Sunday, October 18, 2026

ਸਿਰਸਾ ਨਾਲ ਜਨਤਕ ਬਹਿਸ ਕਰਨ ਨਹੀਂ ਪੁੱਜੇ ਸਰਨਾ

ਸਰਨਾ ਨੇ ਬਹਿਸ ਵਿੱਚ ਨਾ ਆ ਕੇ ਆਪਣੇ ‘ਤੇ ਲੱਗੇ ਦੋਸ਼ਾਂ ਨੂੰ ਮੰਨਿਆ – ਸਿਰਸਾ

PPN1804201512ਨਵੀਂ ਦਿੱਲੀ, 18 ਅਪ੍ਰੈਲ (ਅੰਮ੍ਰਿਤ ਲਾਲ ਮੰਨਣ) – ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਾਬਕਾ ਅਤੇ ਮੌਜੂਦਾ ਪ੍ਰਬੰਧਕਾਂ ਵਿੱਚ ਜਨਤਕ ਬਹਿਸ ਕਰਨ ਦੀ ਚਲ ਰਹੀ ਜ਼ੁਬਾਨੀ ਜੰਗ ਨੇਪਰੇ ਨਹੀਂ ਚੜ ਪਾਈ। ਬੀਤੇ ਦਿਨੀ ਕਮੇਟੀ ਦੇ ਸਾਬਕਾ ਪ੍ਰਧਾਨ ਪਰਮਜੀਤ ਸਿੰਘ ਸਰਨਾ ਵੱਲੋਂ ਮੌਜੂਦਾ ਕਮੇਟੀ ਪ੍ਰਬੰਧਕਾਂ ਨੂੰ ਮਾਂ ਦਾ ਦੁੱਧ ਪਿਤੇ ਹੋਣ ਦਾ ਹਵਾਲਾ ਦਿੰਦੇ ਹੋਏ ਸਰਨਾ ਦੇ ਕਾਰਜਕਾਲ ਦੌਰਾਨ ਦੇ ਭ੍ਰਿਸ਼ਟਾਚਾਰ ਦੇ ਦਾਅਵਿਆਂ ਨੂੰ ਜਨਤਕ ਬਹਿਸ ਵਿੱਚ ਸਾਬਿਤ ਕਰਨ ਦੀ ਚੁਨੌਤੀ ਦਿੱਤੀ ਗਈ ਸੀ। ਜਿਸ ਤੇ ਪ੍ਰਤਿਕ੍ਰਮ ਦਿੰਦੇ ਹੋਏ ਕਮੇਟੀ ਦੇ ਜਰਨਲ ਸਕੱਤਰ ਮਨਜਿੰਦਰ ਸਿੰਘ ਸਿਰਸਾ ਨੇ ਬਹਿਸ ਕਰਨ ਦੀ ਚੁਨੌਤੀ ਨੂੰ ਸਵਿਕਾਰ ਕਰਦੇ ਹੋਏ ਸਰਨਾ ਨੂੰ ਬਹਿਸ ਦਾ ਸਮਾਂ ਅਤੇ ਸਥਾਨ ਤੈਅ ਕਰਕੇ ਦੱਸਣ ਲਈ ਦੱਸਣ ਕਿਹਾ ਗਿਆ ਸੀ। ਜਿਸ ਤੇ ਸਰਨਾ ਦੇ ਛੋਟੇ ਭਰਾਤਾ ਹਰਵਿੰਦਰ ਸਿੰਘ ਸਰਨਾ ਨੇ ਮੀਡਿਆ ਰਾਹੀਂ ਬਿਆਨ ਦਿੰਦੇ ਹੋਏ ਸਿਰਸਾ ਨੂੰ ਬਹਿਸ ਦਾ ਸਮਾਂ ਅਤੇ ਸਥਾਨ ਨਿਰਧਾਰਿਤ ਕਰਨ ਦੀ ਅਪੀਲ ਕੀਤੀ ਗਈ ਸੀ।
