Thursday, March 26, 2026

ਵਿਸ਼ਵ ਪ੍ਰਸਿੱਧ ਸ਼ਾਇਰ ਅਹਿਮਦ ਸਲੀਮ ਦਾ ਸਨਮਾਨ ਅਤੇ ਰੂਬਰੂ

PPN1604201515ਅੰਮ੍ਰਿਤਸਰ, 16 ਅਪ੍ਰੈਲ (ਦੀਪ ਦਵਿੰਦਰ ਸਿੰਘ) – ਲਹਿੰਦੇ ਪੰਜਾਬ ਦੇ ਵਿਸ਼ਵ ਪ੍ਰਸਿੱਧ ਸ਼ਾਇਰ ਅਹਿਮਦ ਸਲੀਮ ਨਾਲ ਸਥਾਨਕ ਵਿਰਸਾ ਵਿਹਾਰ ਵਿਖੇ ਪੰਜਾਬੀ ਸਾਹਿਤ ਅਕਾਦਮੀ ਲੁਧਿਆਣਾ, ਲੋਕ ਲਿਖਾਰੀ ਮੰਚ ਬਟਾਲਾ ਵੱਲੋਂ ਵਿਰਸਾ ਵਿਹਾਰ ਸੁਸਾਇਟੀ ਦੇ ਸਹਿਯੋਗ ਨਾਲ ਰੂਬਰੂ ਅਤੇ ਸਨਮਾਨ ਸਮਾਰੋਹ ਆਯੋਜਿਤ ਕੀਤਾ ਗਿਆ।ਜਿਸ ਵਿੱਚ ਉਨ੍ਹਾਂ ਆਪਣੀ ਸਿਰਜਣ ਪ੍ਰਕ੍ਰਿਆ, ਸਿਰਜਣਾ ਅਤੇ ਪਾਕਿਸਤਾਨ ਦੇ ਰਾਜਸੀ, ਸਾਹਿਤਕ ਤੇ ਅਕਾਦਮਿਕ ਹਾਲਤਾਂ ਬਾਰੇ ਵਿਸਥਾਰ ਚਰਚਾ ਕੀਤੀ।ਉਨ੍ਹਾਂ ਕਿਹਾ ਕਿ ਲਹਿੰਦੇ ਪੰਜਾਬ ਦੇ ਅਦੀਬ ਕਠਿਨ ਹਾਲਤਾਂ ਵਿੱਚ ਵੀ ਮਾਨਵਵਾਦ ਅਤੇ ਤਰੱਕੀਪਸੰਦ ਸਾਹਿਤ ਦੀਆਂ ਮਾਣਤਾਵਾਂ ਨੂੰ ਅੱਗੇ ਵਧਾ ਰਹੇ ਹਨ।

