
ਬਟਾਲਾ, 22 ਅਪ੍ਰੈਲ (ਨਰਿੰਦਰ ਬਰਨਾਲ) – ਲਾਇਨਜ਼ ਕਲੱਬ ਮੁਸਕਾਨ ਬਟਾਲਾ 321 ਡੀ ਦੇ ