Thursday, November 5, 2026

8 ਘੰਟੇ ਦੀ ਬੇਮੋਸਮੀ ਬਰਸਾਤ ਨਾਲੇ ਕਿਸਾਨਾਂ ਦੇ ਸਾਹ ਸੁਕੇ ਝਾੜ ਹੋਣ ਘਟਣ ਦੇ ਅਸਾਰ

PPN1804201515ਪੱਟੀ, 18 ਅਪ੍ਰੈਲ (ਰਣਜੀਤ ਸਿੰਘ ਮਾਹਲਾ, ਅਵਤਾਰ ਸਿੰਘ ਢਿੱਲੋ) – ਪਹਿਲਾਂ ਤੋ ਹੀ ਬੇਮੋਸਮੀ ਬਰਸਾਤ ਦੀ ਮਾਰ ਝੱਲ ਰਹੇ ਕਿਸਾਨਾਂ ਨੁੰ ਕੁਝ ਧੁਪਾਂ ਨਾਲ ਕਣਕ ਦੀ ਕਟਾਈ ਦੀ ਆਸ ਬੱਝੀ ਸੀ ਪਰ ਬੀਤੀ ਰਾਤ ਲਗਾਤਾਰ ਹੋਰੀ 8 ਘੰਟੇ ਦੀ ਬੇਮੋਸਮੀ ਬਰਸਾਤ ਨੇ ਕਿਸਾਨਾਂ ਨੂੰ ਫਿਰ ਕਣਕ ਦੀ ਕਟਾਈ ਲਈ ਇੱਕ ਹਫਤਾ ਲੇਟ ਕਰ ਦਿੱਤਾ ਹੈ। ਜਿਸ ਕਰਕੇ ਕਿਸਾਨਾਂ ਦੇ ਚਿਹਰੇ ਤੇ ਰੱਬ ਦੀ ਕਰੋਪੀ ਦੀਆ ਲਕੀਰਾਂ ਸਾਫ ਦਿਖਾਈ ਦੇ ਰਹੀਆ ਹਨ। ਇਸ ਬਾਰੇ ਕਿਸਾਨਾਂ ਦੇ ਜਾਣਕਾਰੀ ਦੇਦੇ ਹੋਏ ਦੱਸਿਆ ਕਿ ਬੀਤੀ ਰਾਤ ਹੋਈ ਬਰਸਾਤ ਨਾਲ ਉਨਾਂ ਦੇ ਖੇਤਾਂ ਵਿਚ ਪਾਣੀ ਭਰ ਗਿਆ। ਜਿਸ ਨੁੰ ਸੁਕਣ ਤੇ ਘੱਟੋ-ਘੱਟ 5-6 ਦਿਨ ਲੱਗ ਜਾਣਗੇ। ਉਹ ਵੀ ਥਾ ਜੇਕਰ ਦੁਬਾਰਾ ਬਾਰਿਸ਼ ਨਾ ਹੋਈ ਉਨਾਂ ਕਿਹਾ ਕਿ ਪਹਿਲਾ ਕਿਸਾਨ ਵਿਸਾਖੀ ਤੋ ਪਹਿਲਾਂ ਜਾਂ ਵਿਸਾਖੀ ਤੇ ਕਣਕਾ ਦੀ ਕਟਾਈ ਸ਼ੁਰੂ ਕਰ ਦਿੰਦੇ ਸਨ ਅਤੇ ਕੰਪਾਈਨ ਨਾਲ ਕਟਾਈ ਕਰਕੇ ਉਹ 10-15 ਦਿਨਾਂ ਵਿਚ ਵਿਹਲੇ ਹੋ ਜਾਦੇ ਸਨ। ਪਰ ਇਸ ਵਾਰ ਲਗਾਤਾਰ ਹੋ ਰਹੀ ਬੇਮੋਸਮੀ ਬਾਰਿਸ਼ ਕਰਕੇ ਜਿਥੇ ਉਨਾਂ ਦੀ ਕਣਕ ਦਾ ਝਾੜ 50 