Wednesday, June 10, 2026

ਬੀ.ਬੀ.ਕੇ.ਡੀ.ਏ.ਵੀ ਕਾਲਜ ਫਾਰ ਵੂਮੈਨ ਦਾ 44ਵਾਂ ਡਿਗਰੀ ਵੰਡ ਸਮਾਰੋਹ ਆਯੋਜਿਤ

ਡਿਪਟੀ ਇੰਸਪੈਕਟਰ ਜਨਰਲ ਜਲੰਧਰ ਰੇਂਜ ਡਾ. ਕੁੰਵਰ ਵਿਜੈ ਪ੍ਰਤਾਪ ਸਿੰਘ ਨੇ ਵੰਡੀਆਂ ਡਿਗਰੀਆਂ

PPN1804201507ਅੰਮ੍ਰਿਤਸਰ, 18 ਅਪ੍ਰੈਲ (ਜਗਦੀਪ ਸਿੰਘ ਸੱਗੂ) – ਸਥਾਨਕ ਬੀ. ਬੀ. ਕੇ. ਡੀ. ਏ. ਵੀ. ਕਾਲਜ ਫਾਰ ਵੂਮੈਨ 44ਵਾਂ ਡਿਗਰੀ ਵੰਡ ਸਮਾਰੋਹ ਦਾ ਆਯੋਜਨ ਕੀਤਾ ਗਿਆ।ਜਿਸ ਦੀ ਪ੍ਰਧਾਨਗੀ ਆਈ. ਪੀ. ਐਸ ਡਾ. ਕੁੰਵਰ ਵਿਜੈ ਪ੍ਰਤਾਪ ਸਿੰਘ (ਡਿਪਟੀ ਇੰਸਪੈਕਟਰ ਜਨਰਲ ਜਲੰਧਰ ਰੇਂਜ) ਨੇ ਮੁੱਖ ਮਹਿਮਾਨ ਵਜੋਂ ਕੀਤੀ।ਕਾਲਜ ਦੇ ਪ੍ਰਿੰਸੀਪਲ ਡਾ. (ਸ਼੍ਰੀਮਤੀ) ਨੀਲਮ ਕਾਮਰਾ ਤੇ ਸਥਾਨਕ ਪ੍ਰਬੰਧਕ ਕਮੇਟੀ ਦੇ ਚੇਅਰਪਰਸਨ ਵਲੋਂ ਡਿਗਰੀ ਵੰਡ ਸਮਾਰੋਹ ਦੇ ਮੁੱਖ ਮਹਿਮਾਨ ਦਾ ਫੁੱਲਾਂ ਨਾਲ ਸੁਆਗਤ ਕੀਤਾ ਗਿਆਮ ਜਦਕਿ ਮੁੱਖ ਮਹਿਮਾਨ ਡਾ. ਕੁੰਵਰ ਵਿਜੈ ਪ੍ਰਤਾਪ, ਸ਼੍ਰੀ ਸੁਦਰਸ਼ਨ ਕਪੂਰ ਤੇ ਪ੍ਰਿੰਸੀਪਲ ਮੈਡਮ ਡਾ. (ਸ਼੍ਰੀਮਤੀ) ਨੀਲਮ ਕਾਮਰਾ ਵੱਲੋਂ ਸ਼ਮਾਂ ਰੋਸ਼ਨ ਕਰਕੇ ਸਮਾਗਮ ਦਾ ਆਗਾਜ਼ ਕੀਤਾ ਗਿਆ ਤੇ ਇਸ ਦੇ ਨਾਲ ਹੀ ਕਾਲਜ ਦੀਆਂ ਵਿਦਿਆਰਥਣਾਂ ਨੇ ਵੇਦ ਮੰਤਰਾਂ ਦਾ ਉਚਾਰਨ ਕੀਤਾ।
