Monday, July 8, 2024

ਕੌਮੀ ਪੇਂਡੂ ਜਲ ਸਪਲਾਈ ਪ੍ਰਾਜੈਕਟ ਅਧੀਨ ਜਲ ਸਪਲਾਈ ਸਕੀਮਾਂ ਦੇ ਕੰਮ ਜੰਗੀ ਪੱਧਰ ‘ਤੇ ਜਾਰੀ – ਅਸ਼ਵਨੀ ਸ਼ਰਮਾ

MLA Pkt Ashwani

ਪਠਾਨਕੋਟ, 15 ਅਪ੍ਰੈਲ (ਪੱਤਰ ਪ੍ਰੇਰਕ) – ਪੇਂਡੂ ਖੇਤਰ ਦੇ ਲੋਕਾਂ ਨੂੰ ਸਾਫ਼ ਸੁਥਰਾ ਪੀਣ ਵਾਲਾ ਪਾਣੀ ਮੁਹੱਈਆ ਕਰਨ ਲਈ ਜਲ ਸਪਲਾਈ ਤੇ ਸੈਨੀਟੇਸ਼ਨ ਵਿਭਾਗ ਪਠਾਨਕੋਟ ਵੱਲੋਂ ਕੌਮੀ ਪੇਂਡੂ ਜਲ ਸਪਲਾਈ ਪ੍ਰਾਜੈਕਟ ਅਧੀਨ 6 ਪਿੰਡਾਂ ਵਿੱਚ 6 ਜਲ ਸਪਲਾਈ ਸਕੀਮਾਂ, ਵਿਸ਼ਵ ਬੈਂਕ ਦੀ ਸਹਾਇਤਾ ਨਾਲ 14 ਪਿੰਡਾਂ ਵਿੱਚ 10 ਜਲ ਸਪਲਾਈ ਸਕੀਮਾਂ ਅਤੇ ਪੇਂਡੂ ਵਿਕਾਸ ਫੰਡਾਂ ਦੀ ਸਹਾਇਤਾ ਨਾਲ 6 ਪਿੰਡਾਂ ਵਿੱਚ 4 ਜਲ ਸਪਲਾਈ ਸਕੀਮਾਂ ਦੇ ਕੰਮ ਜੰਗੀ ਪੱਧਰ ‘ਤੇ ਚੱਲ ਰਹੇ ਹਨ। ਇਹ ਪ੍ਰਗਟਾਵਾ ਸ਼੍ਰੀ ਅਸ਼ਵਨੀ ਸ਼ਰਮਾ ਵਿਧਾਇਕ ਹਲਕਾ ਪਠਾਨਕੋਟ ਨੇ ਕਰਦਿਆਂ ਦੱਸਿਆ ਕਿ ਇੰਨ੍ਹਾਂ ਸਕੀਮਾਂ ਉੱਪਰ 842.25 ਲੱਖ ਰੁਪਏ ਖਰਚ ਕੀਤੇ ਜਾ ਰਹੇ ਹਨ। ਜਿਸ ਵਿਚੋਂ ਕੌਮੀ ਪੇਂਡੂ ਜਲ ਸਪਲਾਈ ਪ੍ਰਾਜੈਕਟ ਅਧੀਨ 203.17 ਲੱਖ ਰੁਪਏ, ਪੇਂਡੂ ਵਿਕਾਸ ਫੰਡ ਸਕੀਮ ਅਧੀਨ 195.89 ਲੱਖ ਰੁਪਏ ਅਤੇ ਵਿਸ਼ਵ ਬੈਂਕ ਦੀ ਸਹਾਇਤਾ ਨਾਲ 443.19 ਲੱਖ ਰੁਪਏ ਜਲ ਸਪਲਾਈ ਸਕੀਮਾਂ ‘ਤੇ ਖਰਚ ਕੀਤੇ ਜਾ ਰਹੇ ਹਨ।

