Monday, April 27, 2026

ਪਿੰਗਲਵਾੜਾ ਵਿਰੋਧੀਆਂ ਦੀ ਸਾਜਿਸ਼ ਨਾਕਾਮ ਹੋਈ – ਬੀਬੀ ਇੰਦਰਜੀਤ ਕੌਰ

PPN1804201516ਅੰਮ੍ਰਿਤਸਰ, 18 ਅਪ੍ਰੈਲ (ਪੰਜਾਬ ਪੋਸਟ ਬਿਊਰੋ) – ਪੰਜਾਬ ਸਰਕਾਰ ਅਤੇ ਸ਼੍ਰੋਮਣੀ ਕਮੇਟੀ ਨੇ ਕੱਲ੍ਹ ਪਿੰਗਲਵਾੜਾ ਸੰਸਥਾ ਦੇ ਧਰਮ ਪ੍ਰਚਾਰ ਸਟਾਲ ਨੂੰ ਘੰਟਾ ਘਰ ਬਾਹੀ ਤੋਂ ਬਾਹਰ ਸੜਕ ‘ਤੇ ਰੱਖ ਦੇਣ ਦੇ ਫੈਸਲੇ ਨੂੰ ਵਾਪਸ ਲੈਂਦਿਆਂ ਇਹ ਸਟਾਲ ਅੱਜ ਮੁੜ ਜੋੜਾ ਘਰ ਦੇ ਬਰਾਂਡੇ ਵਿੱਚ ਸਥਾਪਿਤ ਕਰ ਦਿੱਤਾ ਹੈ। ਸ੍ਰੀ ਦਰਬਾਰ ਸਾਹਿਬ ਦੀ ਸੁੰਦਰਤਾ ਦਾ ਬਹਾਨਾ ਬਣਾ ਕੇ ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਵਲੋਂ ਇਹ ਸਟਾਲ ਸ਼੍ਰੋਮਣੀ ਵਲੋਂ ਹਟਾ ਦੇ ਉਪਰੰ ਪਿੰਗਲਵਾੜਾ ਸੰਸਥਾ ਦੀ ਮੁਖੀ ਬੀਬੀ ਇੰਦਰਜੀਤ ਕੌਰ ਆਪਣੇ ਹਮਾਇਤੀਆਂ ਸਮੇਤ ਧਰਨਾ ਮਾਰ ਕੇ ਬੈਠ ਗਏ ਸਨ ਅਤੇ ਰੋਸ ਵਜੋ ਸ਼ਾਂਤਮਈ ਧਰਨਾ ਲਗਾ ਕੇ ਗੁਰਬਾਣੀ ਦਾ ਪਾਠ ਦਾ ਆਰੰਭ ਕਰ ਦਿੱਤਾ ਸੀ।ਮੀਡੀਆ ਅਤੇ ਸੋਸ਼ਲ ਸਾਈਟਾਂ ‘ਤੇ ਇਹ ਖਬਰ ਵਾਇਰਲ ਹੋਣ ਤੋਂ ਬਾਅਦ ਅੱਜ ਵਾਪਰੇ ਘਟਨਾਕ੍ਰਮ ਦੌਰਾਨ ਸ਼੍ਰੋਮਣੀ ਕਮੇਟੀ ਦੇ ਐਡੀਸ਼ਨਲ ਸਕੱਤਰ ਸ੍ਰ ਦਿਲਜੀਤ ਸਿੰਘ ਬੇਦੀ ਨੇ ਪਿੰਗਲਵਾੜਾਂ ਸੰਸਥਾ ਦੇ ਮੈਂਬਰਾਂ ਰਾਜਬੀਰ ਸਿੰਘ ਤੇ ਮੁਖਤਾਰ ਸਿੰਘ ਨਾਲ ਰਾਬਤਾ ਕਾਇਮ ਕੀਤਾ ਤੇ ਉਹਨਾਂ ਨੂੰ ਸਟਾਲ ਬਰਾਂਡੇ ਵਿੱਚ ਤੋਂ ਬਾਹਰ ਪੌੜੀਆ ਦੇ ਹੇਠਾਂ ਲਗਾਉਣ ਲਈ ਕਿਹਾ ਤਾਂ ਮੈਂਬਰਾਂ ਵਲੋਂ ਨਾਹ ਕਰ ਦੇਣ ‘ਤੇ ਕੁੱਝ ਦੇਰ ਬਾਅਦ ਸਟਾਲ ਬਰਾਂਡੇ ਦੀ ਨੁੱਕਰ ‘ਚ ਲਗਾਉਣ ‘ਤੇ ਸਹਿਮਤੀ ਬਣ ਗਈ ਅਤੇ ਸ਼੍ਰੋਮਣੀ ਕਮੇਟੀ ਨੇ ਆਪਣਾ ਸਟਾਲ ਪਾਸੇ ਕਰਕੇ ਉਥੇ ਪਿੰਗਲਵਾੜਾ ਦਾ ਸਟਾਲ ਲਗਾ ਦਿੱਤਾ। ਮਾਮਲਾ ਹੱਲ ਹੋ ਜਾਣ ‘ਤੇ ਧਰਨੇ ‘ਤੇ ਬੈਠੀ ਬੀਬੀ ਇੰਦਰਜੀਤ ਕੌਰ ਤੇ ਹੋਰ ਸੰਗਤਾਂ ਨੇ ਗੁਰੂ ਸਾਹਿਬ ਅੱਗੇ ਕਾਮਯਾਬੀ ਦੀ ਅਰਦਾਸ ਕੀਤੀ ਤੇ ਸ੍ਰੀ ਦਰਬਾਰ ਸਾਹਿਬ ਵਿਖੇ ਮੱਥਾ ਟੇਕ ਕੇ ਗੁਰੂ ਸਾਹਿਬ ਦਾ ਸ਼ੁੱਕਰਾਨਾ ਕੀਤਾ। ਇਸ ਮੌਕੇ ਸ਼੍ਰੋਮਣੀ ਅਕਾਲੀ ਦਲ (ਪੰਚ ਪਰਧਾਨੀ) ਦੇ ਮੀਤ ਪਰਧਾਨ ਬਲਦੇਵ ਸਿੰਘ ਸਿਰਸਾ ਵੀ ਮੌਜੂਦ ਸਨ। ਇਸ ਮੌਕੇ ਪਿੰਗਲਵਾੜਾ ਦੀ ਪ੍ਰਧਾਨ ਬੀਬੀ (ਡਾ.) ਇੰਦਰਜੀਤ ਕੌਰ ਨੇ ਕਿਹਾ ਕਿ ਸ਼੍ਰੋਮਣੀ ਕਮੇਟੀ ਪ੍ਰਧਾਨ ਅਵਤਾਰ ਸਿੰਘ ਮੱਕੜ ਤਾਂ ਉਹਨਾਂ ਨੂੰ ਹਮੇਸ਼ਾਂ ਹੀ ਸਹਿਯੋਗ ਦਿੰਦੇ ਹਨ ਤੇ ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਪਾਸੋਂ ਪਿੰਗਲਵਾੜਾ ਦਾ ਸਟਾਲ ਚੁੱਕਵਾਉਣ ਵਾਲੇ ਪਿੰਗਲਵਾੜਾ ਦੇ ਕੋਈ ਪੁਰਾਣੇ ਦੋਖੀ ਹੋ ਸਕਦੇ ਹਨ। ਉਹਨਾਂ ਕਿਹਾ ਕਿ ਗੁਰੂ ਸਾਹਿਬ ਨੇ ਕਿਰਪਾ ਕਰਕੇ ਮਸਲਾ ਹੱਲ ਕਰ ਦਿੱਤਾ ਹੈ ਇਹ ਵੀ ਭਗਤ ਜੀ ਦੇ ਅਸ਼ੀਰਵਾਦ ਨਾਲ ਸੰਗਤਾਂ ਦੀ ਜਿੱਤ ਹੈ। ਉਹਨਾਂ ਕਿਹਾ ਕਿ ਉਹਨਾਂ ਨੂੰ ਕਿਸੇ ਨਾਲ ਵੀ ਕੋਈ ਗਿੱਲਾ ਨਹੀ ਹੈ ਤੇ ਸੰਗਤਾਂ ਵੱਲੋ ਦਿੱਤੇ ਗਏ ਸਹਿਯੋਗ ਦਾ ਉਹ ਧੰਨਵਾਦ ਕਰਦੇ ਹਨ।

Check Also

ਯੂ.ਪੀ.ਐਸ.ਸੀ ਦੀ ਪ੍ਰੀਖਿਆ ਪਾਸ ਕਰਨ ਵਾਲੇ ਸਿੱਖ ਵਿਦਿਆਰਥੀਆਂ ਨੂੰ ਜਲਦ ਕੀਤਾ ਜਾਵੇਗਾ ਸਨਮਾਨਿਤ- ਐਡਵੋਕੇਟ ਧਾਮੀ

ਅੰਤ੍ਰਿੰਗ ਕਮੇਟੀ ਨੇ ਇੱਕ-ਇੱਕ ਲੱਖ ਰੁਪਏ ਦੀ ਸਨਮਾਨ ਰਾਸ਼ੀ ਨੂੰ ਦਿੱਤੀ ਪ੍ਰਵਾਨਗੀ ਅੰਮ੍ਰਿਤਸਰ, 26 ਅਪ੍ਰੈਲ …

Leave a Reply