ਪਠਾਨਕੋਟ, 15 ਅਪ੍ਰੈਲ (ਪੱਤਰ ਪ੍ਰੇਰਕ) – ਚੋਣ ਕਮਿਸ਼ਨ ਦੀਆਂ ਹਦਾਇਤਾਂ ਅਨੁਸਾਰ ਵੋਟਰ ਕਾਰਡ ਨੂੰ ਆਧਾਰ ਕਾਰਡ ਨਾਲ ਜੋੜਨ ਦਾ ਕੰਮ ੧੨ ਅਪ੍ਰੈਲ ਸ਼ੁਰੂ ਹੋ ਚੁੱਕਾ ਹੈ ਅਤੇ ਇਹ ਕੰਮ 31 ਮਈ 2015 ਤੱਕ ਚੱਲੇਗਾ।ਇਸ ਕੰਮ ਨਿਰਧਾਰਤ ਸਮੇਂ ਵਿੱਚ ਸੁਚਾਰੂ ਢੰਗ ਅਤੇ ਸਫ਼ਲਤਾ ਪੂਰਵਕ ਪੂਰਾ ਕਰਨ ਲਈ ਵਿਧਾਨ ਸਭਾ ਚੋਣ ਹਲਕਾ 003 ਪਠਾਨਕੋਟ ਅਤੇ 001 ਸੁਜਾਨਪੁਰ ਦੇ ਚੋਣਕਾਰ ਕਮ ਉਪ ਮੰਡਲ ਮੈਜਿਸਟਰੇਟ ਸ਼੍ਰੀ ਅਮਿਤ ਮਹਾਜਨ ਵੱਲੋਂ 10 ਅਪ੍ਰੈਲ 2015 ਨੂੰ ਸਬੰਧਤ ਬੀ.ਐਲ.ਓਜ਼ ਨੂੰ ਟ੍ਰੇਨਿੰਗ ਦਿੱਤੀ ਗਈ ਹੈ।
ਉਨ੍ਹਾਂ ਦੱਸਿਆ ਕਿ ਇਸ ਸਬੰਧੀ ਹਰੇਕ ਬੀ.ਐਲ.ਓਜ਼ ਵੱਲੋਂ 12 ਅਪ੍ਰੈਲ ਨੂੰ ਆਪਣੇ ਆਪਣੇ ਖੇਤਰ ਵਿੱਚ ਕੈਂਪ ਲਗਾਏ ਗਏ ਹਨ। ਉਨ੍ਹਾਂ ਦੱਸਿਆ ਕਿ 30 ਅਪ੍ਰੈਲ ਤੱਕ ਬੀ.ਐਲ.ਓਜ਼ ਘਰ ਘਰ ਜਾ ਕੇ ਹਰੇਕ ਵੋਟਰ ਦਾ ਆਧਾਰ ਕਾਰਡ, ਫੋਨ ਨੰਬਰ ਅਤੇ ਈ-ਮੇਲ ਆਈ.ਡੀ. ਪ੍ਰਾਪਤ ਕਰਨਗੇ। ਉਨ੍ਹਾਂ ਪਠਾਨਕੋਟ ਅਤੇ ਸੁਜਾਨਪੁਰ ਦੇ ਸਮੂਹ ਵੋਟਰਾਂ ਨੂੰ ਅਪੀਲ ਕੀਤੀ ਹੈ ਕਿ ਉਹ ਆਪਣੇ ਬੀ.ਐਲ.ਓਜ਼ ਨੂੰ ਆਧਾਰ ਕਾਰਡ ਨੰਬਰ, ਮੋਬਾਇਲ ਨੰਬਰ ਅਤੇ ਈ-ਮੇਲ ਆਈ.ਡੀ. ਮੁਹਈਆ ਕਰਵਾਉਣ ਤਾਂ ਜੋ ਮਿਥੇ ਸਮੇਂ ਅੰਦਰ ਆਧਾਰ ਕਾਰਡ ਨਾਲ ਵੋਟਰ ਕਾਰਡ ਨੂੰ ਜੋੜਿਆ ਜਾ ਸਕੇ। ਉਨ੍ਹਾਂ ਦੱਸਿਆ ਕਿ ਵੋਟਰ ਕਾਰਡ ਨੂੰ ਆਧਾਰ ਕਾਰਡ ਨਾਲ ਜੋੜਨ ਨਾਲ ਹਰੇਕ ਡੁਪਲੀਕੇਟ ਵੋਟ ਦਾ ਪਤਾ ਲੱਗ ਜਾਵੇਗਾ। ਜਿਸ ਨੂੰ ਬੀ.