ਬਟਾਲਾ ਵਿਚ ਜੋਸ਼ੀ ਫਾਉਡੇਸ਼ਨ ਵਲੋਂ ਸੈਮੀਨਾਰ

ਬਟਾਲਾ, 18 ਅਪ੍ਰੈਲ (ਨਰਿੰਦਰ ਬਰਨਾਲ) – ਪੰਜਾਬ ਨੂੰ ਨਸ਼ਾ ਮੁਕਤ ਬਣਾਉਣ ਦੇ ਅਥੱਕ ਯਤਨਾਂ ਵਿਚ ਲੱਗੀ ਚੰਡੀਗੜ੍ਹ ਬੇਸਡ ਐਨ. ਜੀ. ਓ. ਜੋਸ਼ੀ ਫਾਊਡੇਸ਼ਨ ਦੀ ਡਰੱਗ ਮੂਵਮੈਂਟ ਚੰਡੀਗੜ੍ਹ, ਪਠਾਨਕੋਟ, ਨਵਾਂ ਸ਼ਹਿਰ, ਅਮ੍ਰਿਤਸਰ ਅਤੇ ਹੁਸ਼ਿਆਰਪੁਰ ਦੇ ਬਾਅਦ ਸ਼ਨੀਵਾਰ ਨੂੰ ਬਟਾਲਾ ਪਹੁੰਚੀ।ਇੱਥੇ ਰਾਮਤੀਰਥ ਰੋਡ ਸਥਿਤ ਆਰ. ਡੀ. ਖੋਸਲਾ ਡੀ.ਏ.ਵੀ ਮਾਡਲ ਸੀਨੀਅਰ ਸੈਕੰਡਰੀ ਸਕੂਲ ਵਿਚ ਨਸ਼ਾ ਮੁਕਤ ਪੰਜਾਬ ਦੇ ਵਿਸ਼ੇ ‘ਤੇ ਸੈਮੀਨਾਰ ਆਯੋਜਿਤ ਕੀਤਾ ਗਿਆ। ਸੈਮੀਨਾਰ ਦੇ ਮੁੱਖ ਬੁਲਾਰੇ ਰਹੇ ਭਾਰਤ ਸਰਕਾਰ ਦੇ ਕੇਂਦਰੀ ਰਾਜ ਮੰਤਰੀ ਵਿਜੇ ਸਾਂਪਲਾ, ਰਾਜ ਸਭਾ ਦੇ ਸੰਸਦ ਮੈਂਬਰ ਅਵਿਨਾਸ਼ ਰਾਏ ਖੰਨਾ ਅਤੇ ਪੰਜਾਬ ਸਰਕਾਰ ਦੇ ਸਹਾਇਕ ਮੀਡੀਆ ਸਲਾਹਕਾਰ ਅਤੇ ਜੋਸ਼ੀ ਫਾਉਡੇਸ਼ਨ ਦੇ ਚੇਅਰਮੈਨ ਵਿਨੀਤ ਜੋਸ਼ੀ ਸਨ, ਜਦਕਿ ਪ੍ਰੋਗਰਾਮ ਦੀ ਪ੍ਰਧਾਨਗੀ ਸੰਭਾਲੀ ਆਰ. ਡੀ. ਖੋਸਲਾ ਡੀਏਵੀ ਸਕੂਲ ਦੇ ਚੇਅਰਮੈਨ ਅਜੈ ਖੋਸਲਾ ਨੇ। ਜੋਸ਼ੀ ਫਾਉਡੇਸ਼ਨ ਬਟਾਲਾ ਚੈਪਟਰ ਦੇ ਸੰਯੋਜਕ ਰੰਜਨ ਮਲਹੋਤਰਾ ਇਸ ਪ੍ਰੋਗਰਾਮ ਵਿਚ ਸੰਯੋਜਕ ਸਨ।
