Monday, November 23, 2026

ਵੁਮੈਨ ਐਸ. ਡੀ ਕਾਲਜ਼ ਗੁਰਦਾਸਪੁਰ ਵਿਖੇ ਕਨਵੋਕੇਸਨ ਦੌਰਾਨ ਡਿਗਰੀਆਂ ਵੰਡੀਆਂ

ਨਕਲ ਮਾਰਕੇ ਪਾਸ ਹੋਣ ਨਾਲੋ ਫੇਲ੍ਹ ਹੋਣਾ ਕਿਤੇ ਚੰਗਾ – ਤੇਜਿੰਦਰ ਕੌਰ ਧਾਲੀਵਾਲ

PPN1804201501
ਬਟਾਲਾ, 18 ਅਪ੍ਰੈਲ (ਨਰਿੰਦਰ ਬਰਨਾਲ) – ਬੀਤੇ ਦਿਨੀ ਪੰਡਿਤ ਮੋਹਨ ਲਾਲ ਐਸ ਡੀ ਕਾਲਜ਼ ਫਾਰ ਵੂਮੈਨ ਗੁਰਦਾਸਪੁਰ  ਵਿਖੇ ਪ੍ਰਿੰਸੀਪਲ ਡਾ ਨੀਲਮ ਸੇਠੀ ਦੀ ਯੋਗ ਪ੍ਰਧਾਨਗੀ ਹੇਠ ਆਯੌਜਿਤ ਕਨਵੋਕੇਸ਼ਨ ਦੌਰਾਨ ਵਿਦਿਆਰਥੀਆਂ ਨੂੰ ਬੀ.?, ਬੀ. ਕਾਮ, ਬੀ. ਐਸ. ਸੀ ਦੀਆਂ ਡਿਗਰੀਆਂ ਵੰਡੀਆਂ ਗਈਆਂ।ਪ੍ਰੋਗਰਾਮ ਦੌਰਾਨ ਵਿਦਿਆਰਥੀਆਂ ਵੱਲੋਂ ਸੱਭਿਆਚਾਰਕ ਵੰਨਗੀਆਂ ਪੇਸ਼ ਕੀਤੀਆਂ ਗਈਆਂ ਤੇ ਕਾਲਜ਼ ਦੀ ਅਕਾਦਮਿਕ ਪ੍ਰਾਪਤੀਆਂ ਤੇ ਚਾਨਣਾ ਪਾਇਆ ਗਿਆ।ਇਸ ਮੌਕੇ ਮੁੱਖ ਮਹਿਮਾਨ ਦੀ ਭੂਮਿਕਾ ਪੰਜਾਬ ਸਕੂਲ ਸਿੱਖਿਆ ਬੋਰਡ ਦੇ ਚੇਅਰਪਰਸਨ ਮੈਡਮ ਤੇਜਿੰਦਰ ਕੌਰ ਧਾਲੀਵਾਲ ਨੇ ਨਿਭਾਈ। ਸਮਾਗਮ ਦੌਰਾਨ ਮੈਡਮ ਤੇਜਿੰਦਰ ਕੌਰ ਧਾਲੀਵਾਲ ਨੇ ਵਿਦਿਆਰਥੀਆਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਵਿਦਿਆਰਥੀਆਂ ਸਖਤ ਮਿਹਨਤ ਕਰਕੇ ਜਿੰਦਗੀ ਵਿੱਚ ਕਾਮਯਾਬ ਹੋਣ ਦੇ ਇਰਾਦੇ ਨਾਲ ਮਿਹਨਤ ਕਰਨੀ ਚਾਹੀਦੀ ਹੈ। ਆਪਣੇ ਸੰਬੋਧਨੀ ਭਾਸਣ ਵਿੱਚ ਕਿਹਾ ਕਿ ਨਕਲ ਮਾਰਕੇ ਪਾਸ  ਹੋਣ ਨਾਲੋਂ ਫੇਲ੍ਹ ਹੋਣਾ ਕਿਤੇ ਚੰਗਾ ਹੈ । ਨਕਲ ਮਾਰਕੇ ਪਾਸ ਹੋਣ ਨਾਲ ਮਾਨਸਿਕ ਸੰਤੁਸ਼ਟੀ ਨਹੀ ਮਿਲਦੀ। ਔਰਤਾਂ ਤੇ ਮਰਦਾ ਦੇ ਬਰਾਬਰੀ ਦੇ ਵਿਸ਼ੇ ਤੇ ਸੰਬੋਧਨੀ ਸ਼ਬਦਾਂ ਵਿੱਚ ਕਿਹਾ ਕਿ ਭਾਵੇ ਸਮਾਜ ਇਹ ਕਹਿ ਰਿਹਾ ਹੈ ਕਿ ਔਰਤਾਂ, ਮਰਦਾ ਦੀ ਬਰਾਬਰੀ ਕਰ ਰਹੀਆਂ ਹਨ, ਸਮਾਜ ਨੂੰ ਇਹ ਸੋਚ ਲੈਣਾਂ ਚਾਹੀਦਾ ਹੈ ਕਿ ਮਰਦ ਕਦੀ ਵੀ ਔਰਤਾ ਦੀ ਬਰਾਬਰੀ ਨਹੀਂ ਕਰ ਸਕਦੇ ਕਿਉ ਔਰਤ ਕੋਲ ਕੁੱਖ ਹੈ ਜੋ ਕਿ ਮਰਦ ਕੋਲ ਨਹੀਂ ਹੈ।ਇਸ ਵਾਸਤੇ ਲੜਕੀਆਂ ਲਈ ਪੜ੍ਹਾਈ ਬਹੁਤ ਜਰੂਰੀ ਹੈ।
ਸਮਾਗਮ ਦੌਰਾਨ ਜਿਲ੍ਹਾ ਗਾਈਡੈਂਸ ਕੌਸਲਰ ਸ੍ਰੀ ਪਰਮਿੰਦਰ ਸਿੰਘ ਸੈਣੀ ਵੀ ਹਾਜ਼ਰ ਸਨ। ਸਮਾਗਮ ਦੌਰਾਨ ਮੈਨੇਮੈਂਟ ਕਮੇਟੀ ਦੇ ਮੈਬਰਾਂ ਡਾ. ਪੀ.ਕੇ ਬਜ਼ਾਜ਼, ਰਮੇਸ਼ ਸ਼ੁਕਲਾ, ਰਮੇਸ ਨਾਥ, ਗੋਰਖ ਨਾਥ, ਡਾ. ਭਾਰਤ ਭੂਸਨ, ਪ੍ਰਿੰਸੀਪਲ ਅਲਕਾ, ਕਮਲਜ਼ੀਤ ਸਿੰਘ, ਸੰਦੀਪ ਸ਼ੂਦ, ਸੰਦੀਪ ਕੌਰ ਹਾਜਰ ਸਨ।ਡਾ. ਨੀਲਮ ਸੇਠੀ ਪ੍ਰਿੰਸੀਪਲ ਤੇ ਕਾਲਜ ਦੀ ਮੈਨੇਜਮੈਟ ਕਮੇਟੀ ਵੱਲੋਂ ਆਏ ਹੋਏ ਮਹਿਮਾਨਾਂ, ਕਾਲਜ਼ ਅਧਿਅਪਕਾਂ ਤੇ ਸਮਾਜ ਸੇਵੀਆਂ ਦਾ ਤਹਿ ਦਿਲੋਂ ਧੰਨਵਾਦ ਕੀਤਾ।

Check Also

ਜਥੇਦਾਰ ਗੜਗੱਜ ਦੀ ਅਗਵਾਈ ‘ਚ ਗੁਰਦੁਆਰਾ ਸ੍ਰੀ ਨਨਕਾਣਾ ਸਾਹਿਬ ਲਈ ਸਿੱਖ ਸ਼ਰਧਾਲੂਆਂ ਦਾ ਜਥਾ ਰਵਾਨਾ

ਅੰਮ੍ਰਿਤਸਰ, 22 ਨਵੰਬਰ (ਗੁਰਪ੍ਰੀਤ ਸਿੰਘ) – ਗੁਰਦੁਆਰਾ ਸ੍ਰੀ ਨਨਕਾਣਾ ਸਾਹਿਬ (ਪਾਕਿਸਤਾਨ) ਵਿਖੇ ਸ੍ਰੀ ਗੁਰੂ ਨਾਨਕ …

Leave a Reply