Monday, September 28, 2026

ਅਕਾਲੀਆਂ ਨੇ ਕਾਂਗਰਸ ਨੂੰ ਹਰਾ ਕੇ ਧੂਰੀ ਜਿੱਤੀ

Gobind Singh Longowalਅੰਮ੍ਰਿਤਸਰ, 15 ਅਪ੍ਰੈਲ (ਪੰਜਾਬ ਪੋਸਟ ਬਿਊਰੋ) – ਸੱਤਾਧਾਰੀ ਸ਼੍ਰੌਮਣੀ ਅਕਾਲੀ ਦਲ ਨੇ ਧੂਰੀ ਦੀ ਅਸੈਂਬਲੀ ਸੀਟ ਜਿੱਤ ਕੇ ਕਾਂਗਰਸ ਪਾਸੋਂ ਇਹ ਸੀਟ ਖੋਹ ਲਈ ਹੈ। ਅਕਾਲੀ ਦਲ ਦੇ ਸਾਬਕਾ ਮੰਤਰੀ ਤੇ ਤਿੰਨ ਵਾਰ ਵਿਧਾਇਕ ਰਹੇ ਗੋਬਿੰਦ ਸਿੰਘ ਲੋਂਗੋਵਾਲ ਨੇ ਕਾਂਗਰਸ ਦੇ ਸਾਂਝੇ ਮੋਰਚੇ ਦੇ ਉਮੀਦਵਾਰ ਸਿਰਮਰਪ੍ਰਤਾਪ ਸਿੰਘ ਬਰਨਾਲਾ, ਜੋ ਕਿ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਤੇ ਸਾਬਕਾ ਰਾਜਪਾਲ ਸੁਰਜੀਤ ਸਿੰਘ ਬਰਨਾਲਾ ਦੇ ਪੋਤਰੇ ਹਨ, ਨੂੰ 37501 ਵੋਟਾਂ ਦੇ ਵੱਡੇ ਫਰਕ ਨਾਲ ਕਰਾਰੀ ਹਾਰ ਦਿੱਤੀ ਹੈ। ਧੂਰੀ ਦੀ ਸੀਟ ਜਿਤਣ ਨਾਲ ਪੰਜਾਬ ਅਸੈਂਬਲੀ ਵਿੱਚ ਅਕਾਲੀ ਦਲ ਦੇ ਵਿਧਇਕਾਂ ਦੀ ਗਿਣਤੀ 59 ਹੋ ਗਈ ਹੈ, ਜੋ ਲੋੜੀਂਦੇ ਸਪੱਸ਼ਟ ਬਹੁੱਮਤ ਤੋਂ 1 ਇਕ ਸੀਟ ਵੱਧ ਹੈ। ਅਕਾਲੀ ਦਲ ਤੋਂ ਇਲਾਵਾ ਭਾਜਪਾ ਦੇ 12, ਕਾਂਗਰਸ ਦੇ 43 ਅਤੇ 3 ਅਜ਼ਾਦ ਵਿਧਾਇਕ ਹਨ।

Check Also

ਵਿਧਾਇਕਾ ਜੀਵਨ ਜੋਤ ਕੌਰ ਨੇ ਘਰ-ਘਰ ਜਾ ਕੇ ਭਲਾਈ ਸਕੀਮਾਂ ਬਾਰੇ ਕੀਤਾ ਜਾਗਰੂਕ

ਅੰਮ੍ਰਿਤਸਰ, 26 ਸਤੰਬਰ (ਜਗਦੀਪ ਸਿੰਘ) – ਵਿਧਾਨ ਸਭਾ ਹਲਕਾ ਅੰਮ੍ਰਿਤਸਰ ਪੂਰਬੀ ਦੀ ਵਿਧਾਇਕਾ ਸ੍ਰੀਮਤੀ ਜੀਵਨ …

Leave a Reply