ਪ੍ਰਿੰਸੀਪਲ ਡਾ. (ਸ਼੍ਰੀਮਤੀ) ਨੀਲਮ ਕਾਮਰਾ ਨੇ ਸਵਾਗਤੀ ਭਾਸ਼ਣ ਦਿੰਦੇ ਹੋਏ ਕਾਲਜ ਦੀਆਂ ਰਾਸ਼ਟਰੀ, ਅੰਤਰਰਾਸ਼ਟਰੀ ਅਤੇ ਯੂਨੀਵਰਸਿਟੀ ਪੱਧਰ ਦੀਆਂ ਸਾਲਾਨਾ ਉਪਲੱਬਧੀਆਂ ਬਾਰੇ ਰਿਪੋਰਟ ਪੜੀ ਜਿਸ ਵਿਚ ਉਹਨਾਂ ਦੱਸਿਆ ਗੁਰੂ ਨਾਨਕ ਦੇਵ ਯੂਨੀਵਰਸਿਟੀ ਤੋਂ ਮਾਨਤਾ ਪ੍ਰਾਪਤ ਇਹ ਕਾਲਜ ਸਿੱਖਿਆ, ਸਭਿਆਚਾਰਕ ਤੇ ਖੇਡਾਂ ਵਿਚ ਹਮੇਸ਼ਾ ਹੀ ਮੋਹਰੀ ਰਿਹਾ ਹੈ।ਅਕਾਦਮਿਕ ਖੇਤਰ ਵਿੱਚ ਕਾਲਜ ਦੀਆਂ ਵਿਦਿਆਰਥਣਾਂ ਨੇ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਵਿੱਚ 204-15 ਦੇ ਨਤੀਜਿਆਂ ਵਿੱਚ 290 ਮੈਰਿਟ ਪੁਜ਼ੀਸ਼ਨਾਂ ਹਾਸਿਲ ਕੀਤੀਆਂ।ਖੇਡਾਂ ਦੇ ਖੇਤਰ ਵਿੱਚ 21 ਟੀਮਾਂ ਨੇ ਅੰਤਰ ਕਾਲਜ ਮੁਕਾਬਲੇ ਜਿੱਤੇ। 11 ਟੀਮਾਂ ਨੂੰ ਪਹਿਲਾ ਰਨਰ ਅੱਪ ਦਰਜਾ 5 ਟੀਮਾਂ ਨੂੰ ਦੂਜਾ ਰਨਰ ਅੱਪ ਦਰਜਾ ਪ੍ਰਾਪਤ ਹੋਇਆ। ਇਸ ਤੋਂ ਇਲਾਵਾ ਕਾਲਜ ਨੇ ਜਨਰਲ ਸਪੋਰਟਸ ਟਰਾਫੀ (ਮਹਿਲਾ ਅਤੇ ਪੁਰਸ਼ ਸੰਯੁਕਤ) ਅਤੇ ਸ਼ਹੀੲ-ਏ-ਆਜ਼ਮ ਭਗਤ ਸਿੰਘ ਟਰਾਫੀ ਜਿੱਤੀ।ਜਿਸ ਕਰਕੇ ਕਾਲਜ ਦੀਆਂ ਖਿਡਾਰਣਾਂ ਨੂੰ ਗੁਰੂ ਨਾਨਕ ਦੇਵ ਯੂਨੀਵਰਸਿਟੀ ਵਲੋਂ 13 ਲੱਖ ਅਤੇ ਕਾਲਜ ਨੂੰ 52 ਹਜ਼ਾਰ ਨਕਦੀ ਇਨਾਮ ਪ੍ਰਦਾਨ ਕੀਤਾ ਗਿਆ। ਸਭਿਆਚਾਰਕ ਮੁਕਾਬਲਿਆਂ ਵਿਚ ਕਾਲਜ ਨੇ ਯੂਥ ਫੈਸਟੀਵਲ ਵਿਚ ਅੋਵਰਆਲ ਚੈਂਪੀਅਨਸ਼ਿਪ ਟਰਾਫ਼ੀ ਹਾਸਿਲ ਕੀਤੀ।