Wednesday, October 14, 2026

ਜੇ.ਈ.ਈ ਦੀ ਪ੍ਰੀਖਿਆ ਲਈ ਅੰਮ੍ਰਿਤਸਰ ਵਿੱਚ ਹੋਣਗੇ 22 ਪ੍ਰੀਖਿਆ ਕੇਂਦਰ – ਡਾ: ਧਰਮਵੀਰ ਸਿੰਘ

PPN0504016
ਅੰਮ੍ਰਿਤਸਰ, 5 ਅਪ੍ਰੈਲ (ਜਗਦੀਪ ਸਿੰਘ)-ਸੀ.ਬੀ.ਐਸ.ਈ. ਵੱਲੋਂ ਇੰਜੀਨੀਅਰਿੰਗ ਕੋਰਸ ਵਿੱਚ ਦਾਖਲੇ ਲਈ ਰਾਸ਼ਟਰ ਪੱਧਰ ਤੇ ਕਰਵਾਈ ਜਾ ਰਹੀ ਜੇ.ਈ.ਈ. ਦੀ ਪ੍ਰੀਖਿਆ ਲਈ ਅੰਮ੍ਰਿਤਸਰ ਵਿੱਚ 22 ਪ੍ਰੀਖਿਆ ਕੇਂਦਰ ਬਣਾਏ ਗਏ ਹਨ । ਪ੍ਰੀਖਿਆ ਦਾ ਮੁੱਖ ਕੇਂਦਰ ਸ੍ਰੀ ਗੁਰੂ ਹਰਿਕ੍ਰਿਸ਼ਨ ਸੀ: ਸੈ: ਪਬਲਿਕ ਸਕੂਲ ਜੀ. ਟੀ. ਰੋਡ ਵਿਖੇ ਹੋਵੇਗਾ ਜਿੱਥੇ ਸੀ.ਬੀ.ਐਸ.ਈ. ਨਾਲ ਸੰਬੰਧਿਤ ਅਧਿਕਾਰੀ, ਵੱਖ-ਵੱਖ ਸੂਬਿਆਂ ਤੋਂ ਤੈਨਾਤ ਕੀਤੇ ਗਏ ਆਬਜ਼ਰਵਰ ਅਤੇ ਸੰਬੰਧਿਤ ਪ੍ਰਿੰਸੀਪਲ ਦੀ ਭੁਮਿਕਾ ਮੁੱਖ ਹੋਵੇਗੀ । ਇਸ ਪ੍ਰੀਖਿਆ ਦੇ ਕੋ-ਆਰਡੀਨੇਟਰ ਡਾ: ਧਰਮਵੀਰ ਸਿੰਘ ਨੇ ਦੱਸਿਆ ਕਿ ਅੰਮ੍ਰਿਤਸਰ ਵਿਖੇ ਵੱਖ-ਵੱਖ ਕੇਂਦਰਾਂ ਤੇ 12960 ਵਿਦਿਆਰਥੀ ਪੇਪਰ-1 ਅਤੇ 2103 ਵਿਦਿਆਰਥੀ ਪੇਪਰ-2 ਵਿੱਚ ਬੈਠਣਗੇ ।ਕੁੱਲ 22 ਪ੍ਰੀਖਿਆ ਕੇਂਦਰ ਸੀ.ਬੀ.ਐਸ.ਈ. ਦੇ ਵੱਖ-ਵੱਖ ਸਕੂਲਾਂ,  ਬੀ.ਬੀ.ਕੇ.ਡੀ.ਏ.ਵੀ. ਕਾਲਜ ਅਤੇ ਅੰਮ੍ਰਿਤਸਰ ਇੰਜੀਨੀਅਰਿੰਗ ਕਾਲਜ ਵਿਖੇ ਬਣਾਏ ਗਏ ਹਨ । ਉਹਨਾਂ ਕਿਹਾ ਕਿ ਪ੍ਰੀਖਿਆ ਵਿੱਚ ਬੈਠਣ ਵਾਲੇ ਉਮੀਦਵਾਰ ਉਹਨਾਂ ਨੂੰ ਭੇਜੀ ਗਈ ਰੋਲ ਨੰਬਰ ਸਲਿੱਪ ਉਪਰ ਦਿੱਤੀਆਂ ਗਈਆਂ ਸਾਰੀਆਂ ਹਦਾਇਤਾਂ ਨੂੰ ਧਿਆਨ ਨਾਲ ਪੜ੍ਹਨ ਅਤੇ ਪ੍ਰੀਖਿਆ ਕੇਂਦਰ ਤੇ ਸਵੇਰੇ 8.30 ਵਜੇ ਤੱਕ ਜ਼ਰੂਰ ਪਹੁੰਚ ਜਾਣ । ਪ੍ਰੀਖਿਆ ਕੇਂਦਰ ਵਿੱਚ ਮੋਬਾਇਲ/ਪੇਜ਼ਰ ਆਦਿ ਲਿਜਾਉਣ ਦੀ ਆਗਿਆ ਨਹੀਂ ਹੈ । ਵਿਦਿਆਰਥੀ ਆਪਣਾ ਐਡਮਿਟ ਕਾਰਡ ਆਪਣੇ ਨਾਲ ਜ਼ਰੂਰ ਲੈ ਕੇ ਆਉਣ । ਪ੍ਰੀਖਿਆ ਵਿੱਚ ਲਿਖਣ ਲਈ ਕੇਵਲ ਕਾਲੇ ਜਾਂ ਨੀਲੇ ਬਾਲ ਪੈਨ ਦੀ ਵਰਤੋਂ ਹੀ ਕੀਤੀ ਜਾ ਸਕਦੀ ਹੈ ।ਵਿਦਿਆਰਥੀ ਪ੍ਰੀਖਿਆ ਤੋਂ ਪਹਿਲਾਂ ਆਪਣੇ ਰੋਲ ਨੰਬਰ ਅਤੇ ਸੈਂਟਰ ਸੰਬੰਧੀ ਹਰ ਤਰ੍ਹਾਂ ਦੀ ਜਾਣਕਾਰੀ ਨਿਸ਼ਚਿਤ ਕਰ ਲੈਣ । ਜਿਕਰਯੌਗ ਹੈ ਕਿ ਜੇ.ਈ.ਈ. (ਮੇਨ) 2014 ਦੀ ਪ੍ਰੀਖਿਆ ਅੱਜ ਐਤਵਾਰ 6 ਅਪ੍ਰੈਲ 2014ਨੂੰ ਹੋਣ ਜਾ ਰਹੀ ਹੈ ।

Check Also

ਖਾਲਸਾ ਕਾਲਜ ਵਿਖੇ ‘ਐਨ.ਪੀ.ਟੀ.ਈ.ਐਲ ਜਾਗਰੂਕਤਾ ਵਰਕਸ਼ਾਪ’ ਕਰਵਾਈ ਗਈ

ਅੰਮ੍ਰਿਤਸਰ, 11 ਅਕਤੂਬਰ (ਸੁਖਬੀਰ ਸਿੰਘ ਖੁਰਮਣੀਆਂ) – ਖਾਲਸਾ ਕਾਲਜ ਵੱਲੋਂ ਆਈ.ਆਈ.ਟੀ ਕਾਨਪੁਰ ਦੇ ਸਹਿਯੋਗ ਨਾਲ …

Leave a Reply