Monday, September 28, 2026

ਪੰਜਾਬ ਸਰਕਾਰ ਲੋਕਾਂ ਨੂੰ ਅੱਜ ਤੱਕ ਵਧੀਆ ਸੜਕਾਂ ਨਹੀਂ ਦੇ ਸਕੀ, ਰੋਜ਼ਗਾਰ ਤਾਂ ਦੂਰ ਦੀ ਗੱਲ ਪ੍ਰਿੰ: ਤਰਸਿੱਕਾ

PPN1504201510
ਖੁਜਾਲਾ, 15 ਅਪ੍ਰੈਲ (ਸਿਕੰਦਰ ਸਿੰਘ ਖਾਲਸਾ) ਪੰਜਾਬ ਸਰਕਾਰ ਵਿਕਾਸ ਦੀਆਂ ਗੱਪਾਂ ਮਾਰਦੀ ਨਹੀਂ ਥੱਕਦੀ, ਪਰ ਜਮੀਨੀ ਹਕੀਕਤ ਇਹ ਹੈ ਕਿ ਅੱਜ ਤੱਕ ਪੰਜਾਬ ਦੇ ਬਹੁਤ ਸਾਰੇ ਲੋਕਾਂ ਨੂੰ ਅਜ਼ਾਦੀ ਬਾਅਦ ਚੰਗੀਆਂ ਸੜਕਾਂ ਨਹੀਂ ਮਿਲੀਆਂ। ਜਿੰਨਾਂ ਦੀ ਮੂੰਹ ਬੋਲਦੀ ਤਸਵੀਰ ਪੰਜਾਬ ਦੇ ਹਰ ਖੇਤਰ ਦੀਆਂ ਲਿੰਕ ਸੜਕਾਂ ਆਪ ਦੱਸਦੀਆਂ ਨਜ਼ਰ ਆਉਂਦੀਆਂ ਹਨ। ਪੰਜਾਬ ਦੇ ਇਕ ਦੋ ਹਲਕੇ ਛੱਡ ਕੇ ਬਾਕੀ ਸਭ ਹਲਕੇ ਦੀਆਂ ਲਿੰਕ ਸੜਕਾਂ ਥਾਂ-ਥਾਂ ਤੋਂ ਟੁਟੀਆਂ ਹਨ, ਜਿਨ੍ਹਾਂ ਤੋਂ ਲੰਘਣਾ ਬੜਾ ਮੁਸ਼ਕਲ ਹੈ।ਬੇਸ਼ੱਕ ਪੰਜਾਬ ਅੰਦਰ ਵੱਖ-ਵੱਖ ਸਰਕਾਰਾਂ ਵਾਰ-ਵਾਰ ਸ਼ਾਸਨ ਕਰ ਚੁੱਕੀਆਂ ਹਨ ਪਰ ਕਿਸੇ ਨੇ ਜਨਤਾ ਦੀ ਇਸ ਮੁਸ਼ਕਲ ਵੱਲ ਧਿਆਨ ਨਹੀਂ ਦਿੱਤਾ ਸਿਰਫ ਵੋਟਾਂ ਦੀ ਸਿਆਸਤ ਹੀ ਚਲਦੀ ਨਜ਼ਰ ਆ ਰਹੀ ਹੈ, ਜੋ ਅੱਜ ਵੀ ਜਾਰੀ ਲੱਗਦੀ ਤੇ ਲੋਕ ਪਾਰਟੀਬਾਜ਼ੀ ਦੇ ਨਾਮ ਉਪਰ ਘੂਕ ਸੁਤੇ ਪਏ ਨਜ਼ਰ ਆ ਰਹੇ ਨੇ। ਇਹ ਸ਼ਬਦ ਅੱਜ ਸਮਾਜ ਸੇਵੀ ਸੰਸਥਾਂ ਕ੍ਰਾਂਤੀਕਾਰੀ ਤਰਕਸ਼ੀਲ ਲੋਕ ਚੇਤਨਾ ਲਹਿਰ ਦੇ ਪ੍ਰਧਾਨ ਪਿ੍ਰੰਸੀਪਲ ਬਚਿੱਤਰ ਸਿੰਘ ਤਰਸਿੱਕਾ ਨੇ ਹਲਕਾ ਜੰਡਿਆਲਾ ਗੁਰੂ ਦੀਆਂ ਲਿੰਕ ਸੜਕਾਂ ਦੀ ਹਾਲਤ ਵਿਖਾਉਂਦਿਆਂ ਕਹੇ।
