
ਬਟਾਲਾ, 18 ਅਪ੍ਰੈਲ (ਨਰਿੰਦਰ ਬਰਨਾਲ) – ਅਮਰੀਕਾ ਵਿਖੇ ਕੀਰਤਨ ਦੌਰਾਨ ਸਵਰਗਵਾਸ ਹੋਏ ਭਾਈ ਮਲਕੀਤ ਸਿੰਘ ਦਾ ਅੰਤਿਮ ਸਸਕਾਰ ਅੱਜ ਕਾਦੀਆਂ ਚੁੰਗੀ ਬਟਾਲਾ ਦੇ ਸਮਸ਼ਾਨ ਘਾਟ ਵਿਖੇ ਕਰ ਦਿੱਤਾ ਗਿਆ।ਇਹ ਸਿੰਘ ਜਿਲਾ ਗੁਰਦਾਸਪੁਰ ਦੇ ਬਟਾਲਾ ਸ਼ਹਿਰ ਦੇ ਵਾਸੀ ਮਲਕੀਤ ਸਿੰਘ ਹੈ ਜੋ ਕਿ ਆਪਣੀ ਮਧੁਰ ਅਵਾਜ਼ ਨਾਲ ਪ੍ਰਾਮਾਤਮਾਂ ਦੀ ਉਸਤਤ ਕਰਦੇ ਸਨ। ਭਾਈ ਮਲਕੀਤ ਸਿੰਘ ਦੀ ਮ੍ਰਿਤਕ ਦੇਹ ਉਹਨਾ ਦੇ ਗ੍ਰਹਿ ਗੁਰੂ ਨਾਨਕ ਨਗਰ ਬਟਾਲਾ ਵਿਖੇ ਲਿਆਂਦੀ ਸੀ ਅਤੇ ਅੱਜ ਉਹਨਾਂ ਦੀ ਮ੍ਰਿਤਕ ਦੇਹ ਨੂੰ ਬਟਾਲਾ ਵਿਖੇ ਕਾਦੀਆਂ ਚੂੰਗੀ ਨਜਦੀਕ ਸਮਸ਼ਾਨ ਘਾਟ ਵਿਖੇ ਅਗਨ ਭੇਟ ਕਰ ਦਿੱਤਾ ਗਿਆ ਇਸ ਮੌਕੇ ਸ੍ਰੋਮਣੀ ਕਮੇਟੀ ਮੈਂਬਰ ਗੁਰਿੰਦਰ ਪਾਲ ਸਿੰਘ ਗੋਰਾ, ਮਾਟੂ, ਗਿਆਨੀ ਗੁਰਨਾਮ ਸਿੰਘ ਖਾਲਸਾ, ਅਮਰਜੀਤ ਸਿੰਘ (ਸਿੰਘ ਬ੍ਰਰਦਰਜ਼), ਹਰਜਿੰਦਰ ਸਿੰਘ ਰਜ਼ਾਦਾ, ਹਜੂਰੀ ਰਾਗੀ ਭਾਈ ਵਡਾਲਾ, ਭਾਈ ਦਵਿੰਦਰ ਸਿੰਘ ਰਾਗੀ ਤੋ ਇਲਾਵਾ ਹਜਾਰਾਂ ਸੰਗਤਾਂ ਨੇ ਭਾਈ ਮਲਕੀਤ ਸਿੰਘ ਨੂੰ ਸੇਜਲ ਅੱਖਾ ਨਾਲ ਵਿਦਾਇਗੀ ਦਿਤੀ।
Punjab Post Daily Online Newspaper & Print Media