Friday, April 24, 2026

ਰਾਜਾ ਜੋਸ਼ੀ ਨੇ ਵਾਰਡ 15 ਵਿੱਚ ਕੀਤੇ ਵਿਕਾਸ ਕੰਮਾਂ ਦੇ ਉਦਘਾਟਨ

PPN1904201505

ਤਰਨਤਾਰਨ, 19 ਅਪ੍ਰੈਲ (ਪੱਤਰ ਪ੍ਰੇਰਕ) – ਸਥਾਨਕ ਵਾਰਡ ਨੰਬਰ 15 ਵਿੱਚ ਕੋਟਲਾ ਬਸਤੀ ਦੀ ਜਿੰਦਰਾ ਗਲੀ ਵਿਖੇ ਰਾਜਾ ਜੋਸ਼ੀ ਵਿਕਾਸ ਕੰਮਾਂ ਦਾ ਉਦਘਾਟਨ ਇਲਾਕਾ ਨਿਵਾਸਿਆਂ ਦੀ ਮੋਜੁਦਗੀ ਵਿਚ ਕੀਤਾ ਗਿਆ ।ਉਦਘਾਟਨ ਉਪਰੰਤ  ਰਾਜਾ ਜੋਸ਼ੀ ਨੇ ਕਿਹਾ ਕਿ ਸਥਾਨਕ ਸਰਕਾਰ ਅਤੇ ਡਾਕਟਰੀ ਸਿਖਿਆ ਤੇ ਖੋਜ ਮੰਤਰੀ ਅਨਿਲ ਜੋਸ਼ੀ ਨੇ ਹਲਕੇ ਵਿੱਚ ਰਿਕਾਰਡ ਤੋੜ ਕੰਮ ਕਰਵਾਏ ਹਨ।ਜਿਸ ਲਈ ਸਾਰੇ ਵਰਕਰ ਅਤੇ ਇਲਾਕਾ ਨਿਵਾਸੀ ਤਹਿ-ਦਿਲੋਂ ਉਹਨਾਂ ਦੇ ਧੰਨਵਾਦੀ ਹਨ। ਇਸ ਮੋਕੇ ਤੇ  ਦਰਸ਼ਨ ਸਿੰਘ, ਗੁਰਪਾਲ ਸਿੰਘ, ਹਰਪਾਲ ਸਿੰਘ, ਤਾਰੀ ਪ੍ਰਧਾਨ ਬਿੱਲੂ ਆਦਿ ਮੋਜੂਦ ਸਨ ।

Check Also

ਕਮਿਸ਼ਨਰ ਸ਼ੇਰਗਿੱਲ ਵੱਲੋਂ ਕਰਮਚਾਰੀਆਂ ਨੂੰ ਜਨਗਣਨਾ ਡਿਊਟੀ ਜਿੰਮੇਵਾਰੀ ਨਾਲ ਨਿਭਾਉਣ ਦੀ ਅਪੀਲ

ਅੰਮ੍ਰਿਤਸਰ, 23 ਅਪ੍ਰੈਲ (ਸੁਖਬੀਰ ਸਿੰਘ) – ਨਗਰ ਨਿਗਮ ਅੰਮ੍ਰਿਤਸਰ ਦੇ ਕਮਿਸ਼ਨਰ ਬਿਕਰਮਜੀਤ ਸਿੰਘ ਸ਼ੇਰਗਿੱਲ ਨੇ …

Leave a Reply