Friday, August 7, 2026

 ਸ੍ਰ. ਸੁਭਿੰਦਰ ਜੀਤ ਸਿੰਘ ਨੇ ਮੁੱਖ ਅਧਿਆਪਕ ਵਜੋਂ ਅਹੁਦਾ ਸੰਭਾਲਿਆ

PPN2104201524
ਅੰਮ੍ਰਿਤਸਰ, 21 ਅਪ੍ਰੈਲ (ਹਰਦਿਆਲ ਸਿੰਘ ਭੈਣੀ) – ਨਵੇਂ ਵਿਦਿਅਕ ਵਰ੍ਹੇ 2015-2016 ਲਈ ਸਾਰਥਕ ਪਹਿਲ ਦੌਰਾਨ ਸਿੱਖਿਆ ਵਿਭਾਗ ਵਲੋਂ 665 ਮਾਸਟਰਾਂ ਦੀ ਮੁੱਖ ਅਧਿਆਪਕ ਵਜੋਂ ਤਰੱਕੀ ਕਰਦਿਆਂ ਪਾਰਦਰਸ਼ਤਾ ਵਰਤਦਿਆਂ ਉਹਨਾਂ ਨੂੰ ਮਨਮਰਜ਼ੀ ਦੇ ਸਟੇਸ਼ਨ ਅਲਾਟ ਕੀਤੇ ਗਏ।ਇਸੇ ਕੜੀ ਵਜੋਂ ਸ੍ਰ. ਸੁਭਿੰਦਰਜੀਤ ਸਿੰਘ ਨੇ ਬਤੌਰ ਮੁੱਖ ਅਧਿਆਪਕ ਸਰਕਾਰੀ ਕੰਨਿਆਂ ਹਾਈ ਸਕੂਲਅਲਗੋਂ ਕੋਠੀ ਵਿਖੇ ਚਾਰਜ ਸੰਭਾਲਿਆ।ਪਿਛਲੇ ਦਿਨੀ ਆਪਣੇ ਪਰਵਾਰਿਕ ਮੈਂਬਰਾਂ ਤੇ ਸਾਥੀਆਂ ਨਾਲ ਨਵੇਂ ਸਕੂਲ ਅਲਗੋਂ ਕੋਠੀ ਵਿਖੇ ਹਾਜ਼ਰੀ ਦਿੰਦਿਆਂ ਸ੍ਰ. ਸੁਭਿੰਦਰਜੀਤ ਸਿੰਘ ਮੁੱਖ ਅਧਿਆਪਕ ਨੇ ਜਿਥੇ ਸਿੱਖਿਆ ਵਿਭਾਗ ਦੇ ਅਜਿਹੇ ਯਤਨਾਂ ਦੀ ਸ਼ਲਾਘਾ ਕੀਤੀ, ਉਥੇ ਯਕੀਨ ਦਿਵਾਇਆ ਕਿ ਬਾਰਡਰ ਬੈਲਟ ‘ਤੇ ਸਥਿਤ ਇਸ ਸਕੂਲ ਵਿੱਚ ਸਿੱਖਿਆ ਦੇ ਮਿਆਰ ਨੂੰ ਹੋਰ ਬੁਲੰਦੀਆਂ ਤੇ ਪਹੁੰਚਾਉਣ ਵਿੱਚ ਕੋਈ ਕਸਰ ਨਹੀਂ ਛੱਡੀ ਜਾਵੇਗੀ।ਸ੍ਰ. ਸੁਭਿੰਦਰਜੀਤ ਸਿੰਘ ਦੀ ਇਸ ਨਿਯੁੱਕਤੀ ‘ਤੇ ਸਮੂਹ ਇਲਾਕਾ ਨਿਵਾਸੀਆਂ ਤੇ ਵਿਦਿਆਰਥੀਆਂ ਅਤੇ ਬੱਚਿਆਂ ਦੇ ਮਾਪਿਆਂ ਨੇ ਖੁਸ਼ੀ ਦਾ ਇਜ਼ਹਾਰ ਕੀਤਾ ਹੈ।

Check Also

ਭਗਵੰਤ ਮਾਨ ਸਰਕਾਰ ਵੱਲੋਂ ਅੰਮ੍ਰਿਤਸਰ ਵਿੱਚ ਬਿਹਤਰ ਸਵੱਛਤਾ ਸੇਵਾਵਾਂ ਯਕੀਨੀ ਬਣਾਉਣ ਲਈ 60 ਐਮ.ਐਲ.ਡੀ ਸੀਵਰੇਜ ਟ੍ਰੀਟਮੈਂਟ ਪਲਾਂਟ ਨੂੰ ਮਨਜ਼ੂਰੀ

ਚੰਡੀਗੜ੍ਹ, 6ਅਗਸਤ:(ਪੰਜਾਬ ਪੋਸਟ ਬਿਊਰੋ) – ਸਾਲਾਂ ਤੋਂ ਅੰਮ੍ਰਿਤਸਰ ਦਾ ਸੀਵਰੇਜ ਸਿਸਟਮ ਇਸ ਪਵਿੱਤਰ ਸ਼ਹਿਰ ਦੀਆਂ …

Leave a Reply