ਵਿਨੀਤ ਜੋਸ਼ੀ ਨੇ ਕੁਦਰਤੀ ਨਸ਼ਿਆਂ ਦੇ ਇਤਿਹਾਸ ਤੋਂ ਗੱਲ ਸ਼ੁਰੂ ਕਰਦਿੰਆਂ ਕਿਹਾ ਕਿ ਅੱਜ ਦੇ ਸਮੇਂ ਦੀ ਸਮਸਿਆ ਕੁਦਰਤੀ ਨਸ਼ਿਆਂ ਤੋਂ ਜਿਆਦਾ ਸਿੰਥੇਟਿਕ ਡਰੱਗਸ ਹੈ।ਉਨ੍ਹਾਂ ਦੱਸਿਆ ਕਿ ਕਿਸ ਤਰ੍ਹਾਂ ਜੋਸ਼ੀ ਫਾਉਂਡੇਸ਼ਨ ਨੇ ਆਪਣੇ ਪਿੱਛਲੇ ਪ੍ਰੋਗਰਾਮਾਂ ਤੋਂ ਤਿੰਨ ਤਰ੍ਹਾਂ ਦੇ ਪ੍ਰੋਗਰਾਮ ਕਰਨ ਦੀ ਪਲਾਨਿੰਗ ਕੀਤੀ- ਨੌਜਵਾਨਾਂ ਨੂੰ ਜਾਗਰੂਕ ਕਰਨਾ, ਮਾਂ ਬਾਪ ਨੂੰ ਉਤਸ਼ਾਹ ਦੇਣਾ ਅਤੇ ਸਮਾਜ ਦੇ ਅਹਿਮ ਫੈਸਲਾ ਲੈਣ ਵਾਲਿਆਂ ਨੂੰ ਨਾਲ ਲੈ ਕੇ ਚੱਲਣਾ। ਸੰਸਦ ਮੈਂਬਰ ਅਵਿਨਾਸ਼ ਰਾਏ ਖੰਨਾਂ ਨੇ ਕਿਹਾ ਕਿ ਨਸ਼ਿਆਂ ਨੂੰ ਇਕ ਬੀਮਾਰੀ ਦੀ ਤਰ੍ਹਾਂ ਸਮਝਣਾ ਬਹੁਤ ਜਰੂਰੀ ਹੈ, ਤਾਂ ਜੋ ਨਸ਼ਾ ਕਰਨ ਵਾਲੇ ਦੇ ਨਾਲ ਅਜਿਹਾ ਵਿਵਹਾਰ ਕਰ ਸਕਣ, ਜਿਵੇਂ ਇਕ ਬੀਮਾਰ ਵਿਅਕਤੀ ਦੇ ਨਾਲ ਕਰਦੇ ਹਨ। ਦੁੱਖ ਦੀ ਗੱਲ ਇਹ ਹੈ ਕਿ ਪਰਿਵਾਰ ਆਪਣੇ ਬੱਚੇ ਦੀ ਇਸ ਗੱਲ ਨੂੰ ਛੁਪਾਉਣ ਦੀ ਕੋਸ਼ਿਸ਼ ਕਰਦੇ ਹਨ ਅਤੇ ਨਹੀਂ ਸੋਚਦੇ ਕਿ ਲੰਬੇ ਸਮੇਂ ਵਿਚ ਜਾਕੇ ਇਹ ਗੱਲ ਹੋਰ ਵੱਡੀ ਬਣ ਜਾਵੇਗੀ।ਜਿਨ੍ਹਾਂ ਚੰਗੀ ਤਰ੍ਹਾਂ ਬੱਚੇ ਦੀ ਸੰਭਾਲ ਕਰੋਗੇ ਉਨ੍ਹਾਂ ਹੀ ਚੰਗਾ ਦੇਸ਼ ਦਾ ਭਵਿੱਖ ਹੋਵੇਗਾ।
ਕੇਂਦਰੀ ਮੰਤਰੀ ਵਿਜੈ ਸਾਂਪਲਾ ਨੇ ਕਿਹਾ ਕਿ ਸਮਾਜ ਦੀ ਵਿਡੰਬਨਾ ਮਾਂ-ਬਾਪ ਦਾ ਲਾਡ ਬਣਦਾ ਜਾ ਰਿਹਾ ਹੈ। ਅੱਜ ਵੀਰਾਂ ਦੀ ਧਰਤੀ ਪੰਜਾਬ ਦੀ ਲੁੱਕ ਬਿਲੱਕੁਲ ਉਲਟ ਹੋ ਗਈ ਹੈ।