Saturday, July 18, 2026

ਜਿਲ੍ਹਾ ਸਿੱਖਿਆ ਅਫਸਰ (ਸੈਕੰ:) ਵਲੋਂ ਟੂਰਨਾਮੈਂਟ ਕਮੇਟੀ ਦੇ ਇਨਾਮ ਵੰਡ ਸਮਾਰੋਹ ਸਬੰਧੀ ਮੀਟਿੰਗ

PPN1604201502

ਬਟਾਲਾ, 16 ਅਪ੍ਰੈਲ (ਨਰਿੰਦਰ ਬਰਨਾਲ) – ਜਿਲ੍ਹਾ ਟੂਰਨਾਮੈਂਟ ਕਮੇਟੀ ਗੁਰਦਾਸਪੁਰ ਵੱਲੋ ੨੦ ਅਪ੍ਰੈਲ ਨੂੰ ਕਰਵਾਏ ਜਾ ਰਹੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਤਿੱਬੜ(ਗੁਰਦਾਸਪੁਰ) ਵਿਖੇ ਇਨਾਮ ਵੰਡ ਸਮਾਰੋਹ ਦੇ ਸਬੰਧ ਵਿੱਚ ਇੱਕ ਅਤਿ ਜਰੂਰੀ ਮੀਟਿੰਗ ਕੀਤੀ।ਮੀਟਿੰਗ ਵਿਚ ਸ੍ਰੀ ਅਮਰਦੀਪ ਸਿੰਘ ਸੈਣੀ, ਉਪ ਜਿਲ੍ਹਾਂ ਸਿੱਖਿਆ ਅਫਸਰ ਸ੍ਰੀ ਭਾਂਰਤ ਭੂਸਨ, ਏ. ਈ. ਓ ਗੁਰਦਾਸਪੁਰ ਸ੍ਰੀ ਬੂਟਾ ਸਿੰਘ ਬੈਂਸ, ਸ੍ਰੀ ਪਰਮਿੰਦਰ ਸਿੰਘ ਕਾਹਨੂੰਵਾਨ ਨੇ ਦਫਤਰ ਜਿਲ੍ਹਾ ਸਿੱਖਿਆ ਅਫਸਰ ਗੁਰਦਾਸਪੁਰ ਵਿਖੇ ਕੀਤੀ ਵਿਚਾਰ ਚਰਚਾ ਵਿਚ ਸਮਾਗਮ ਵਾਸਤੇ ਵੱਖ ਵੱਖ ਕੰਮਾ ਵਾਸਤੇ ਨਿਯੁਕਤ ਕੀਤੀ ਟੀਮ ਦੇ ਮੈਂਬਰਾਂ ਨੂੰ ਹਦਾਇਤਾਂ ਜਾਰੀ ਕਰਦਿਆਂ ਕਿਹਾ ਕਿ ਜਿਸ ਤਰਾਂ ਜਿਲ੍ਹੇ ਭਰ ਵਿਚ ਖੇਡਾਂ ਅਨੁੁਸਾਸਨ ਪ੍ਰਭਾਂਵਸ਼ਾਲੀ ਤਰੀਕੇ ਨਾਲ ਨੇਪਰੇ ਚੜਾਂਈਆਂ ਗਈਆ ਹਨ, ਇਸ ਤਰਾਂ 20 ਅਪ੍ਰੈਲ ਨੂੰ ਸੈਕੰਡਰੀ ਸਕੂਲ ਤਿੱਬੜ ਵਿਖੇ ਸ੍ਰੀ ਗੁਰਬਚਨ ਸਿੰਘ ਬੱਬੇਹਾਲੀ ਦੀ ਪ੍ਰਧਾਂਨਗੀ ਹੇਠ ਕੀਤੇ ਜਾ ਰਹੇ ਸਮਾਗਮ ਵਿੱਚ ਅਨੂਸਾਸਨ ਬਣਾਈ ਰੱਖਣ ਤੇ ਸੌਪੀਆਂ ਡਿਊਟੀਆਂ ਇਮਾਨਦਾਰੀ ਢੰਗ ਨਾਲ ਕਰਨ ਸਬੰਧੀ ਵਿਚਾਰ ਵਟਾਦਰਾ ਕੀਤਾ, ਇਸ ਸਮਾਗਮ ਵਿੱਚ ਜਿੰਨਾਂ ਸਕੂਲਾਂ ਦੇ ਵਿਦਿਆਰਥੀਆਂ ਦੀਆਂ ਪੁਜ਼ੀਸਨਾ ਆਈਆਂ ਹਨ, ਉਹਨਾ ਦੇ ਮੁੱਖੀਆਂ ਤੇ ਖੇਡ ਅਧਿਆਪਕਾ ਨੂੰ ਇਨਾਮ ਪ੍ਰਾਪਤ ਕਰਨ ਵਾਲੇ ਵਿਦਿਆਰਥੀਆਂ ਸਮੇਤ ਤਿੱਬੜ ਪਹੁੰਚਣ ਦੀ ਅਪੀਲ ਵੀ ਕੀਤੀ ਹੈ।ਇਸ ਮੌਕੇ ਅਸੋਕ ਕੁਮਾਰ, ਸਰਬਜੀਤ ਸਿੰਘ ਚੱਠਾ, ਸਮਸੇਰ ਸਿੰਘ ਕਾਹਲੋ, ਸਤਿੰਦਰ ਕੌਰ ਕਾਹਲੋ, ਜਤਿੰਦਰ ਸਿੰਘ, ਰਮੇਸ ਕੁਮਾਰ, ਸਰਬਪ੍ਰੀਤ ਸਿੰਘ ਡੀ.ਪੀ, ਪਰਮਪ੍ਰੀਤ ਸਿੰਘ ਰਣਸੀਕੇ ਤਲਾ, ਸਤਨਾਮ ਸਿੰਘ ਹਰਦੋਝੰਡੇ, ਸ੍ਰੀ ਰਣਜੀਤ ਸਿੰਘ ਡੀ ਪੀ ਈ ਲੜਕੇ ਬਟਾਲਾ ਨਰਿੰਦਰ ਸਿੰਘ ਜੈਤੋਸਰਜਾ, ਸੁਖਦੇਵ ਸਿੰਘ ਭੋਮਾਂ ਤੋ ਇਲਵਾ ਵੱਖ ਵੱਖ ਸਕੂਲਾਂ ਦੇ ਖੇਡ ਅਧਿਆਪਕ ਹਾਜ਼ਰ ਸਨ।

Check Also

ਖ਼ਾਲਸਾ ਯੂਨੀਵਰਸਿਟੀ ਵਿਖੇ ਰਾਊਂਡਗਲਾਸ ਫਾਊਂਡੇਸ਼ਨ (ਅਮਰੀਕਾ) ਦੇ ਸਹਿਯੋਗ ਨਾਲ ਵਿਸ਼ਵ ਪੱਧਰੀ ਖੇਡ ਸਟੇਡੀਅਮ ਦਾ ਕਾਰਜ਼ ਆਰੰਭ

ਅੰਮ੍ਰਿਤਸਰ, 17 ਜੁਲਾਈ (ਸੁਖਬੀਰ ਸਿੰਘ ਖੁਰਮਣੀਆਂ) – ਖੇਡਾਂ ਦੇ ਵਿਕਾਸ ਨੂੰ ਨਵੀਂ ਦਿਸ਼ਾ ਪ੍ਰਦਾਨ ਕਰਨ …

Leave a Reply