ਪ੍ਰਿੰਸੀਪਲ ਤਰਸਿੱਕਾ ਨੇ ਅੱਗੇ ਕਿਹਾ ਕਿ ਕਰੀਬ 10 ਸਾਲ ਤੋਂ ਵੱਧ ਦਾ ਸਮਾਂ ਹੋ ਗਿਆ ਕਿ ਹਲਕੇ ਦੇ ਲੋਕਾਂ ਨੂੰ ਮੁਰੰਮਤ ਹੋਈਆਂ ਸੜਕਾਂ ਵੇਖਿਆ। ਹੁਣ ਪਿੰਡ ਤਰਸਿੱਕਾ ਤੋਂ ਮਹਿਸਮਪੁਰ, ਤਰਸਿੱਕਾ ਤੋਂ ਜੱਬੋਵਾਲ, ਤਰਸਿੱਕਾ ਤੋਂ ਕੋਟ ਖਹਿਰਾ-ਰਸੂਲਪੁਰ ਜੋ ਬਣੀ ਸੀ ਤੇ ਕੁੱਝ ਹੀ ਦਿਨਾਂ ਵਿੱਚ ਟੁੱਟ-ਫੁੱਟ ਚੁੱਕੀ ਹੈ ਤੇ ਅਜਿਹੀਆਂ ਹੋਰ ਬਹੁਤ ਸਾਰੀਆਂ ਲਿੰਕ ਸੜਕਾਂ।ਇਸੇ ਪ੍ਰਕਾਰ ਪੰਜਾਬ ਵਿੱਚ ਸਿਰਫ ਪ੍ਰਧਾਨ ਮੰਤਰੀ ਯੋਜਨਾਵਾਂ ਤਹਿਤ ਹੀ ਬਹੁਤੀਆਂ ਸੜਕਾਂ ਬਣੀਆਂ ਹਨ। ਦਿਹਾਤੀ ਖੇਤਰਾਂ ਵਿੱਚ ਵਿਕਾਸ ਨਾ ਦੀ ਕੋਈ ਤਸਵੀਰ ਨਜ਼ਰ ਨਹੀਂ ਆਉਂਦੀ ਲੋਕਾਂ ਰੁਜ਼ਗਾਰ ਲਈ ਥਾਂ-ਥਾਂ ਠੋਕਰਾਂ ਖਾ ਰਹੇ ਨੇ।

Check Also

ਖਾਲਸਾ ਕਾਲਜ ਇੰਜੀਨੀਅਰਿੰਗ ਅਤੇ ਆਸਟਰੇਲੀਅਨ ਇੰਸਟੀਚਿਊਟ ਆਫ਼ ਇੰਜੀਨੀਅਰਿੰਗ ਦਰਮਿਆਨ ਹੋਇਆ ਸਮਝੌਤਾ

ਅੰਮ੍ਰਿਤਸਰ, 26 ਸਤੰਬਰ (ਸੁਖਬੀਰ ਸਿੰਘ ਖੁਰਮਣੀਆਂ) – ਖਾਲਸਾ ਕਾਲਜ ਆਫ਼ ਇੰਜੀਨੀਅਰਿੰਗ ਐਂਡ ਟੈਕਨਾਲੋਜੀ ਰਣਜੀਤ ਐਵੀਨਿਊ …

Leave a Reply