Sunday, June 28, 2026

ਯੂਨੀਵਰਸਿਟੀ ਦੇ ਸੋਸ਼ਲ ਸਾਇੰਸ ਵਿਭਾਗ ਦੇ ਵਿਦਿਆਰਥੀਆਂ ਵੱਲੋਂ ਪ੍ਰਾਪਤੀਆਂ

GNDU

ਅੰਮ੍ਰਿਤਸਰ, 15 ਅਪ੍ਰੈਲ (ਰੋਮਿਤ ਸ਼ਰਮਾ) – ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਸੋਸ਼ਲ ਸਾਇੰਸ ਵਿਭਾਗ ਦੇ ਵਿਦਿਆਰਥੀ ਮਿਸ ਸੁਵਾਤੀ ਕੁੰਦਨ ਨੇ ਪੀ.ਸੀ.ਐਸ. ਐਗਜ਼ੀਕਿਊਟਿਵ ਦੀ ਪ੍ਰੀਖਿਆ ਵਿਚ 35ਵਾਂ ਸਥਾਨ ਹਾਸਲ ਕੀਤਾ ਹੈ।
ਇਸ ਤਰ੍ਹਾਂ ਮਿਸ ਹਰਗੁਨ ਕੌਰ ਨੇ ਪੰਜਵੀਂ ਵੱਕਾਰੀ ਯੰਗ ਇੰਡੀਆ ਫੈਲੋਸ਼ਿਪ ਪ੍ਰਾਪਤ ਕੀਤੀ। ਇਸ ਫੈਲੋਸ਼ਿਪ ਅਧੀਨ ਉਨ੍ਹਾਂ ਨੂੰ 6.75 ਲੱਖ ਦੀ ਸਕਾਲਰਸ਼ਿਪ ਯੂਨੀਵਰਸਿਟੀ ਆਫ ਪੈਨਸਲਵੇਨੀਆ ਸਕੂਲ ਆਫ ਇੰਜੀਨਿਅਰਰਿੰਗ ਐਂਡ ਅਪਲਾਈਡ ਸਾਂਇੰਸਦਸਜ਼, ਯੂਨੀਵਰਸਿਟੀ ਆਫ ਮਿਸ਼ੀਗਨ, ਕਾਰਲੈਟਿਨ ਕਾਲਜ, ਕਿੰਗਜ਼ ਕਾਲਜ ਐਂਡ ਯੂਨੀਵਰਸਿਟੀ ਆਫ ਕੈਲੀਫੋਰਨੀਆ, ਬਰਕਲੇਅ ਤੋਂ ਪ੍ਰਾਪਤ ਹੋਈ ਹੈ। ਵਿਭਾਗ ਦੇ ਮੁਖੀ, ਡਾ. ਜਗਰੂਪ ਸਿੰਘ ਸੇਖੋਂ ਨੇ ਦੱਸਿਆ ਕਿ ਵਿਭਾਗ ਦੇ 16 ਵਿਦਿਆਰਥੀਆਂ ਨੇ ਸੀ.ਏ.ਟੀ.ਓ. ਇੰਸਟੀਚਿਊਟ ਅਮਰੀਕਾ ਵੱਲੋਂ ਫਾਉਂਡੇਸ਼ਨ ਆਫ ਇਕਨਾਮਿਕ ਫਰੀਡਮ ਕਰਵਾਏ ਗਏ ਸੈਮੀਨਾਰ ਵਿਚ ਭਾਗ ਲਿਆ। 8 ਵਿਦਿਆਰਥੀਆਂ ਨੂੰ ਟਰੈਵਲ ਗ੍ਰਾਂਟ ਤੋਂ ਇਲਾਵਾ ਰਹਿਣ-ਸਹਿਣ ਦਾ ਖਰਚਾ ਵੀ ਫਾਉਂਡੇਸ਼ਨ ਵੱਲੋਂ ਕੀਤਾ ਗਿਆ।

Check Also

‘ਯੁੱਧ ਨਸ਼ਿਆਂ ਵਿਰੁੱਧ’ ਮੁਹਿੰਮ ਤਹਿਤ ਨਸ਼ਾ ਮੁਕਤੀ ਮੋਰਚੇ ਤੇ ਪੁਲਿਸ ਵਿਭਾਗ ਵਿੱਚਕਾਰ ਅਹਿਮ ਰਿਵਿਊ ਮੀਟਿੰਗ

ਅੰਮ੍ਰਿਤਸਰ, 26 ਜੂਨ (ਸੁਖਬੀਰ ਸਿੰਘ) – ਪੰਜਾਬ ਸਰਕਾਰ ਦੀ “ਯੁੱਧ ਨਸ਼ਿਆਂ ਵਿਰੁਧ” ਮੁਹਿੰਮ ਤਹਿਤ ਨਸ਼ਾ …

Leave a Reply