Saturday, April 11, 2026

ਸਰਕਾਰ ਵੱਲੋਂ ਫਿਲਮ ਤੇ ਰੋਕ ਲਾਉਣੀ ਸਹੀ ਕਦਮ (ਕੰਵਰਬੀਰ ਸਿੰਘ)

ਆਈ.ਐਸ.ਓ. ਵੱਲੋਂ ”ਨਾਨਕ ਸ਼ਾਹ ਫਕੀਰ” ਫਿਲਮ ਤੇ ਪ੍ਰਤੀਕਰਮ

Kanwarbir Singh Gillਅੰਮ੍ਰਿਤਸਰ, 16 ਅਪ੍ਰੈਲ (ਸੁਖਬੀਰ ਸਿੰਘ) – ਵਿਵਾਦਤ ਫਿਲਮ ”ਨਾਨਕ ਸ਼ਾਹ ਫਕੀਰ” ਜਿਸ ਤੇ ਪਿਛਲੇ ਕਈ ਦਿਨਾਂ ਤੋਂ ਸਿੱਖ ਕੌਮ ਵੱਲੋਂ ਡੂੰਘਾ ਰੋਸ ਜਤਾਇਆ ਜਾ ਰਿਹਾ ਹੈ, ਤੇ ਅੱਜ ਪੰਜਾਬ ਸਰਕਾਰ ਵੱਲੋਂ ਰੋਕ ਲਗਾ ਦਿੱਤੇ ਜਾਣ ਦੇ ਫੈਸਲੇ ਨੂੰ ਸਹੀ ਕਰਾਰ ਦਿੰਦਿਆਂ ਸਿੱਖ ਜਥੇਬੰਦੀ ਆਈ.ਐਸ.ਓ. ਦੇ ਸੂਬਾ ਪ੍ਰਧਾਨ ਤੇ ਜੇਲ੍ਹ ਬੋਰਡ ਮੈਂਬਰ ਕੰਵਰਬੀਰ ਸਿੰਘ (ਅੰਮ੍ਰਿਤਸਰ) ਨੇ ਕਿਹਾ ਕਿ ਇਸ ਫਿਲਮ ਨੇ ਸਿੱਖ ਕੌਮ ਦੇ ਮਨਾਂ ਨੂੰ ਬਹੁਤ ਸੱਟ ਮਾਰੀ ਹੈ ਅਤੇ ਸਿੱਖਾਂ ਦੇ ਰੋਸ ਨੂੰ ਧਿਆਨ ਵਿੱਚ ਰੱਖਦਿਆਂ ਪੰਜਾਬ ਸਰਕਾਰ ਵੱਲੋਂ ਪਹਿਲਕਦਮੀ ਨਾਲ ਫਿਲਮ ‘ਤੇ 2 ਮਹੀਨਿਆਂ ਲਈ ਰੋਕ ਲਗਾਉਣਾ ਠੀਕ ਕਦਮ ਤਾਂ ਹੈ, ਪਰ ਪੂਰਨਤੌਰ ਤੇ ਪਾਬੰਧੀ ਇਸ ਦਾ ਯੋਗ ਹੱਲ ਹੋਵੇਗਾ। ਕੰਵਰਬੀਰ ਸਿੰਘ ਨੇ ਕਿਹਾ ਕਿ ਫਿਲਮਕਾਰਾਂ ਵੱਲੋਂ ਅਜਿਹੀਆਂ ਧਾਰਮਿਕ ਫਿਲਮਾਂ ਦਾ ਨਿਰਮਾਣ ਬੜੀ ਹੀ ਸੂਝ-ਬੂਝ ਨਾਲ ਕਰਨਾ ਚਾਹੀਦਾ ਹੈ ਅਤੇ ਲੋਕਾਂ ਦੀਆਂ ਭਾਵਨਾਵਾਂ ਦਾ ਖਾਸ ਖਿਆਲ ਰੱਖਣ ਦੀ ਵੀ ਬਹੁਤ ਲੋੜ ਹੈ। ਉਨ੍ਹਾਂ ਕਿਹਾ ਕਿ ਸ਼੍ਰੋਮਣੀ ਕਮੇਟੀ ਜੋ ਸਿੱਖ ਕੌਮ ਦੀ ਨੁਮਾਇੰਦਗੀ ਕਰਦੀ ਹੈ ਅਤੇ ਇੱਕ ਇਤਿਹਾਸਕ ਸੰਸਥਾ ਵੀ ਹੈ, ਫਿਲਮਕਾਰਾਂ ਵੱਲੋਂ ਉਸ ਨੂੰ ਭਰੋਸੇ ਵਿੱਚ ਲੈਣਾ ਅੱਤ ਜਰੂਰੀ ਹੈ, ਨਹੀਂ ਤਾਂ ਅਜਿਹੇ ਮਸਲਿਆਂ ਦਾ ਵਾਦ-ਵਿਵਾਦ ਕਦੇ ਸ਼ਾਂਤ ਨਹੀਂ ਹੋਵੇਗਾ। ਕੰਵਰਬੀਰ ਸਿੰਘ ਨੇ ਕਿਹਾ ਕਿ ਪੰਜਾਬ ਸਰਕਾਰ ਕੋਈ ਅਜਿਹਾ ਠੋਸ ਹੱਲ ਵੀ ਲੱਭੇ ਕਿ ਸਿੱਖ ਇਤਿਹਾਸ ਤੇ ਬਣਦੀਆਂ ਫਿਲਮਾਂ ਦੇ ਨਿਰਮਾਣ ਪ੍ਰੋਜੈਕਟ ਸ਼ੁਰੂ ਕਰਨ ਤੋਂ ਪਹਿਲਾਂ ਫਿਲਮਕਾਰ ਸ਼੍ਰੋਮਣੀ ਕਮੇਟੀ ਤੋਂ ਕਲੀਨ ਚਿੱਟ ਜਰੂਰ ਲੈਣ ਅਤੇ ਸ਼੍ਰੋਮਣੀ ਕਮੇਟੀ ਵੀ ਸਰਕਾਰ ਦੀ ਮਦਦ ਨਾਲ ਸੈਂਸਰ ਬੋਰਡ ਵਿੱਚ ਸਿੱਖ ਆਗੂਆਂ ਦੀ ਨੁਮਾਇੰਦਗੀ ਲਈ ਚਿੰਤਨ ਕਰੇ ਜੋ ਅਗਾਂਹ ਲਈ ਮੀਲ ਪੱਥਰ ਸਾਬਤ ਹੋਵੇਗਾ। ਇਸ ਮੌਕੇ ਗੁਰਮਨਜੀਤ ਸਿੰਘ ਅੰਮ੍ਰਿਤਸਰ, ਸੰਦੀਪ ਸਿੰਘ ਖਾਲਸਾ, ਬਲਵਿੰਦਰ ਸਿੰਘ, ਮਨਜੀਤ ਸਿੰਘ ਪੰਛੀ, ਭੋਲਾ ਸਿੰਘ, ਗੁਰਜੋਤ ਸਿੰਘ, ਨਵਤੇਜ ਸਿੰਘ, ਸਰਬਜੀਤ ਸਿੰਘ ਸਮੇਤ ਅਨੇਕਾਂ ਆਗੂ ਹਾਜ਼ਰ ਸਨ।

Check Also

ਖਾਲਸਾ ਕਾਲਜ ਨਰਸਿੰਗ ਦੇ ਵਿਦਿਆਰਥੀਆਂ ਨੇ ਫਲਾਵਰ ਸ਼ੋਅ ’ਚ ਹਾਸਲ ਕੀਤਾ ਸ਼ਾਨਦਾਰ ਸਥਾਨ

ਅੰਮ੍ਰਿਤਸਰ, 10 ਅਪ੍ਰੈਲ (ਸੁਖਬੀਰ ਸਿੰਘ ਖੁਰਮਣੀਆਂ) – ਖ਼ਾਲਸਾ ਕਾਲਜ ਆਫ਼ ਨਰਸਿੰਗ ਦੇ ਵਿਦਿਆਰਥੀਆਂ ਨੇ ਖ਼ਾਲਸਾ …

Leave a Reply