ਕਾਲਜ ਦੀਆਂ ਬਹੁਤ ਸਾਰੀਆਂ ਆਈਟਮਜ਼ ਨੇ ਰਾਸ਼ਟਰੀ ਤੇ ਅੰਤਰਰਾਸ਼ਟਰੀ ਪੱਧਰ ਤੇ ਲੱਗਣ ਵਾਲੇ ਯੁਵਕ ਮੇਲਿਆ ਵਿੱਚ ਹਿੱਸਾ ਲਿਆ। ਪ੍ਰਿੰਸੀਪਲ ਨੇ ਵਿਦਿਆਰਥਣਾਂ ਨੂੰ ਆਸ਼ੀਰਵਾਦ ਦਿੰਦੇ ਹੋਏ ਕਿਹਾ ਕਿ ਸਿੱਖਿਆ ਦੇ ਨਾਲ ਨਾਲ ਨੈਤਿਕ ਮੁੱਲਾਂ ਨੂੰ ਵੀ ਆਪਣੇ ਜੀਵਨ ਦਾ ਆਧਾਰ ਬਣਾ ਕੇ ਚੰਗੇ ਨਾਗਰਿਕ ਬਣਨਾ ਚਾਹੀਦਾ ਹੈ।
ਡਿਗਰੀ ਵੰਡ ਸਮਾਰੋਹ ਦੇ ਮੁੱਖ ਮਹਿਮਾਨ ਡਾ. ਕੁੰਵਰ ਵਿਜੈ ਪ੍ਰਤਾਪ ਨੇ ਕਿਹਾ ਕਿ ਡਿਗਰੀ ਪ੍ਰਾਪਤ ਕਰਨ ਤੋਂ ਬਾਅਦ ਵਿਦਿਆਰਥਣਾਂ ‘ਤੇ ਇੱਕ ਬਹੁਤ ਵੱਡੀ ਜਿੰਮੇਵਾਰੀ ਆ ਜਾਂਦੀ ਹੈ। ਆਪਣੇ ਪਰਿਵਾਰ ਨੂੰ ਦੇਖਣਾ, ਸਮਾਜ ਵਿੱਚ ਆਪਣੀ ਪਹਿਚਾਣ ਬਣਾਉਣਾ ਤੇ ਰਾਸ਼ਟਰ ਦੇ ਨਿਰਮਾਣ ਵਿਚ ਉਹਨਾਂ ਦੀ ਅਹਿਮ ਭੂਮਿਕਾ ਹੋਣੀ ਚਾਹੀਦੀ ਹੈ। ਉਹਨਾਂ ਕਿਹਾ ਕਿ ਸਿਖਿਆ ਗਿਆਨ ਵਿਚ ਵਾਧਾ ਕਰਦੀ ਹੈ।ਉਹਨਾਂ ਇਹ ਵੀ ਕਿਹਾ ਕਿ ਸ਼ੋਸਲ ਮੀਡੀਆ ਦੀ ਵਰਤੋਂ ਵੀ ਘੱਟ ਕਰਨੀ ਚਾਹੀਦੀ ਹੈ ਅਤੇ ਵਿਦਿਆਰਥਣਾਂ ਨੂੰ ਪੁਲਿਸ ਵਿੱਚ ਵੀ ਨੌਕਰੀ ਕਰਕੇ ਰਾਸ਼ਟਰ ਦੀ ਸੇਵਾ ਕਰਨੀ ਚਾਹੀਦੀ ਹੈ।ਡਿਗਰੀ ਵੰਡ ਸਮਾਰੋਹ ਦੋਰਾਨ ਸਾਰੇ ਕੋਰਸਾਂ ਨਾਲ ਸੰਬੰਧਿਤ ੧੧੦੦ ਦੇ ਕਰੀਬ ਵਿਦਿਆਰਥਣਾਂ ਨੂੰ ਮੁੱਖ ਮਹਿਮਾਨ ਵਲੋਂ ਡਿਗਰੀਆਂ ਪ੍ਰਦਾਨ ਕੀਤੀਆਂ ਗਈਆਂ।ਮਿਊਜਿਕ ਵਿਭਾਗ ਦੀਆਂ ਵਿਦਿਆਰਥਣਾਂ ਵਲੋਂ ਸਮੂਹ ਲੋਕ ਗੀਤ ਅਤੇ ਪ੍ਰਸਿੱਧ ਗਾਇਕਾ ਹਰਗੁਨ ਦੁਆਰਾ ਸੂਫੀ ਗੀਤ ਦੀ ਪੇਸ਼ਕਾਰੀ ਕਰਕੇ ਸਾਰੇ ਮਹਿਮਾਨਾਂ ਨੂੰ ਮੰਤਰ ਮੁਗਧ ਕੀਤਾ।
