

ਭਿੱਖੀਵਿੰਡ, 15 ਅਪ੍ਰੈਲ (ਕੁਲਵਿੰਦਰ ਸਿੰਘ ਕੰਬੋਕੇ, ਲਖਵਿੰਦਰ ਸਿੰਘ ਗੋਲਣ) – ਅੱਡਾ ਭਿੱਖੀਵਿੰਡ ਤੋਂ ਥੋੜੀ ਦੂਰ ਪੈਂਦੇ ਪਿੰਡ ਮਾੜੀ ਕੰਬੋਕੇ ਵਿਖੇ ਅੱਜ ਸ਼੍ਰੋਮਣੀ ਅਕਾਲੀ ਦੇ ਸਰਪੰਚ ਪਲਵਿੰਦਰ ਸਿੰਘ ਕੰਬੋਕੇ ਅਤੇ ਸ਼੍ਰੋਮਣੀ ਅਕਾਲੀ ਦਲ ਦੇ ਸੀਨੀ: ਅਕਾਲੀ ਆਗੂ ਪੰਜਾਬ ਸਿੰਘ ਕੰਬੋਕੇ ਨੇ ਅੱਜ ਪਿੰਡ ੱਮਾੜੀ ਕੰਬੋਕੇ ਵਿਖੇ ਖੁਸ਼ੀ ਜਾਹਰ ਕਰਦਿਆਂ ਕਿਹਾ ਕਿ ਸ਼੍ਰੌਮਣੀ ਅਕਾਲੀ ਦਲ ਲਈ ਆਉਣ ਵਾਲੀਆਂ ਵਿਧਾਨ ਸਭਾ ਚੋਣਾਂ 2017 ਲਈ ਰਾਹ ਸਾਫ ਕਰ ਦਿੱਤਾ ਹੈ।ਇਸ ਸਮੇਂ ਉਹਨਾਂ ਆਖਿਆ ਕਿ ਜੇਕਰ ਅਕਾਲੀ ਦਲ ਇਸੇ ਤਰਾਂ ਹੀ ਵਿਕਾਸ ਦੀਆਂ ਰਾਹਾਂ ਤੇ ਚੱਲਦਾ ਰਿਹਾ ਤਾਂ ਉਹ ਦਿਨ ਦੂਰ ਨਹੀਂ ਜਦੋਂ ਲੋਕ ਕਾਂਗਰਸ ਦਾ ਨਾ ਲੈਣੋ ਹੀ ਹੱਟ ਜਾਣਗੇ।ਇਸ ਮੌਕੇੇਂ ਉਹਨਾਂ ਨਾਲ ਹਾਜ਼ਰ ਸਨ ਜੈਮਲ ਸਿੰਘ, ਆੜਤੀਆ, ਸਾਬ ਸਿੰਘ ਮੈਂਬਰ, ਮੈਂਬਰ ਸੁਖਦੇਵ ਸਿੰਘ, ਨੰਬਰਦਾਰ ਬੂਟਾ ਸਿੰਘ, ਗੁਰਮੁੱਖ ਸਿੰਘ, ਗੁਰਦਿਆਲ ਸਿੰਘ, ਸੁਖਬੀਰ ਸਿੰਘ ਆਦਿ ਹਾਜ਼ਰ ਸਨ।
Punjab Post Daily Online Newspaper & Print Media