
ਬਟਾਲਾ, 19 ਅਪ੍ਰੈਲ (ਨਰਿੰਦਰ ਬਰਨਾਲ) – ਸਿੱਖਿਆ ਵਿਭਾਗ ਦੇ ਖੇਡ ਕੈਲੰਡਰ ਵਿਚ ਖੇਡਾਂ ਦੀ ਮਹਾਨਤਾ ਬਰਕਰਾਰ ਤੇ ਵਿਦਿਆਰਥੀਆਂ ਵਿੱਚ ਅਨੂਸਾਸਨ ਦੀ ਭਾਵਨਾ ਪੈਦਾ ਕਰਨ ਤੇ ਨਿਰੋਏ ਸਮਾਜ ਦੀ ਸਿਰਜਨਾ ਹਿੱਤ ਜਿਲ੍ਹਾ ਟੂਰਨਾਮੈਟ ਕਮੇਟੀ ਗੁਰਦਾਸਪੁਰ ਦੇ ਸਮੂਹ ਅਹੁਦੇਦਾਰਾਂ ਤੇ ਖੇਡ ਅਧਿਆਪਦੇ ਸਹਿਯੋਗ ਨਾਲ 20 ਅਪ੍ਰੈਲ ਨੂੰ ਇਨਾਮ ਵੰਡ ਸਮਾਰੋਹ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਤਿੱਬੜ (ਗੁਰਦਾਸਪੁਰ) ਵਿਖੇ ਕਰਵਾਇਆ ਜਾ ਰਿਹਾ ਹੈ।ਇਸ ਸਮਾਗਮ ਦੀ ਪ੍ਰਧਾਨ ਸ੍ਰੀ ਗੁਰਬਚਨ ਸਿੰਘ ਬੱਬੇਹਾਲੀ ਸੰਸਦੀ ਸਕੱਤਰ ਪੰਜਾਬ ਸਰਕਾਰ ਕਰਨਗੇ।ਇਹਨਾਂ ਖੇਡਾਂ ਸਬੰਧੀ ਜਾਰੀ ਬਿਆਨ ਵਿੱਚ ਉਪ ਜਿਲ੍ਹਾਂ ਸਿੱਖਿਆ ਅਫਸਰ ਗੁਰਦਾਸਪੁਰ ਤੇ ਡੀ. ਟੀ. ਸੀ ਦੇ ਉਪ ਪ੍ਰਧਾਨ ਸ੍ਰੀ ਭਾਰਤ ਭੂਸਨ ਤੇ ਏ. ਈ. ਓ (ਖੇਡਾਂ) ਸ੍ਰੀ ਬੂਟਾਂ ਸਿੰਘ ਬੈਂਸ ਨੇ ਦੱਸਿਆ ਕਿ ਕਰਵਾਇਆ ਜਾ ਰਿਹਾ ਇਨਾਮ ਵੰਡ ਸਮਾਰੋਹ ਇੱਕ ਅਹਿਮ ਸਮਾਰੋਹ ਹੈ ਤੇ ਇਸ ਵਿਚ ਜਿੰਨਾਂ ਸਕੂਲਾਂ ਦੀਆਂ ਖੇਡਾਂ ਵਿੱਚ ਪ੍ਰਾਪਤੀਆਂ ਹਨ, ਉਨਾਂ੍ਹ ਦੇ ਸਕੂਲ ਮੁੱਖੀਆਂ, ਖੇਡ ਅਧਿਆਪਕ, ਤੇ ਬੱਚਿਆਂ ਦਾ ਤਿੱਬੜ ਵਿਖੇ ਆਉਣਾ ਯਕੀਨੀ ਬਣਾਂਇਆ ਜਾਵੇੇ।ਸ੍ਰੀ ਬੈਂਸ ਨੇ ਦੱਸਿਆ ਕਿ ਇਸ ਵਾਰ ਬਾਹਰੋਂ ਪਹੁੰਚੇ ਪ੍ਰਿੰਸੀਪਲਾਂ, ਅਧਿਆਪਕਾ ਤੇ ਵਿਦਿਆਰਥੀਆਂ ਦੇ ਵਹੀਕਲ ਵਾਸਤੇ ਪਾਰਕਿੰਗ, ਖਾਣੇ ਦਾ ਪ੍ਰਬੰਧ, ਇਨਾਮ ਵੰਡਣ ਦਾ ਪ੍ਰਬੰਧੀ, ਸਟੇਜ਼ ਉਪਰ ਦੀਆਂ ਡਿਊਟੀਆਂ, ਅਨੂਸਾਸਨੀ ਕਮੇਟੀ, ਦੇ ਵਧੀਆ ਪ੍ਰਬੰਧ ਕੀਤੇ ਗਏ ਹਨ।ਇਹਨਾ ਸੇਵਾਵਾਂ ਵਿਚ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਤਿੱਬੜ (ਗੁਰਦਾਸੁਪਰ) ਦੇ ਪ੍ਰਿੰਸੀਪਲ ਸ੍ਰੀ ਚੈਚਲ ਸਿੰੰਘ ਤੇ ਸਮੂਚਾ ਸਟਾਫ ਤੇ ਦਫਤਰ ਜਿਲ੍ਹਾ ਸਿੱਖਿਅ ਸੈਕੰਡਰੀ ਗੁਰਦਾਸਪੁਰ ਦੀ ਨਿਯੁਕਤ ਟੀਮ ਮਹਿਮਾਨਾ ਦਾ ਬੇਸਬਰੀ ਨਾਲ ਇੰਤਜਾਰ ਕਰ ਰਹੈ। ਜਿਨ੍ਹਾਂ ਸਕੂਲਾਂ ਦੀਆਂ ਟਰਾਫੀਆਂ ਹਨ, ਉਹਨਾਂ ਦੇ ਨਾ ਸਕੂਲਾਂ ਦੀ ਮੇਲ ਆਈ ਉਪਰ ਪਾ ਦਿੱਤੇ ਗਏ, ਟਰਾਫੀ ਪ੍ਰਾਪਤ ਕਰਨ ਵਾਸਤੇ ਲੜੀਵਾਰ ਲਿਸਟਾਂ ਤਿਆਰ ਕੀਤੀਆਂ ਗਈਆਂ ਹਨ ਤੇ ਉਸੇ ਲੜੀ ਦੇ ਅਨੁਸਾਰ ਹੀ ਸਬੰਧਿਤ ਸਕੂਲ ਸਟੇਜ਼ ਉਪਰ ਇਨਾਮ, ਟਰਾਫੀ ਲੈਣ ਵਾਸਤੇ ਆਏੇਗਾ।ਸਮਾਗਮ ਨੂੰ ਵਧੀਆ ਢੰਗ ਤੇ ਅਨੂਸ਼ਾਸ਼ਨੀ ਤਰੀਕੇ ਨਾਲ ਨੇਪਰੇ ਹਿੱਤ ਸਾਰੇ ਖੇਡ ਅਧਿਆਪਕਾਂ ਨੂੰ ਸਾਥ ਦੇਣ ਦੀ ਅਪੀਲ ਕੀਤੀ।
Punjab Post Daily Online Newspaper & Print Media