ਇਸ ਸਮਾਗਮ ਵਿੱਚ ਪ੍ਰਿੰ. ਡਾ. ਨੀਰਾ ਸ਼ਰਮਾ, ਪ੍ਰਿੰ. ਸ਼੍ਰੀਮਤੀ ਪਰਮਜੀਤ, ਪ੍ਰਿ. ਸ਼੍ਰੀਮਤੀ ਸ਼ਬਨਮ ਹਾਂਡਾ, ਸ਼੍ਰੀ. ਸਤੀਸ਼ ਸੂਦ, ਸ਼੍ਰੀ. ਪਦਮ ਜੀ, ਸ਼੍ਰੀ. ਹੀਰਾ ਲਾਲ ਕੰਧਾਰੀ ਜੀ, ਸ਼੍ਰੀ. ਰਮੇਸ਼ ਮਹਿਰਾ, ਸ਼੍ਰੀ. ਸਤੀਸ਼ ਅਹੂਜਾ, ਸ਼੍ਰੀ. ਅਵਨ ਪਰਾਸ਼ਰ, ਏ.ਪੀ ਚੱਡਾ, ਸ਼੍ਰੀ. ਪਦਮ ਪ੍ਰਕਾਸ਼ ਮਹਿਰਾ, ਸ਼੍ਰੀ. ਅਸ਼ੋਕ ਕਪੂਰ, ਬਖ਼ਸ਼ੀ ਰਾਮ ਅਰੋੜਾ ਆਦਿ ਤੋਂ ਇਲਾਵਾ ਕਾਲਜ ਦੇ ਅਧਿਆਪਕ ਸਹਿਬਾਨਾਂ ਨੇ ਵੀ ਸ਼ਿਰਕਤ ਕੀਤੀ। ਇਸ ਡਿਗਰੀ ਵੰਡ ਸਮਾਰੋਹ ਦੇ ਅੰਤ ਤੇ ਪ੍ਰਿੰਸੀਪਲ ਡਾ.(ਸ਼੍ਰੀਮਤੀ) ਨੀਲਮ ਕਾਮਰਾ ਅਤੇ ਸਥਾਨਕ ਪ੍ਰਬੰਧਕ ਕਮੇਟੀ ਦੇ ਚੇਅਰਪਰਸਨ ਸ਼੍ਰੀ. ਸੁਦਰਸ਼ਨ ਕਪੂਰ ਨੇ ਮੁੱਖ ਮਹਿਮਾਨ ਨੂੰ ਯਾਦ ਚਿੰਨ ਭੇਂਟ ਕੀਤਾ।ਸ਼੍ਰੀ ਸੁਦਰਸ਼ਨ ਕਪੂਰ ਨੇ ਮੁੱਖ ਮਹਿਮਾਨ ਅਤੇ ਆਏ ਹੋਏ ਸਾਰੇ ਮਹਿਮਾਨਾਂ ਦਾ ਧੰਨਵਾਦ ਕੀਤਾ।ਸਮਾਰੋਹ ਦੀ ਸਮਾਪਤੀ ਰਾਸ਼ਟਰੀ ਗਾਇਨ ਨਾਲ ਕੀਤੀ ਗਈ ਅਤੇ ਮੰਚ ਦਾ ਸੰਚਾਲਨ ਪ੍ਰੋਫੈਸਰ ਡਾ. ਅਨੀਤਾ ਨਰਿੰਦਰ ਦੁਆਰਾ ਕੀਤਾ ਗਿਆ।

Check Also

ਜਿਲ੍ਹਾ ਰੋਜ਼ਗਾਰ ਅਤੇ ਕਾਰੋਬਾਰ ਬਿਊਰੋ ਵਿਖੇ ਪਲੇਸਮੈਂਟ ਕੈਂਪ 10 ਜੂਨ ਨੂੰ

ਅੰਮ੍ਰਿਤਸਰ, 8 ਜੂਨ (ਸੁਖਬੀਰ ਸਿੰਘ) – ਪੰਜਾਬ ਸਰਕਾਰ ਦੇ ਦਿਸ਼ਾ ਨਿਰਦੇਸ਼ਾ ਅਧੀਨ ਨੋਜਵਾਨਾਂ ਨੂੰ ਰੋਜ਼ਗਾਰ …

Leave a Reply