Wednesday, June 10, 2026

ਦਿੱਲੀ ਕਮੇਟੀ ਦੇ ਤਕਨੀਕੀ ਅਦਾਰੇ ਨੂੰ ਮਿਲਿਆ ਨੈਸ਼ਨਲ ਅਵਾਰਡ

PPN1804201510ਨਵੀਂ ਦਿੱਲੀ, 18 ਅਪ੍ਰੈਲ (ਅੰਮ੍ਰਿਤ ਲਾਲ ਮੰਨਣ) – ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਤਕਨੀਕੀ ਅਦਾਰੇ ਗੁਰੁ ਤੇਗ ਬਹਾਦਰ ਇੰਸਟੀਚਿਯੂਟ ਆਫ ਟੈਕਨੋਲਜੀ ਨੂੰ ਅੱਜ ਸਮਾਜਿਕ ਕਾਰਜਾਂ ਲਈ ਸਿੱਖਿਆ ਦੇ ਪ੍ਰਚਾਰ ਅਤੇ ਪ੍ਰਸਾਰ ਕਰਨ ਵਾਸਤੇ ਬੈਸਟ ਇੰਸਟੀਚਿਯੂਟ ਦੇ ਨੈਸ਼ਨਲ ਅਵਾਰਡ ਨਾਲ ਸਨਮਾਨਿਤ ਕੀਤਾ ਗਿਆ। ਕੇਂਦਰੀ ਮਨੁੱਖੀ ਸਰੋਤ ਰਾਜਮੰਤਰੀ ਪ੍ਰੋ. ਰਾਮ ਸ਼ੰਕਰ ਕਥੇਰੀਆ ਨੇ ਅੱਜ ਐਸੋਚੈਮ ਨੈਸ਼ਨਲ ਐਜੂਕੇਸ਼ਨ ਸਮੀਟ ਐਂਡ ਐਕਸੀਲੈਂਸ ਅਵਾਰਡ 2015 ਕਮੇਟੀ ਪ੍ਰਧਾਨ ਮਨਜੀਤ ਸਿੰਘ ਜੀ.ਕੇ. ਨੁੰ ਸਥਾਨਕ ਤਾਜਮਹਿਲ ਹੋਟਲ ਵਿੱਚ ਹੋਏ ਸਮਾਗਮ ਦੌਰਾਨ ਦਿੱਤਾ। ਵਪਾਰ ਜਗਤ ਦੀ ਉੱਘੀ ਸੰਸਥਾਂ ਐਸੋਚੈਮ ਵੱਲੋਂ ਦੇਸ਼ ਦੇ ਵਧੀਆ ਉੱਚ ਸਿੱਖਿਆ ਦੇ ਅਦਾਰਿਆਂ ਦੇ ਪੜਾਈ ਦੇ ਮਿਆਰ ਅਤੇ ਸਮਾਜ ਪ੍ਰਤੀ ਅਦਾਰੇ ਦੀ ਭੂਮਿਕਾ ਨੂੰ ਧਿਆਨ ਵਿੱਚ ਰੱਖਦੇ ਹੋਏ ਉਕਤ ਨੈਸ਼ਨਲ ਅਵਾਰਡ ਦਿੱਤੇ ਜਾਂਦੇ ਹਨ।ਗੁਰੂ ਗੋਬਿੰਦ ਸਿੰਘ ਇੰਦਰਪ੍ਰਸਥਾ ਯੁਨਿਵਰਸਿਟੀ ਤੋਂ ਮਾਣਤਾ ਪ੍ਰਾਪਤ ਉਕਤ ਅਦਾਰਾ ਵਿੱਚ ਸਮਾਜ ਦੇ ਕਮਜ਼ੋਰ ਤਬਕੇ ਦੇ ਬੱਚਿਆਂ ਨੂੰ ਮਿਆਰੀ ਸਿੱਖਿਆ ਦੇਣ ਦੇ ਨਾਲ ਹੀ ਸਿੱਖਿਆ ਦੇ ਪੱਧਰ ਨੂੰ ਸੰਭਾਲਣ ਵਾਸਤੇ ਕੀਤੇ ਗਏ ਕਾਰਜਾਂ ਲਈ ਇਹ ਅਵਾਰਡ ਦਿੱਤਾ ਗਿਆ।