ਸਿਰਸਾ ਵੱਲੋਂ ਮਿਤੀ 10 ਅਪ੍ਰੈਲ ਨੂੰ ਅੱਜ 18 ਅਪੈ੍ਰਲ ਦੁਪਹਿਰ 3 ਵਜ੍ਹੇ ਨਿੱਜੀ ਪੰਜਾਬੀ ਚੈਨਲ ਦੇ ਔਖਲਾ ਸਟੁਡੀਓ ਵਿਖੇ ਆਉਣ ਦਾ ਸੱਦਾ ਦਿੰਦੇ ਹੋਏ ਇਕ ਪੱਤਰ ਸਰਨਾ ਨੂੰ ਲਿੱਖਿਆ ਗਿਆ ਸੀ।ਜਿਸ ‘ਤੇ ਜਵਾਬੀ ਚਿੱਠੀ ਭੇਜਦੇ ਹੋਏ ਸਰਨਾ ਵੱਲੋਂ ਕਿੰਤੂ ਪਰੰਤੂ ਦੀ ਭਾਸ਼ਾ ਵਿੱਚ ਬਹਿਸ ਵਿੱਚ ਆਉਣ ਦਾ ਦਾਅਵਾ ਵੀ ਕੀਤਾ ਗਿਆ ਸੀ।ਪਰ ਅੱਜ ਬਹਿਸ ਦੇ ਨਿਯਤ ਸਮੇਂ ਅਤੇ ਸਥਾਨ ਤੇ ਸਿਰਸਾ ਦੇ ਪੁੱਜਣ ਦੇ ਬਾਅਦ ਚੈਨਲ ਪ੍ਰਬੰਧਕਾਂ ਵੱਲੋਂ ਸਰਨਾ ਦੇ ਨਾਲ ਸੰਪਰਕ ਕਰਨ ਦੀ ਕੋਸ਼ਿਸ਼ ਕੀਤੀ ਗਈ ਪਰ ਓਹ ਫੋਨ ਤੇ ਮੌਜੂਦ ਨਾ ਹੋ ਸਕੇ।
ਇਸ ਬਾਰੇ ਪ੍ਰਤਿਕ੍ਰਮ ਦਿੰਦੇ ਹੋਏ ਸਿਰਸਾ ਨੇ ਕਿਹਾ ਕਿ ਜਿਸ ਗੱਲ ਦਾ ਸਾਨੂੰ ਖਦਸਾ ਸੀ ਉਹ ਹੋ ਗਈ ਹੈ। ਸਮਾਂ ਅਤੇ ਸਥਾਨ ਤੈਅ ਹੋਣ ਦੇ ਬਾਵਜੂਦ ਪਰਮਜੀਤ ਸਿੰਘ ਸਰਨਾ ਆਪਣੀ ਸਿਆਸੀ ਹੋਂਦ ਨੂੰ ਬਚਾਉਣ ਵਾਸਤੇ ਅੱਜ ਬਹਿਸ ਵਿੱਚ ਨਹੀਂ ਆਏ। ਸਰਨਾ ਤੇ ਲਗਾਏ ਗਏ ਪੁਰਾਣੇ ਦੋਸ਼ਾਂ ਨੂੰ ਦੁਹਾਰਾਉਂਦੇ ਹੋਏ ਸਿਰਸਾ ਨੇ ਸਰਨਾ ਨੂੰ ਭਗੋੌੜਾ ਵੀ ਕਰਾਰ ਦਿੱਤਾ। ਸਿਰਸਾ ਨੇ ਕਿਹਾ ਕਿ ਆਪ ਚੁਨੌਤੀ ਦੇ ਕੇ ਉਸ ਚੁਨੌਤੀ ਨੂੰ ਨੇਪਰੇ ਚਾੜਨ ਤੋਂ ਭੱਜ ਜਾਣਾ ਸਰਨਾ ਪਰਿਵਾਰ ਦੀ ਪੁਰਾਣੀ ਰਵਾਇਤ ਹੈ ਤੇ ਬਹਿਸ ਵਿੱਚ ਨਾ ਆਕੇ ਸਰਨਾ ਨੇ ਆਪਣੇ ਤੇ ਲਗੇ ਦੋਸ਼ਾਂ ਨੂੰ ਮੰਨ ਲਿਆ ਹੈ।

Leave a Reply