ਐਲ.ਓਜ਼ ਫਾਰਮ ਨੰਬਰ ੭ ਭਰ ਕੇ ਕਟਵਾ ਦੇਣਗੇ। ਉਨ੍ਹਾਂ ਦੱਸਿਆ ਕਿ ਜਦੋਂ ਹਰੇਕ ਵੋਟਰ ਕਾਰਡ ਅਤੇ ਮੋਬਾਇਲ ਨੰਬਰ ਆਧਾਰ ਕਾਰਡ ਨਾਲ ਜੁੜ ਜਾਵੇਗਾ ਉਦੋਂ ਵੋਟਰਾਂ ਨੂੰ ਉਨ੍ਹਾਂ ਦੇ ਵੋਟਰ ਕਾਰਡ ਨਾਲ ਛੇੜ-ਛੇੜ ਜਿਵੇਂ ਵੋਟ ਕਟਨੀ ਜਾਂ ਸੋਧ ਕਰਨੀ ਦਾ ਤੁਰੰਤ ਪਤਾ ਲਗ ਜਾਵੇਗਾ। ਉਨ੍ਹਾਂ ਦੱਸਿਆ ਕਿ ਇਸ ਲਈ ਹਰੇਕ ਨਾਗਰਿਕ ਦਾ ਫਰਜ ਬਣਦਾ ਹੈ ਕਿ ਉਹ ਆਪਣਾ ਸਹੀ ਆਧਾਰ ਕਾਰਡ ਨੰਬਰ ਅਤੇ ਮੋਬਾਇਲ ਨੰਬਰ ਆਪਣੇ ਬੀ.ਐਲ.ਓਜ਼ ਨੂੰ ਦੇਣ। ਉਨ੍ਹਾਂ ਦੱਸਿਆ ਕਿ ਵੋਟਰ ਕਾਰਡ ਨੂੰ ਆਧਾਰ ਕਾਰਡ ਨਾਲ ਐਨ.ਵੀ.ਐਸ.ਪੀ. ‘ਤੇ ਲਾਗ ਆਨ ਕਰਕੇ, 1950 ‘ਤੇ ਕਾਲ ਕਰਕੇ ਅਤੇ ECILINK<EPIC_NO><AADHAAR_NO> ਟਾਈਪ ਕਰਕੇ 51969 ਅਤੇ 199 ਨੰਬਰ ‘ਤੇ ਮੈਸਜ ਕਰਕੇ ਵੀ ਜੋੜਿਆ ਜਾ ਸਕਦਾ ਹੈ।
Check Also
ਵਿਧਾਇਕਾ ਜੀਵਨ ਜੋਤ ਕੌਰ ਨੇ ਘਰ-ਘਰ ਜਾ ਕੇ ਭਲਾਈ ਸਕੀਮਾਂ ਬਾਰੇ ਕੀਤਾ ਜਾਗਰੂਕ
ਅੰਮ੍ਰਿਤਸਰ, 26 ਸਤੰਬਰ (ਜਗਦੀਪ ਸਿੰਘ) – ਵਿਧਾਨ ਸਭਾ ਹਲਕਾ ਅੰਮ੍ਰਿਤਸਰ ਪੂਰਬੀ ਦੀ ਵਿਧਾਇਕਾ ਸ੍ਰੀਮਤੀ ਜੀਵਨ …
Punjab Post Daily Online Newspaper & Print Media