ਸੰਤਾਂ, ਡਾਕਟਰਾਂ, ਸਕੂਲਾਂ ਦੇ ਅਧਿਆਪਕਾਂ, ਬੁੱਧੀਜੀਵੀਆਂ ਆਦਿ ਹਰ ਕਿਸੇ ਨੂੰ ਮਿੱਲ ਰਹੇ ਹਾਂ ਅਤੇ ਹਲ ਕੱਢਣ ਦੀ ਕੋਸ਼ਿਸ਼ ਵਿਚ ਲੱਗੇ ਹੋਏ ਹਾਂ। ਹੋ ਸਕਦਾ ਹੈ ਅਸੀਂ ਗੀਤਕਾਰ ਅਤੇ ਸੰਗੀਕਾਰ ਦੇ ਨਾਲ ਵੀ ਇਕ ਮੁਲਾਕਾਤ ਕਰੀਏ, ਤਾਂ ਜੋ ਆਪਣੇ ਗੀਤਾਂ ਦੇ ਜਰਇਏ ਉਹ ਕਲਚਰ ਨੂੰ ਬਿਹਤਰ ਕਰੇ। ਇਸ ਸੈਨੀਨਾਰ ਵਿਚ ਪੂਰੀ ਤਰ੍ਹਾਂ ਨਾਲ ਪਰਿਵਾਰ ਦੀਆਂ ਜਿਮੇਵਾਰੀਆਂ ‘ਤੇ ਫੋਕਸ ਕੀਤਾ ਗਿਆ। ਨਸ਼ਿਆਂ ਦੀ ਲੱਤ ਵਿਚ ਲੱਗੇ ਨੌਜਵਾਨ ਦੇ ਲੱਛਣਾਂ, ਪਹਿਚਾਣ ਅਤੇ ਪਰਿਵਾਰ ਦੇ ਪੱਧਰ ‘ਤੇ ਉਸ ਦੇ ਹੱਲ ‘ਤੇ ਗੱਲਬਾਤ ਕੀਤੀ ਗਈ। ਇਹ ਗੱਲ ਸਾਹਮਣੇ ਆਈ ਕਿ ਸੁਰੂਆਤੀ ਪੱਧਰ ‘ਤੇ ਹੀ ਕਿਵੇਂ ਨਸ਼ੇ ਦੀ ਲੱਤ ਦੀ ਪਹਿਚਾਣ ਕੀਤੀ ਜਾਵੇ ਅਤੇ ਉਸ ਨੂੰ ਇਸ ਬੁਰਾਈ ਤੋਂ ਦੁੂਰ ਕੀਤਾ ਜਾਵੇ। ਬੁਲਾਰਿਆਂ ਨੇ ਦੱਸਿਆ ਕਿ ਨਸ਼ਾ ਕਰਨ ਵਾਲੇ ਵਿਅਕਤੀ ਦਾ ਆਮ ਤੌਰ ‘ਤੇ ਭਾਰ ਘੱਟਣ ਲੱਗਦਾ ਹੈ। ਜੋ ਲੋਕ ਭੰਗ ਪੀਂਦੇ ਹਨ ਉਨਾਂ ਦੀਆਂ ਅੱਖਾਂ ਲਾਲ ਰਹਿਣ ਲੱਗਦੀਆਂ ਹਨ। ਅਫੀਮ ਜਾਂ ਉਸ ਵਰਗੇ ਦੂਸਰੇ ਪਦਾਰਥ ਲੈਣ ਵਾਲਿਆਂ ਦੀਆਂ ਅੱਖਾਂ ਦੀਆਂ ਪੁਤਲੀਆਂ ਤਿੱਖੀਆਂ ਹੋਣ ‘ਤੇ ਅੱਖਾਂ ਬਾਹਰ ਨੂੰ ਆਉਾਂਦੀਆਂ ਹਨ। ਜੋ ਲੋਕ ਇੰਜੈਕਸ਼ਨ ਦੇ ਜਰੀਏ ਡਰੱਗਸ ਲੈਂਦੇ ਹਨ ਉਨ੍ਹਾਂ ਦੇ ਸ਼ਰੀਰ ‘ਤੇ ਟ੍ਰੈਕ ਮਾਰਕਸ ਆਉਦੇ ਹਨ।