
ਛੇਹਰਟਾ, 20 ਅਪ੍ਰੈਲ (ਨੋਬਲ) ਪੰਜਾਬ ਸਰਕਾਰ ਦੇ ਹੁਕਮਾਂ ਤਹਿਤ ਹਰਸਿਮਰਤ ਕੌਰ ਬਾਦਲ ਨੇ ਪੰਜਾਬ ਵਿੱਚ ਨੰਨੀ ਛਾਂ ਮੁੰਹਿਮ ਚਲਾਈ ਸੀ ਜਿਸ ਦੌਰਾਨ ਧੀਆਂ ਨੂੰ ਕੁੱਖਾਂ ਵਿੱਚ ਨਾ ਮਾਰਨ ਲਈ ਪੰਜਾਬ ਅੰਦਰ ਲੋਕਾਂ ਨੂੰ ਜਾਗਰੂਕ ਕਰਨ ਲਈ ਕਈ ਤਰ੍ਹਾਂ ਦੇ ਉਪਰਾਲੇ ਕੀਤੇ ਗਏ ਹਨ।ਇਸ ਸਿਲਸਿਲੇ ਤਹਿਤ ਸੋਮਵਾਰ ਸਰਕਾਰੀ ਸੀਨੀਅਰ ਸਕੈਡਰੀ ਸਕੂਲ ਛੇਹਰਟਾ ਦੇ ਵਿਦਿਆਰਥੀਆਂ ਤੇ ਵਿਦਿਆਂਰਥਣਾਂ ਨੇ ਪ੍ਰਿੰਸੀਪਲ ਨਿਰਮਲ ਸਿੰਘ, ਵਾਇਸ ਪ੍ਰਿੰ. ਆਸ਼ੂ ਸਰੀਨ ਦੀ ਅਗਵਾਈ ਤੇ ਮੈਡਮ ਹਰਵਿੰਦਰ ਕੌਰ ਦੀ ਦੇਖਰੇਖ ਹੇਂਠ ਧੀਆਂ ਬਚਾਓ ਤੇ ਭਰੂਣ ਹੱਤਿਆ ਵਿਰੁੱਧ ਵਿਸ਼ਾਲ ਰੈਲੀ ਕੱਢੀ ਗਈ।ਇਸ ਰੈਲੀ ਵਿੱਚ ਸਕੂਲ ਦੇ ਵਿਦਿਆਰਥੀਆਂ ਨੇ ਵੱਡੀ ਗਿਣਤੀ ਵਿੱਚ ਹਿੱਸਾ ਲਿਆ।ਵਿਦਿਆਰਥੀਆਂ ਨੇ ਵੱਖ-ਵੱਖ ਮਾਟੋ, ਹੱਥ ਲਿਖਤ ਤਖਤੀਆਂ ਫੜੀਆ ਹੋਈਆ ਸਨ ਜੋ ਧੀਅ ਬਚਾਓ ਅਤੇ ਮਰਦ ਔਰਤ ਅਨੁਪਾਤ ਸੁਧਾਰਨ ਸਬੰਧੀ ਉਤਸ਼ਾਹ ਪੈਦਾ ਕਰ ਰਹੇ ਸਨ।ਇਹ ਰੈਲੀ ਸਰਕਾਰੀ ਸਕੂਲ ਤੋਂ ਸੁਰੂ ਹੋ ਕੇ ਛੇਹਰਟਾ ਮੈਨ ਰੋਡ ਚੌਂਕ ਤੋਂ ਹੁੰਦੀ ਹੋਈ ਵਾਪਿਸ ਸਰਕਾਰੀ ਸਕੂਲ ਵਿਖੇ ਆ ਕੇ ਸੰਪੰਨ ਹੋਈ।
ਇਸ ਮੋਕੇ ਪ੍ਰਿੰ. ਨਿਰਮਲ ਸਿੰਘ ਤੇ ਆਸ਼ੂ ਸਰੀਨ ਨੇ ਕਿਹਾ ਕਿ ਸਾਨੂੰ ਧੀਆਂ ਦਾ ਮਾਣ ਸਤਿਕਾਰ ਕਰਨਾ ਚਾਹੀਦਾ ਹੈ ਤੇ ਉਨਾਂ ਨੂੰ ਵੱਧ ਤੋਂ ਵੱਧ ਪੜਾਈ ਕਰਵਾ ਕੇ ਧੀਆਂ ਨੂੰ ਮਾਣ ਸਨਮਾਨ ਦੇਣਾ ਚਾਹੀਦਾ ਹੈ।ਇਸ ਮੌਕੇ ਬਲਦੇਵ ਸਿੰਘ, ਡੀ.ਪੀ.ਈ ਸਲਵਿੰਦਰ ਸਿੰਘ, ਜਸਵੰਤ ਰਾਏ, ਗੁਰਵੰਤ ਸਿੰਘ, ਵਿਨੈ ਭਾਟੀਆ, ਅਮਨਦੀਪ ਕੌਰ, ਵੀਰਇੰਦਰ ਕੌਰ, ਗੁਰਮੀਤ ਕੌਰ, ਅਮਰਜੀਤ ਕੌਰ, ਮੈਡਮ ਸੁਨੀਤਾ, ਮੈਡਮ ਦੀਪਿਕਾ, ਮੈਡਮ ਕਮਲਜੀਤ ਕੌਰ, ਮੈਡਮ ਸੰਜਨਾ, ਵਿਪਨ ਤੇਜੀ ਆਦਿ ਹਾਜਰ ਸਨ।
Punjab Post Daily Online Newspaper & Print Media