              ਸ਼੍ਰੀ ਸ਼ਰਮਾ ਨੇ ਦੱਸਿਆ ਕਿ ਕੌਮੀ ਪੇਂਡੂ ਜਲ ਸਪਲਾਈ ਪ੍ਰਾਜੈਕਟ ਸਕੀਮ ਅਧੀਨ ਉਕਤ ਰਾਸ਼ੀ ਵਿਚੋਂ 5 ਲੱਖ ਰੁਪਏ ਪਿੰਡ ਲੋਹਾਲਾ ਲਕੱੜ, 60.36 ਲੱਖ ਰੁਪਏ ਪਿੰਡ ਭਗਵਾਨਸਰ, 51.67 ਲੱਖ ਰੁਪਏ ਪਿੰਡ ਮਦਾਰਪੁਰ, 28.36 ਲੱਖ ਰੁਪਏ ਪਿੰਡ ਆਬਾਦੀ ਨੱਕੀ, 38.82 ਲੱਖ ਰੁਪਏ ਪਿੰਡ ਆਬਾਦੀ ਘੇਰ ਅਤੇ 18.96 ਲੱਖ ਰੁਪਏ ਪਿੰਡ ਆਬਾਦੀ ਪੰਮਾ ਦੀਆਂ ਜਲ ਸਪਲਾਈ ਯੋਜਨਾਵਾਂ ‘ਤੇ ਖਰਚ ਕੀਤੇ ਜਾ ਰਹੇ ਹਨ। ਉਨ੍ਹਾਂ ਦੱਸਿਆ ਕਿ ਇਸੇ ਤਰ੍ਹਾਂ ਵਿਸ਼ਵ ਬੈਂਕ ਦੀ ਸਹਾਇਤਾ ਨਾਲ ਜਲ ਸਪਲਾਈ ਯੋਜਨਾ ‘ਤੇ ਖਰਚ ਕੀਤੀ ਜਾ ਰਹੀ ਰਾਸ਼ੀ ਵਿਚੋਂ 65.54 ਲੱਖ ਰੁਪਏ ਪਿੰਡ ਬਨੀ ਲੋਧੀ, 65 ਲੱਖ ਰੁਪਏ ਪਿੰਡ ਕੋਲੀਆਂ ਚਰਕ ਪੋਲਾ, 53.07 ਲੱਖ ਰੁਪਏ ਪਿੰਡ ਮਲਕਾਨਾ ਹਯਾਤੀ ਚੱਕ, 40.83 ਲੱਖ ਰੁਪਏ ਪਿੰਡ ਵਡਾਲਾ, 47.31 ਲੱਖ ਰੁਪਏ ਪਿੰਡ ਭਗਵਾਨਪੁਰ, 32.55 ਲੱਖ ਰੁਪਏ ਪਿੰਡ ਮਿਰਜਾਪੁਰ, 47.46 ਲੱਖ ਰੁਪਏ ਪਿੰਡ ਲਾਹੜੀ ਗੁਜਰਾਂ ਅਤੇ 91.43 ਲੱਖ ਰੁਪਏ ਪਿੰਡ ਬਮਿਆਲ ਦੀਆਂ ਜਲ ਸਪਲਾਈ ਯੋਜਨਾਵਾਂ ‘ਤੇ ਖਰਚ ਕੀਤੇ ਜਾ ਰਹੇ ਹਨ।
ਉਨ੍ਹਾਂ ਦੱਸਿਆ ਕਿ ਪੇਂਡੂ ਵਿਕਾਸ ਫੰਡਜ਼ ਸਕੀਮ ਤਹਿਤ ਉਕਤ ਰਾਸ਼ੀ ਵਿਚੋਂ 9.88 ਲੱਖ ਰੁਪਏ ਪਿੰਡ ਐਮਾ ਮੁਗਲਾਂ, 6.22 ਲੱਖ ਰੁਪਏ ਪਿੰਡ ਲਾਹੜੀ ਸਮਾਨਚਾ, 43.02 ਲੱਖ ਰੁਪਏ ਪਿੰਡ ਗਤੋਰਾ, 41.30 ਲੱਖ ਰੁਪਏ ਪਿੰਡ ਮਰਾਦਪੁਰ, 61.82 ਲੱਖ ਰੁਪਏ ਪਿੰਡ ਭਰਿਆਲ ਅਤੇ 33.45 ਲੱਖ ਰੁਪਏ ਪਿੰਡ ਫਲੋਰਾ ਦੀਆਂ ਜਲ ਸਪਲਾਈ ਸਕੀਮਾਂ ਉੱਪਰ ਖਰਚ ਕੀਤੇ ਜਾ ਰਹੇ ਹਨ। ਉਨ੍ਹਾਂ ਦੱਸਿਆ ਕਿ ਇੰਨ੍ਹਾਂ ਜਲ ਸਪਲਾਈ ਸਕੀਮਾਂ ਦਾ ਕੰਮ ਜੰਗੀ ਪੱਧਰ ‘ਤੇ ਚੱਲ ਰਿਹਾ ਹੈ।

Check Also

ਆਸ਼ੀਰਵਾਦ ਡੇ ਬੋਰਡਿੰਗ ਸਕੂਲ ਦੀ ਵਿਦਿਆਰਥਣ ਗੁਰਪ੍ਰੀਤ ਕੌਰ ਦਾ ਸਨਮਾਨ

ਸੰਗਰੂਰ, 8 ਜੁਲਾਈ (ਜਗਸੀਰ ਲੌਂਗੋਵਾਲ) – ਆਸ਼ੀਰਵਾਦ ਡੇ ਬੋਰਡਿੰਗ ਸੀਨੀਅਰ ਸੈਕੰਡਰੀ ਸਕੂਲ ਝਾੜੋਂ ਦੀ ਵਿਦਿਆਰਥਣ …

Leave a Reply