ਆਦਤ ਦੀ ਵਜ੍ਹਾ ਨਾਲ ਵਿਅਕਤੀ ਸਰੀਰ ਦਾ ਸਤੁੰਲਨ ਨਹੀਂ ਬਣਾ ਪਾਉਦਾ ਇਸ ਲਈ ਵਾਰ ਵਾਰ ਇੱਧਰ-ਉਧਰ ਡਿੱਗਣ ਨਾਲ ਉਸ ਦੇ ਸਰੀਰ ‘ਤੇ ਸੱਟ ਦੇ ਨਿਸ਼ਾਨ ਆਮ ਗੱਲ ਹੈ। ਘਰ ਵਿਚ ਮਾਂ-ਬਾਪ ਦੀ ਗੱਲ ਨਾ ਸੁਣਨਾ, ਆਪਣੇ ਕੰਮ ਭੁੱਲ ਜਾਣਾ, ਨੀਂਦ ਦੀਆਂ ਗੋਲੀਆਂ ਲੈਣਾ, ਤਨਾਅ ਵਿਚ ਰਹਿਣਾ, ਘਰ ਵਿਚ ਲੜਾਈ-ਝਗੜੇ ਕਰਨਾ ਆਦਿ ਵੀ ਮੁੱਖ ਲੱਛਣ ਹਨ। ਪ੍ਰੋਗਰਾਮ ਦੌਰਾਨ ਬਟਾਲਾ ਦੇ ਵਿਦਿਆਰਥੀਆਂ ਵੱਲੋਂ ਨਸ਼ਿਆਂ ‘ਤੇ ਅਧਾਰਿਤ ਸਕਿਟ, ਗੀਤ ਅਤੇ ਕਵਿਤਾ ਵੀ ਪੇਸ਼ ਕੀਤੇ ਗਏ, ਜਿਨ੍ਹਾਂ ‘ਚ ਨਸ਼ਿਆਂ ਤੋਂ ਬਚਣ ਦੀ ਹਦਾਇਤ ਦਿੱਤੀ ਗਈ।
ਸੈਮੀਨਾਰ ਵਿਚ ਰਾਸ਼ਟਰੀ ਸਵੈ ਸੇਵਕ ਸੰਘ, ਪੰਜਾਬ ਦੇ ਪ੍ਰਾਂਤ ਕਾਰਿਆਵਾਹ, ਵਿਨੈ ਸੁੰਦਰ, ਨਗਰ ਕੌਂਸਲ ਬਟਾਲਾ ਦੇ ਪ੍ਰਧਾਨ ਨਰੇਸ਼ ਮਹਾਜਨ, ਆਰ.ਐਸ.ਐਸ. ਦੇ ਵਿਭਾਗ ਸੰਯੋਜਕ ਰਾਮ ਲਾਖਾ, ਆਰ.ਐਸ.ਐਸ. ਜਿਲਾ ਸੰਯੋਜਕ ਰਜਤ ਸਿੰਘ, ਭਾਜਪਾ ਜਿਲਾ ਪ੍ਰਧਾਨ ਸੁਰੇਸ਼ ਭਾਟਿਆ, ਜਿਲਾ ਸੰਘ ਚਾਲਕ ਕੁਲਦੀਪ ਮਹਾਜਨ, ਨਗਰ ਸੰਘ ਚਾਲਕ ਅਰੁੁਣ ਅਗਰਵਾਲ, ਏ.ਬੀ.ਵੀ.ਪੀ. ਦੇ ਕੌਮੀ ਕਾਰਜਕਾਰਣੀ ਮੈਂਬਰ ਪੰਕਜ ਮਹਾਜਨ, ਵਿਸ਼ਵ ਹਿੰਦੂ ਪਰਿਸ਼ਦ, ਪੰਜਾਬ ਦੇ ਸੰਗਠਨ ਮੰਤਰੀ ਜੇ.ਐਨ. ਸ਼ਰਮਾ, ਸਵਦੇਸ਼ੀ ਜਾਗਰਣ ਮੰਚ ਦੇ ਸੰਯੋਜਕ ਸੰਦੀਪ ਸਲਹੋਤਰਾ, ਰਾਜੀਵ ਮਲਹੋਤਰਾ, ਅਨਿਲ ਡੋਗਰਾ, ਕਿਸ਼ਨ ਲਾਲ ਗੁਪਤਾ, ਵਿਨੈ ਮਹਾਜਨ, ਮਨੋਹਰ ਲਾਲ ਸ਼ਰਮਾ, ਵਿਜੈ ਸ਼ਰਮਾ, ਵਿਵੇਕ ਮੌਦਗਿਲ ਅਤੇ ਰਾਕੇਸ਼ ਭਾਟਿਆ ਸ਼ਾਮਲ ਸਨ।
Punjab Post Daily Online Newspaper & Print Media