
ਅੰਮ੍ਰਿਤਸਰ, 5 ਅਪ੍ਰੈਲ ( ਜਗਦੀਪ ਸਿੰਘ)- ਪੰਜਾਬ ਸਰਕਾਰ ਵਲੋਂ ਚੀਫ ਖਾਲਸਾ ਦੀਵਾਨ ਨੂੰ ਨੁਸ਼ਹਿਰਾ ਪਨੂੰਆ ਤੇ ਤਰਨਤਾਰਨ ਵਿਖੇ ਅਲਾਟ ਕੀਤੇ ਗਏ ਆਦਰਸ਼ ਸਕੂਲ ਵਿਖੇ ਦਾਖਲਾ ਸ਼ੁਰੂ ਕਰ ਦਿੱਤਾ ਗਿਆ ਹੈ, ਜਿਥੇ ਵਿਦਿਆਰਥੀਆਂ ਨੂੰ ਫ੍ਰੀ ਕਿਤਾਬਾਂ, ਯੁਨੀਫਾਰਮ, ਮਿਡ ਡੇ ਮੀਲ ਅਤੇ ਹੋਰ ਸਹੂਲਤਾਂ ਮੁਹੱਈਆ ਕਰਵਾਈਆਂ ਜਾਣਗੀਆਂ। ਚੀਫ ਖਾਲਸਾ ਦੀਵਾਨ ਵਲੌ ਪ੍ਰਿਸੀਪਲ ਮੈਡਮ ਮਨੀਸ਼ਾ ਵਰਮਾ ਅਤੇ ਹੋਰ ਸਟਾਫ ਦੀ ਨਿਯੁੱਕਤੀ ਕਰ ਦਿੱਤੀ ਗਈ ਹੈ।ਚੀਫ ਖਾਲਸਾ ਦੀਵਾਨ ਦੇ ਪ੍ਰਧਾਨ ਸ. ਚਰਨਜੀਤ ਸਿੰਘ ਚੱਢਾ ਨੇ ਦੱਸਿਆ ਕਿ ਪੰਜਾਬ ਸਰਕਾਰ ਵਲੋਂ ਚੀਫ ਖਾਲਸਾ ਦੀਵਾਨ ਨੂੰ ਸੌਂਪੇ ਗਏ ਸਕੂਲਾਂ ਦੀ ਤਰੱਕੀ ਵਾਸਤੇ ਚੀਫ ਖਾਲਸਾ ਦੀਵਾਨ ਹਮੇਸ਼ਾਂ ਵਚਨਬੱਧ ਰਹੇਗਾ।ਉਨਾਂ ਭਰੋਸਾ ਦਿਵਾਇਆ ਕਿ ਅਸੀਂ ਇਹਨਾਂ ਸਕੂਲਾਂ ਨੂੰ ਵੀ ਚੀਫ ਖਾਲਸਾ ਦੀਵਾਨ ਅਧੀਨ ਦੂਜੇ ਸਕੂਲਾਂ ਵਾਂਗ ਅਪਗ੍ਰੇਡ ਕਰਨ ਅਤੇ ਵਿਦਿਆ ਦੇ ਮਿਆਰ ਨੂੰ ਉਪਰ ਚੁੱਕਣ ਲਈ ਯਤਨਸ਼ੀਲ ਰਹਾਂਗੇ। ਪ੍ਰਧਾਨ ਸ: ਚਰਨਜੀਤ ਸਿੰਘ ਚੱਢਾ ਵਲੋਂ ਨਵ-ਨਿਯੁੱਕਤ ਪ੍ਰਿਸੀਪਲ ਨੂੰ ਉਹਨਾਂ ਦੀਆਂ ਜਿੰਮੇਦਾਰੀਆਂ ਸੌਂਪਦਿਆਂ ਸਕੂਲ ਨੂੰ ਸੁਚਾਰੂ ਅਤੇ ਆਧੁਨਿਕ ਢੰਗ ਨਾਲ ਚਲਾਉਣ ਦੇ ਦਿਸ਼ਾ ਨਿਰਦੇਸ਼ ਦਿੱਤੇ ਗਏ। ਇਸ ਮੌਕੇ ਅਨਿਰੇਰੀ ਸਕੱਤਰ ਸ; ਨਰਿੰਦਰ ਸਿੰਘ ਖੁਰਾਣਾ, ਸ; ਹਰਜੀਤ ਸਿੰਘ, ਸ; ਮਨਜੀਤ ਸਿੰਘ ਤਰਨਤਾਰਨੀ, ਡਾਇਰੈਕਟਰ ਐਜੁਕੇਸ਼ਨ ਸ; ਧਰਮਵੀਰ ਸਿੰਘ ਆਦਿ ਮੌਜੂਦ ਸਨ।
Check Also
ਖਾਲਸਾ ਕਾਲਜ ਵਿਖੇ ‘ਐਨ.ਪੀ.ਟੀ.ਈ.ਐਲ ਜਾਗਰੂਕਤਾ ਵਰਕਸ਼ਾਪ’ ਕਰਵਾਈ ਗਈ
ਅੰਮ੍ਰਿਤਸਰ, 11 ਅਕਤੂਬਰ (ਸੁਖਬੀਰ ਸਿੰਘ ਖੁਰਮਣੀਆਂ) – ਖਾਲਸਾ ਕਾਲਜ ਵੱਲੋਂ ਆਈ.ਆਈ.ਟੀ ਕਾਨਪੁਰ ਦੇ ਸਹਿਯੋਗ ਨਾਲ …
Punjab Post Daily Online Newspaper & Print Media