕਲਸੀਆਂ ਕਲਾਂ, ਗੁਰਭੇਜ ਸਿੰਘ ਅਲਗੋਂ ਕੋਠੀ, ਗੁਰਬੀਰ ਸਿੰਘ ਅਲਗੋਂ ਕਲਾਂ, ਸੁਖਦੀਪ ਸਿੰਘ ਰਾਜਨ, ਸਤਨਾਮ ਸਿੰਘ, ਗੁਰਮੁੱਖ ਸਿੰਘ ਨਿੱਕੀ ਅਲਗੋਂ ਆਦਿ ਹਾਜ਼ਰ ਸਨ।
Check Also
ਯੂਨੀਵਰਸਲ ਪੀਸ ਫੈਡਰੇਸ਼ਨ ਵੱਲੋਂ ਡਾ. ਐਸ.ਪੀ ਸਿੰਘ ਉਬਰਾਏ ‘ਅੰਬੈਸਡਰ ਫਾਰ ਪੀਸ’ ਐਵਾਰਡ ਨਾਲ ਸਨਮਾਨਿਤ
ਅੰਮ੍ਰਿਤਸਰ, 28 ਸਤੰਬਰ ਸਤੰਬਰ (ਜਗਦੀਪ ਸਿੰਘ) – ਆਪਣੀ ਨਿਵੇਕਲੀ ਸੇਵਾ ਕਾਰਜਸ਼ੈਲੀ ਕਾਰਨ ਪੂਰੀ ਦੁਨੀਆਂ ਅੰਦਰ …
Punjab Post Daily Online Newspaper & Print Media