ਅਵਾਰਡ ਮਿਲਣ ਤੇ ਖੂਸ਼ੀ ਦਾ ਪ੍ਰਗਟਾਵਾ ਕਰਦੇ ਹੋਏ ਜੀ.ਕੇ. ਨੇ ਦਿੱਲੀ ਕਮੇਟੀ ਦੇ ਅਦਾਰਿਆਂ ਵਿੱਚ ਅਗਾਹਵੱਧੂ ਮਾਹੌਲ ਪੈਦਾ ਕਰਨ ਦੀ ਦਿਸ਼ਾ ਵਿੱਚ ਇਸ ਵਕਾਰੀ ਅਵਾਰਡ ਦੀ ਪ੍ਰਾਪਤੀ ਨਾਲ ਆਪਸ ਵਿਚ ਉਸਾਰੂ ਪ੍ਰਤਿਯੋਗਿਤਾ ਸ਼ੁਰੁ ਹੋਣ ਦਾ ਵੀ ਖਦਸਾ ਪ੍ਰਗਟਾਇਆ। ਸਿੱਖਿਆ ਨੂੰ ਅੱਜ ਦੇ ਸਮਾਜ ਵਿੱਚ ਵਿਚਰਣ ਵਾਸਤੇ ਨੌਜਵਾਨਾਂ ਲਈ ਸਭ ਤੋਂ ਜ਼ਰੂਰੀ ਤੱਤ ਦੱਸਦੇ ਹੋਏ ਜੀ.ਕੇ. ਨੇ ਸ਼੍ਰੋਮਣੀ ਅਕਾਲੀ ਦਲ ਦੇ ਕੌਮੀ ਪ੍ਰਧਾਨ ਅਤੇ ਪੰਜਾਬ ਦੇ ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਵੱਲੋਂ ਦਿੱਲੀ ਕਮੇਟੀ ਚੋਣਾਂ ਦੌਰਾਨ ਦਿੱਲੀ ਦੀਆਂ ਸੰਗਤਾਂ ਨਾਲ ਕੀਤੇ ਗਏ ਵਾਅਦਿਆਂ ਦੀ ਕੜੀ ਨੂੰ ਵੀ ਇਸ ਅਵਾਰਡ ਨਾਲ ਹੋਰ ਹੁੰਗਾਰਾ ਮਿਲਨ ਦਾ ਵੀ ਦਾਅਵਾ ਕੀਤਾ। ਇਸ ਮੌਕੇ ਦਿੱਲੀ ਕਮੇਟੀ ਦੇ ਸਮੂਹ ਉੱਚ ਸਿੱਖਿਆ ਅਦਾਰਿਆਂ ਦੀ ਪਲੇਠੀ ਕਮੇਟੀ ਦੇ ਚੇਅਰਮੈਨ ਹਰਮਨਜੀਤ ਸਿੰਘ ਤੇ ਅਦਾਰੇ ਦੀ ਡਾਇਰੈਕਟਰ ਡਾ. ਰੋਮਿੰਦਰ ਕੌਰ ਰੰਧਾਵਾ ਵੀ ਮੌਜੂਦ ਸਨ।

Check Also

ਦੁਬਈ ਦੇ ਵੱਡੇ ਦਿਲ ਵਾਲੇ ਸਰਦਾਰ ਨੇ ਜਾਰਜੀਆ ਹਾਦਸੇ `ਚ ਮਰਨ ਵਾਲਿਆਂ ਦੇ ਪਰਿਵਾਰਾਂ ਦੀ ਫ਼ੜੀ ਬਾਂਹ

ਅੰਮ੍ਰਿਤਸਰ, 23 ਦਸੰਬਰ (ਜਗਦੀਪ ਸਿੰਘ) – ਦੁਬਈ ਦੇ ਉੱਘੇ ਕਾਰੋਬਾਰੀ ਤੇ ਸਰਬਤ ਦਾ ਭਲਾ ਚੈਰੀਟੇਬਲ …

Leave a Reply