Thursday, November 5, 2026

ਸ਼੍ਰੀ ਗੀਤਾ ਪ੍ਰਚਾਰ ਤੇ ਪ੍ਰਸਾਰ ਸਮਿਤੀ ਨੂੰ ਜੋਸ਼ੀ ਵਲੋ 1 ਲੱਖ ਦਾ ਚੈਕ ਭੇਟ

PPN1804201513

PPN1804201514ਅੰਮ੍ਰਿਤਸਰ, 18 ਅਪ੍ਰੈਲ (ਜਗਦੀਪ ਸਿੰਘ ਸੱਗੂ) ਸਥਾਨਕ ਸਰਕਾਰ ਅਤੇ ਮੈਡੀਕਲ ਸਿਖਿਆ ਤੇ ਖੋਜ ਮੰਤਰੀ ਅਨਿਲ ਜੋਸ਼ੀ ਨੇ ਸ਼੍ਰੀ ਗੀਤਾ ਪ੍ਰਚਾਰ ਅਤੇ ਪ੍ਰਸਾਰ ਸਮਿਤੀ ਨੂੰ 1 ਲੱਖ ਦੀ ਰਾਸ਼ੀ ਦਾ ਚੈਕ ਭੇਟ ਕੀਤਾ । ਜਿਸ ਨਾਲ ਸੰਸਥਾ ਵਲੋਂ ਮੈਡੀਕਲ ਚੇਰੀਟੇਬਲ ਡਿਸਪੈਸਰੀ ਦੀ ਉਸਾਰੀ ਕੀਤੀ ਜਾਵੇਗੀ । ਜੋਸ਼ੀ ਵਲੋ ਸ਼੍ਰੀ ਭਾਗਵਤ ਕਥਾ ਦੋਰਾਨ ਸ਼੍ਰੀ ਸ਼੍ਰੀ 108 ਮੁਕਤਾਅਨੰਦ ਜੀ ਮਹਾਰਾਜ ਅਤੇ ਗੀਤਾ ਮਾਤੇਸ਼ਵਰੀ ਜੀ ਦਾ ਆਸੀਰਵਾਦ ਪ੍ਰਾਪਤ ਕੀਤਾ ਗਿਆ । ਸ਼੍ਰੀ ਜੋਸ਼ੀ ਨੇ ਕਿਹਾ ਕਿਹਰ ਵਿਅਕਤੀ ਨੂੰ ਆਪਣੇ ਸਮੇਂ ਵਿਚੋਂ ਕੁੱਝ ਸਮਾਂ ਧਰਮ ਕਰਮ ਤੇ ਨੇਕ ਕੰਮਾਂ ਵਿੱਚ ਜਰੂਰ ਲਗਾਉਣਾ ਚਾਹੀਦਾ ਹੈ।ਉਨਾਂ ਕਿਹਾ ਕਿ ਸੰਸਥਾ ਭਲਾਈ ਦੇ ਕੰਮ ਕਰ ਰਹੀ ਹੈ, ਜਿੰਨਾਂ ਵਿੱਚ ਗਰੀਬ ਬਚਿਆਂ ਲਈ ਮੁਫਤ ਕਾਪੀਆਂ, ਕਿਤਾਬਾਂ, ਅਤੇ ਬੇਸਹਾਰਾ ਤੇ ਗਰੀਬਾਂ ਲਈ ਮੁਫਤ ਦਵਾਈਆ ਵੰਡਣਾ ਸ਼ਾਮਲ ਹੈ।ਇਸ ਮੌਕੇ ਬਲਦੇਵ ਰਾਜ ਬੱਗਾ, ਧਮਨਦੀਪ ਸਿੰਘ, ਸੁਰੇਸ਼ ਮਹਾਜਨ, ਅਵਿਨਾਸ਼ ਸ਼ਰਮਾ, ਪ੍ਰਧਾਨ ਰਾਜਿੰਦਰ ਸ਼ਰਮਾ, ਸੰਜੇ ਸ਼ਰਮਾ, ਸੁਰਿੰਦਰ ਦੁੱਗਲ, ਕੇਲਾਸ਼ ਸ਼ਰਮਾ, ਅਸ਼ਵਨੀ ਮਹਾਜਨ ਆਦਿ ਮੋਜੂਦ ਸਨ ।

Check Also

ਖਾਲਸਾ ਕਾਲਜ ਵਿਖੇ ‘ਕਲਾਕਿ੍ਰਤੀ’ ਦੋ ਰੋਜ਼ਾ ਦੀਵਾਲੀ ਪ੍ਰਦਰਸ਼ਨੀ ਲਗਾਈ ਗਈ

ਅੰਮ੍ਰਿਤਸਰ, 4 ਨਵੰਬਰ (ਸੁਖਬੀਰ ਸਿੰਘ ਖੁਰਮਣੀਆਂ)- ਖਾਲਸਾ ਕਾਲਜ ਦੇ ਫੈਸ਼ਨ ਡਿਜ਼ਾਈਨਿੰਗ ਵਿਭਾਗ ਵਲੋਂ ਦੋ ਰੋਜ਼ਾ …

Leave a Reply