ਮਣ ਤੋ ਘੱਟ 37-38 ਮਣ ਰਹਿਣ ਦੇ ਅਸਾਰ ਹਨ। ਉਥੇ ਹੀ ਉਨਾਂ ਦੀਆ ਕਣਕਾਂ ਦੇ ਸਿੱਟੇ ਕਾਲੇ ਪੈਣੇ ਸ਼ੁਰੂ ਹੋ ਗਏ ਹਨ। ਜੇਕਰ ਬਰਸਾਤ ਇਵੇ ਹੀ ਹੁੰਦੀ ਰਹੀ ਤਾਂ ਉਸ ਕਣਕ ਦੇ ਸਿੱਟੇ ਪਾੜ ਜਾਣਗੇ ਅਤੇ ਕਣਕ ਥੱਲੇ ਡਿੱਗ ਜਾਵੇਗੀ। ਉਨਾਂ ਕਿਹਾ ਕਿ ਉਹ ਪਹਿਲਾਂ ਤੋ ਹੀ ਕਰਜੇ ਦੀ ਮਾਰ ਹੇਠ ਹਨ। ਉਨਾਂ ਸਰਕਾਰ ਕੋਲੋ ਮੰਗ ਕੀਤੀ ਕਿ ਸਰਕਾਰ ਕਣਕ ਦੀ ਖਰੀਦ ਵੇਲੇ ਕਣਕ ਦੀ ਨਮੀ ਦੀ ਮਾਤਰਾ ਵਧਾਈ ਜਾਵੇ ਤਾਂ ਜੋ ਕਿ ਕਣਕ ਦੀ ਕਟਾਈ ਕਰਕੇ ਵਿਹਲੇ ਹੋ ਸਕਣ। ਇਸ ਮੋਕੇ ਖੇਤੀਬਾੜੀ ਵਿਭਾਗ ਪੱਟੀ ਦੇ ਏ.ਡੀ.ਓ ਸੁਖਵਿੰਦਰ ਸਿੰਘ ਨੇ ਦੱਸਿਆ ਕਿ ਪਿੜਲੇ ਕਾਫੀ ਸਮੇ ਤੋ ਹੋ ਰਹੀ ਬੇਮੋਸਮੀ ਬਰਸਾਤ ਨਾਲ ਜਿਥੇ ਕਣਕਾ ਦੀ ਵਾਡੀ ਕਾਫੀ ਲੇਟ ਹੋਈ ਹੈ। ਉਥੇ ਕਣਕ ਦੇ ਝਾੜ ਵਿਚ ਵੀ ਕਾਫੀ ਫਰਕ ਪਿਆ ਹੈ। ਜਿਸ ਕਰਕੇ ਕਿਸਾਨ ਪ੍ਰਈ ਤਰਾਂ ਨਾਲ ਪ੍ਰਭਾਵਿਤ ਹੋ ਰਹੇ ਹਨ। ਉਨਾਂ ਕਿਹਾ ਕਿ ਜੇਕਰ ਬਰਸਾਤ ਇਵੇ ਜਾਰੀ ਰਹੀ ਤਾਂ ਕਣਕਾ ਦੀ ਕਟਾਈ ਦਾ ਕੰਮ ਕਾਫੀ ਪਛੜ ਜਾਵੇਗਾ।

Check Also

ਖਾਲਸਾ ਕਾਲਜ ਵਿਖੇ ‘ਕਲਾਕਿ੍ਰਤੀ’ ਦੋ ਰੋਜ਼ਾ ਦੀਵਾਲੀ ਪ੍ਰਦਰਸ਼ਨੀ ਲਗਾਈ ਗਈ

ਅੰਮ੍ਰਿਤਸਰ, 4 ਨਵੰਬਰ (ਸੁਖਬੀਰ ਸਿੰਘ ਖੁਰਮਣੀਆਂ)- ਖਾਲਸਾ ਕਾਲਜ ਦੇ ਫੈਸ਼ਨ ਡਿਜ਼ਾਈਨਿੰਗ ਵਿਭਾਗ ਵਲੋਂ ਦੋ ਰੋਜ਼ਾ …

Leave a Reply