ਜਨਾਬ ਅਹਿਮਦ ਸਲੀਮ ਨੇ ਕਿਹਾ ਕਿ ਸਾਡਾ ਸਾਂਝਾ ਵਿਰਸਾ ਨਾ ਹੁੰਦਾ ਤਾਂ ਅਸੀਂ ਹੋਰ ਵੀ ਵੰਡੇ ਜਾਂਦੇ। ਪਰ ਹੁਣ ਸਾਨੂੰ ਚਾਹੀਦਾ ਹੈ ਕਿ ਵੰਡ ਦੀ ਉਸਰੀ ਕੰਧ ਵਿੱਚ ਰੋਸ਼ਨਦਾਨ ਅਤੇ ਦਰਵਾਜੇ ਲਾ ਦਈਏ। ਕਿਉਂਕਿ ਇਸੇ ਵਿੱਚ ਸਾਡੀ ਸਲਾਮਤੀ ਹੈ। ਉਨ੍ਹਾਂ ਭਾਵੁਕ ਸ਼ਬਦਾਂ ਵਿੱਚ ਕਿਹਾ ਕਿ ਦੋਨਾਂ ਦੇਸ਼ਾਂ ਦੇ ਬਜ਼ੁਰਗਾਂ ਨੂੰ ਵੀਜ਼ੇ ਦੀ ਖੁੱਲ ਦਿੱਤੀ ਜਾਣੀ ਚਾਹੀਦੀ ਹੈ ਅਤੇ ਉਨ੍ਹਾਂ ਦੇ ਸਫ਼ਰ ਨੂੰ ਕੁਝ ਸਹਿਰਾਂ ਤੱਕ ਮਹਿਦੂਦ ਵੀ ਨਹੀਂ ਕਰਨਾ ਚਾਹੀਦਾ, ਕਿਉਂਕਿ ਅਸੀਂ ਇਕ ਦੂਜੇ ਦੇ ਦੁਸ਼ਮਨ ਨਹੀਂ ਹਾਂ, ਸਗੋਂ ਸਾਡੇ ਦਰਮਿਆਨ ਤਾਂ ਮੁਹਬੱਤ ਅਤੇ ਜਜਬਿਆਂ ਦਾ ਦਰਿਆ ਵਗ ਰਿਹਾ ਹੈ। ਇਸੇ ਕਾਰਨ ਹੀ ਸਾਡੇ ਉਚ ਵਿਦਿਆਲਿਆ ਵਿੱਚ ਸਿੱਖ ਗੁਰੂ ਕਾਲ ਨੂੰ ਪੜ੍ਹਾਇਆ ਜਾਣ ਲਗਾ ਹੈ ਅਤੇ ਪੰਜਾਬ ਦੇ ਸਕੂਲਾਂ ਵਿੱਚ ਪੰਜਾਬੀ ਦੀ ਤਾਲੀਮ ਦੇਣ ਲਈ ਵੀਹ ਹਜ਼ਾਰ ਅਧਿਆਪਕ ਭਰਤੀ ਕੀਤੇ ਜਾ ਰਹੇ ਹਨ।ਉਨ੍ਹਾਂ ਹਾਜ਼ਰ ਅਦੀਬਾਂ ਨੂੰ ਕਿਹਾ ਕਿ ਜਿਸ ਤਰ੍ਹਾਂ ਮੈਂ ਗੁਰਮੁੱਖੀ ਸਿੱਖੀ ਹੈ, ਉਸੇ ਤਰ੍ਹਾਂ ਤੁਹਾਨੂੰ ਵੀ ਸ਼ਾਹਮੁਖੀ ਸਿੱਖਣੀ ਚਾਹੀਦੀ ਹੈ ਤਾਂ ਕਿ ਸਾਹਿਤਕ ਆਦਾਨ ਪ੍ਰਦਾਨ ਹੋਰ ਵੱਧ ਸਕੇ। ਉਨ੍ਹਾਂ ਕਿਹਾ ਕਿ ਦੋਹੇ ਪਾਸੇ ਸਰਕਾਰਾਂ ਨੂੰ ਪ੍ਰਾਇਮਰੀ ਵਿਦਿਆ ਮਾਂ-ਬੋਲੀ ਵਿੱਚ ਦੇਣ ਅਤੇ ਦ੍ਰਿੜਤਾ ਨਾਲ ਪਹਿਰਾ ਦੇਣਾ ਚਾਹੀਦਾ ਹੈ।ਉਨ੍ਹਾਂ ਕਿਹਾ ਕਿ ਪਾਕਿਸਤਾਨ ਵਿੱਚ ਨਵੀਂ ਪੀੜ੍ਹੀ ਵਧਿਆ ਸਾਹਿਤ ਰਚ ਰਹੀਂ ਹੈ, ਜਿਸ ਦੇ ਸਾਨੂੰ ਤਸੱਲੀ ਹੈ। ਇਸ ਤੋਂ ਇਲਾਵਾਂ ਉਨ੍ਹਾਂ ਪਾਕਿਸਤਾਨ ਦੀ ਸਿਆਸੀ ਫਿਜਾ, ਫੈਸ਼ਨ, ਸਮਾਜਿਕ ਤਬਦੀਲੀ ਅਤੇ ਇੰਨਰਨੈਟ ਵਰਗੇ ਵਿਸ਼ਿਆ ਤੇ ਵੀ ਵਿਚਾਰ ਪੇਸ਼ ਕੀਤੇ। ਜਨਾਬ ਸਲੀਮ ਨੂੰ ਜੀ ਆਇਆ ਨੂੰ ਵਿਰਸਾ ਵਿਹਾਰ ਸੁਸਾਇਟੀ ਦੇ ਪ੍ਰਧਾਨ ਕੇਵਲ ਧਾਲੀਵਾਲ ਨੇ ਕਿਹਾ, ਸਵਾਗਤੀ ਸ਼ਬਦ ਸਾਹਿਤ ਅਕਾਦਮੀ ਦੇ ਜਨਰਲ ਸਕੱਤਰ ਡਾ: ਅਨੂਪ ਸਿੰਘ ਨੇ ਕਹੇ ਅਤੇ ਸਮੂਚੀ ਬਹਿਸ ਸਾਰਅੰਸ਼ ਡਾ: ਹਰਿਭਜਨ ਸਿੰਘ ਭਾਟੀਆ ਨੇ ਕੀਤਾ।ਇਸ ਮੌਕੇ ਜਨਾਬ ਸਲੀਮ ਦਾ ਵਿਰਸਾ ਵਿਹਾਰ ਵੱਲੋਂ ਅਤੇ ਸਾਹਿਤ ਅਕਾਦਮੀ ਲੁਧਿਆਣਾ ਵੱਲੋਂ ਸਨਮਾਨ ਕੀਤਾ ਗਿਆ।
ਇਸ ਮੌਕੇ ਸਾਹਿਤ ਅਕਾਦਮੀ ਦੇ ਪ੍ਰਬੰਧਕੀ ਬੋਰਡ ਦੇ ਮੈਂਬਰ ਭੂਪਿੰਦਰ ਸਿੰਘ ਸੰਧੂ, ਵਿਰਸਾ ਵਿਹਾਰ ਦੇ ਜਨਰਲ ਸਕੱਤਰ ਜਗਦੀਸ਼ ਸਚਦੇਵਾ, ਸੁਖਦੇਵ ਪ੍ਰੇਮੀ, ਤਲਵਿੰਦਰ ਕੌਰ, ਸੁਰਿੰਦਰ ਨਿਮਾਣਾ, ਸੰਧੂ ਬਟਾਲਵੀ, ਵਰਗਸ ਸਲਾਮਤ, ਦਲਬੀਰ ਸਿੰਘ ਅਠਵਾਲ, ਸ਼ਮਸ਼ੇਰ ਮੋਹੀ, ਕਾ: ਰਘਬੀਰ ਸਿੰਘ, ਮਹਿੰਦਰ ਕੌਰ, ਸੁੱਚਾ ਸਿੰਘ ਗਿੱਲ, ਡਾ: ਨਵਜੋਤ ਕਾਹਲੋਂ, ਰੋਜੀ ਸਿੰਘ, ਹਰਪਾਲ ਸਿੰਘ ਨਾਗਰਾ, ਚਰਨਜੀਤ ਸਿੰਘ, ਰਮੇਸ਼ ਸੋਨੀ, ਡਾ: ਕਸ਼ਮੀਰ ਸਿੰਘ, ਸੁਮੀਤ ਸਿੰਘ, ਮਲਵਿੰਦਰ ਸਿੰਘ, ਗੁਰਦੇਵ ਸਿੰਘ ਭਰੋਵਾਲ ਸਮੇਤ ਬਹੁਤ ਸਾਰੇ ਸਾਹਿਤ ਪ੍ਰੇਮੀ ਅਤੇ ਅਦੀਬ ਹਾਜ਼ਰ ਸਨ।ਜਨਾਬ ਅਹਿਮਦ ਸਲੀਮ ਦੀਆਂ ਕਵਿਤਾਵਾਂ ਨੂੰ ਬੀਬੀ ਤਲਵਿੰਦਰ ਕੌਰ ਨੇ ਪੜ੍ਹ ਕੇ ਸੁਣਾਇਆ ਤੇ ਮਾਹੌਲ ਨੂੰ ਰੌਚਕ ਬਣਾ ਦਿੱਤਾ। ਇੰਝ ਇਹ ਸਮਾਗਮ ਆਪਣੇ ਆਪ ਵਿੱਚ ਯਾਦਗਾਰੀ ਹੋ ਨਿੱਬੜਿਆ।

Check Also

ਸ਼ਹਿਰ ਦੇ ਸਾਰੇ ਪਾਰਕਾਂ ਨੂੰ ਆਧੁਨਿਕ ਤਕਨੀਕਾਂ ਨਾਲ ਵਿਕਸਿਤ ਕੀਤਾ ਜਾ ਰਿਹਾ ਹੈ- ਮੇਅਰ

ਅੰਮ੍ਰਿਤਸਰ, 26 ਮਾਰਚ (ਜਗਦੀਪ ਸਿੰਘ) – ਮੇਅਰ ਜਤਿੰਦਰ ਸਿੰਘ ਭਾਟੀਆ ਅਤੇ ਪੰਜਾਬ ਲਘੂ ਉਦਯੋਗ ਅਤੇ …

Leave a Reply