Thursday, July 4, 2024

ਸਤਨਾਮ ਸਿੰਘ ਮੰਡ ਨੇ ਮੁੱਖ ਅਧਿਆਪਕ ਦਾ ਅਹੁੱਦਾ ਸੰਭਾਲਿਆ

PPN1604201501

ਬਟਾਲਾ, 16 ਅਪ੍ਰੈਲ (ਨਰਿੰਦਰ ਬਰਨਾਲ) – ਸਿੱਖਿਆ ਵਿਭਾਗ ਪੰਜਾਬ ਵੱਲੋਂ ਬੀਤੇ ਦਿਨੀ ਮਾਸਟਰ ਕੇਡਰ ਤੋ ਮੁੱਖ ਅਧਿਆਪਕਾਂ ਦੀਆਂ ਤਰੱਕੀਆਂ ਕੀਤੀਆਂ ਗਈਆਂ ਹਨ, ਇਹਨਾਂ ਕੀਤੀਆਂ ਤਰੱਕੀਆਂ ਵਿਚ ਸਰਕਾਰੀ ਹਾਈ ਸਕੂਲ ਘੁਮਾਣ ਵਿਖੇ ਸੇਵਾ ਨਿਭਾ ਰਹੇ ਸਤਨਾਮ ਸਿੰਘ ਨੂੰ ਮੁੱਖ ਅਧਿਆਪਕ ਪ੍ਰੋੋਮੋਟ ਕੀਤਾ ਗਿਆ।ਤਰੱਕੀ ਉਪਰੰਤ ਉਹਨਾਂ ਨੇ ਆਪਣਾ ਅਹੁਦਾ ਸਰਕਾਰੀ ਹਾਈ ਸਕੂਲ ਚਾਹਲਾਂ (ਗੁਰਦਾਸਪੁਰ) ਵਿਖੇ ਸੰਭਾਲਿਆਂ ਤੇ ਪ੍ਰੈਸ ਨੂੰ ਜਾਰੀ ਬਿਆਨ ਵਿਚ ਕਿਹਾ ਕਿ ਭਵਿੱਖ ਸਕੂਲ ਵਿਖੇ ਹਰ ਕੰਮ ਬੱਚਿਆਂ ਦੀ ਭਲਾਈ ਵਾਸਤੇ ਕੀਤਾ ਜਾਵੇਗਾ ਤੇ ਸਕੂਲ ਵਿਚ ਪੜਾਈ ਦੀਆਂ ਗਤੀਵਿਧੀਆਂ ਹੋਰ ਵੀ ਵਧੀਆ ਤੇ ਸੁਚਾਰੂ ਬਣਾਈਆਂ ਜਾਣਗੀਆਂ।ਇਸ ਮੌਕੇ ਉਹਨਾਂ ਨਾਲ ਅਧਿਆਪਕ ਦਲ ਪੰਜਾਬ ਜਿਲਾ ਗੁਰਦਾਸਪੁਰ ਦੇ ਆਗੂ ਸ. ਸੁਖਦੇਵ ਸਿੰਘ ਦਕੋਹਾ, ਸੂਬਾ ਸਿੰਘ ਖਹਿਰਾ, ਦਿਲਬਾਗ ਸਿੰਘ ਐਨੋਕੋਟ, ਜਿਲ੍ਹਾਂ ਕੋਆਰਡੀਨੇਟਰ, ਨਿਰਮਲ ਸਿੰਘ ਘੁਮਾਣ, ਹਰਸਰਨ ਸਿੰਘ ਘੁਮਾਣ, ਹਰਜੀਤ ਸਿਘ, ਗਗਨਦੀਪ ਸਿੰਘ ਧੰਦੋਈ ਅਤੇ ਕੇਵਲ ਸਿੰਘ ਰਿਆੜ ਕਾਜਜਪੁਰ ਤੋ ਇਲਾਵਾ ਸਰਕਾਰੀ ਹਾਈ ਸਕੂਲ ਚਾਹਲ ਕਲਾਂ ਦੇ ਸਟਾਂਫ ਵਿਚ ਪਵਨਪ੍ਰੀਤ ਸਿੰਘ, ਸੁਖਜੀਤ ਸਿੰਘ ਸੁਮਨ ਬਾਲਾ ਕਿਰਨ ਬਾਲਾ ਮੈਥ, ਪਰਮਜੀਤ ਕੌਰ, ਗੁਰਪ੍ਰੀਤ ਕੌਰ, ਐਗਨਸ, ਪ੍ਰਸੰਤਾ ਸਰਮਾ, ਰਾਜਵਿੰਦਰ ਕੌਰ ਆਦਿ ਸਟਾਫ ਮੈਬਰ ਹਾਜ਼ਰ ਸਨ।

Check Also

ਡਾ. ਮਨਿੰਦਰ ਲਾਲ ਸਿੰਘ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਡਾਇਰੈਕਟਰ ਖੋਜ ਨਿਯੁੱਕਤ

ਅੰਮ੍ਰਿਤਸਰ, 3 ਜੁਲਾਈ (ਸੁਖਬੀਰ ਸਿੰਘ ਖੁਰਮਣੀਆਂ) – ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਇਲੈਕਟ੍ਰੋਨਿਕਸ ਟੈਕਨਾਲੋਜੀ ਵਿਭਾਗ …

Leave a Reply