
ਅੰਮ੍ਰਿਤਸਰ, 15 ਅਪ੍ਰੈਲ (ਰੋਮਿਤ ਸ਼ਰਮਾ) – ਗੁਰੂ ਨਾਨਕ ਦੇਵ ਯੂਨੀਵਰਸਿਟੀ ਨਾਲ ਸਬੰਧਤ ਐਜੂਕੇਸ਼ਨਲ ਕਾਲਜਾਂ ਲਈ ਵਿਦਿਅਕ ਸਾਲ 2015-16 ਦਾ ਦਾਖਲਾ ਤਾਰੀਖਾਂ ਦਾ ਸ਼ਡਿਊਲ ਜਾਰੀ ਕਰ ਦਿੱਤਾ ਗਿਆ ਹੈ। ਸ਼ਡਿਊਲ ਅਨੁਸਾਰ ਬੀ.ਐਡ. ਵਿਚ ਦਾਖਲੇ ਲਈ ਪੰਜਾਬ ਸਰਕਾਰ ਦੇ ਨੋਟੀਫਿਕੇਸ਼ਨ ਮੁਤਾਬਿਕ ਤਾਰੀਖਾਂ ਨੂੰ ਮੰਨਿਆ ਜਾਵੇਗਾ। ਐਮ.ਐਡ. ਵਿਚ ਦਾਖਲੇ ਲਈ ਆਮ ਤਾਰੀਖ 5 ਤੋਂ 20 ਜੁਲਾਈ, 2015 ਹੈ। ਪ੍ਰਿੰਸੀਪਲ ਦੀ ਪ੍ਰਵਾਨਗੀ ਤੇ 50/- ਰੁਪਏ ਲੇਟ ਫੀਸ ਨਾਲ 21 ਤੋਂ 27 ਜੁਲਾਈ, ਡੀਨ, ਵਿਦਿਅਕ ਮਾਮਲੇ ਦੀ ਮਨਜ਼ੂਰੀ ਤੇ 100/- ਰੁਪਏ ਲੇਟ ਫੀਸ ਨਾਲ 28 ਜੁਲਾਈ ਤੋਂ 3 ਅਗਸਤ ਅਤੇ ਵਾਈਸ-ਚਾਂਸਲਰ ਦੀ ਮਨਜ਼ੂਰੀ ਤੇ ਇਕ ਹਜ਼ਾਰ ਰੁਪਏ ਲੇਟ ਫੀਸ ਨਾਲ 4 ਤੋਂ 10 ਅਗਸਤ, 2015 ਤਕ ਦਾਖਲਾ ਲਿਆ ਜਾ ਸਕਦਾ ਹੈ।
ਇਸੇ ਤਰ੍ਹਾਂ ਪੀ.ਜੀ. ਡਿਪਲੋਮਾ ਇਨ ਕੰਪਿਊਟਰ ਐਪਲੀਕੇਸ਼ਨ (ਟੀਚਰਜ਼ ਐਜੂਕੇਸ਼ਨ) ਵਿਚ ਦਾਖਲੇ ਦੀ ਆਮ ਮਿਤੀ 15 ਤੋਂ 31 ਜੁਲਾਈ ਹੈ।ਪ੍ਰਿੰਸੀਪਲ ਦੀ ਪ੍ਰਵਾਨਗੀ ਤੇ 50/- ਰੁਪਏ ਲੇਟਫੀਸ ਨਾਲ ਇਕ ਤੋਂ ਸੱਤ ਅਗਸਤ, ਡੀਨ, ਵਿਦਿਅਕ ਮਾਮਲੇ ਦੀ ਮਨਜ਼ੂਰੀ ਤੇ 100/- ਰੁਪਏ ਲੇਟ ਫੀਸ ਨਾਲ 8 ਤੋਂ 14 ਅਗਸਤ ਅਤੇ ਵਾਈਸ-ਚਾਂਸਲਰ ਦੀ ਮਨਜ਼ੂਰੀ ਤੇ ਇਕ ਹਜ਼ਾਰ ਰੁਪਏ ਲੇਟ ਫੀਸ ਨਾਲ 15 ਤੋਂ 21 ਅਗਸਤ, 2015 ਤਕ ਦਾਖਲਾ ਲਿਆ ਜਾ ਸਕਦਾ ਹੈ।
Punjab Post Daily Online Newspaper & Print Media