ਜੰਡਿਆਲਾ ਗੁਰੁ, 16 ਅਪ੍ਰੈਲ (ਹਰਿੰਦਰਪਾਲ ਸਿੰਘ, ਵਰਿੰਦਰ ਸਿੰਘ) – ਖਾਲਸੇ ਦੇ ਪਵਿੱਤਰ ਦਿਹਾੜੇ ਦੇ ਮੋਕੇ ਤੇ ਗੁਰਦੁਆਰਾ ਸਿੰਘ ਸਭਾ ਬਾਜ਼ਾਰ ਕਸ਼ਮੀਰੀਆਂ ਤੋਂ ਪੰਜ ਪਿਆਰਿਆਂ ਦੀ ਅਗਵਾਈ ਹੇਠ ਇੱਕ ਨਗਰ ਕੀਰਤਨ ਕੱਢਿਆਂ ਗਿਆ। ਸ੍ਰ: ਦੀਪ ਸਿੰਘ ਪ੍ਰਧਾਨ ਵਲੋਂ ਅਰਦਾਸ ਉਪਰੰਤ ਨਗਰ ਕੀਰਤਨ ਦੀ ਰਵਾਨਗੀ ਕੀਤੀ ਗਈ। ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਨੂੰ ਗੱਡੀ ਵਿੱਚ ਰੱਖੀ ਸੁੰਦਰ ਪਾਲਕੀ ਵਿੱਚ ਸ਼ੁਸ਼ੋਭਿਤ ਕੀਤਾ ਹੋਇਆ ਸੀ। ਸੰਗਤਾਂ ਪੈਦਲ ਪਾਲਕੀ ਸਾਹਿਬ ਦੇ ਪਿੱਛੇ ਸ਼ਬਦ ਕੀਰਤਨ ਗਾ ਰਹੀਆਂ ਸਨ। ਬੱਚਿਆਂ ਅਤੇ ਬੀਬੀਆਂ ਵਲੋਂ ਝਾੜੂ ਅਤੇ ਪਾਣੀ ਦੀ ਸੇਵਾ ਨਾਲ ਪਾਲਕੀ ਸਾਹਿਬ ਦੇ ਰਸਤੇ ਨੂੰ ਸਾਫ ਕੀਤਾ ਜਾ ਰਿਹਾ ਸੀ।ਪਾਲਕੀ ਸਾਹਿਬ ਦੇ ਅੱਗੇ ਗਤਕਾ ਖਿਡਾਰੀਆਂ ਵਲੋਂ ਗਤਕੇ ਦੇ ਜੋਹਰ ਦਿਖਾਏ ਜਾ ਰਹੇ ਸਨ ਜਿਸ ਵਿੱਚ ਸਿੱਖ ਬੀਬੀਆਂ ਵੀ ਗਤਕਾ ਖੇਡਕੇ ਇਹ ਸਾਬਿਤ ਕਰ ਰਹੀਆਂ ਸਨ ਕਿ ਸਿੱਖ ਕੋਮ ਵਿੱਚ ਅੋਰਤਾਂ ਮਰਦਾਂ ਦੇ ਬਰਾਬਰ ਮੁਕਾਬਲੇ ਵਿੱਚ ਹਿੱਸਾ ਲੈ ਸਕਦੀਆਂ ਹਨ।ਨੋਜਵਾਨਾਂ ਵਲੋਂ ਫ੍ਰੀ ਗੁਰਮਤਿ ਲਿਟਰੇਚਰ ਵੀ ਵੰਡਿਆ ਜਾ ਰਿਹਾ ਸੀ। ਨਗਰ ਕੀਰਤਨ ਦਾ ਵੱਖ ਵੱਖ ਗਲੀਆਂ ਬਾਜ਼ਾਰਾਂ ਵਿੱਚ ਸ਼ਾਨਦਾਰ ਸਵਾਗਤ ਕੀਤਾ ਗਿਆ। ਬਰਤਨਾਂ ਵਾਲੇ ਬਾਜ਼ਾਰ ਮਹਿੰਦਰਾ ਮੈਟਲ ਵਰਕਸ ਵਲੋਂ ਸਾਰੇ ਨਗਰ ਕੀਰਤਨ ਉੱਪਰ ਫੁੱਲਾਂ ਦੀ ਵਰਖਾ ਕੀਤੀ ਗਈ। ਸ਼ਾਮ ਨੂੰ ਨਗਰ ਕੀਰਤਨ ਦੀ ਸਮਾਪਤੀ ਵਾਪਿਸ ਗੁਰਦੁਆਰਾ ਸਾਹਿਬ ਵਿਖੇ ਹੋਈ। ਉਪਰੰਤ ਗੁਰੂ ਕਾ ਲੰਗਰ ਅਤੁੱਟ ਵਰਤਾਇਆ ਗਿਆ। ਇਸ ਮੋਕੇ ਹੋਰਨਾਂ ਤੋਂ ਇਲਾਵਾ ਸ੍ਰ: ਅਜੀਤ ਸਿੰਘ ਮਲਹੋਤਰਾ ਸਾਬਕਾ ਪ੍ਰਧਾਨ ਨਗਰ ਕੋਂਸਲ, ਐਡਵੋਕੇਟ ਬਿਕਰਮ ਸਿੰਘ, ਰਣਧੀਰ ਸਿੰਘ ਕੋਂਸਲਰ, ਪ੍ਰਭਜੋਤ ਸਿੰਘ, ਐਡਵੋਕੇਟ ਅਮਨਦੀਪ ਸਿੰਘ, ਹਰਮਨਪ੍ਰੀਤ ਸਿੰਘ, ਜਰਨੈਲ ਸਿੰਘ, ਗੁਰਦਿਆਲ ਸਿੰਘ, ਚਰਨਜੀਤ ਸਿੰਘ, ਪਰਮਦੀਪ ਸਿੰਘ, ਅਵਤਾਰ ਸਿੰਘ, ਗੁਰਚਰਨ ਸਿੰਘ, ਆਦਿ ਮੋਜੂਦ ਸਨ।
Check Also
ਅਧਿਆਪਕਾਂ ਦੀ ਇਕ ਰੋਜ਼ਾ ਬਲਾਕ ਪੱਧਰੀ ਜਾਦੂਈ ਪਿਟਾਰਾ ਅਤੇ ਐਚ.ਪੀ.ਸੀ ਵਰਕਸ਼ਾਪ ਆਯੋਜਿਤ
ਅੰਮ੍ਰਿਤਸਰ, 18 ਮਾਰਚ (ਸੁਖਬੀਰ ਸਿੰਘ ਖੁਰਮਣੀਆਂ) – ਸਕੂੂਲ ਸਿੱਖਿਆ ਵਿਭਾਗ ਪੰਜਾਬ ਵਲੋਂ ਰਾਜ ਵਿਦਿਅਕ ਖੋਜ਼ …
Punjab Post Daily Online Newspaper & Print Media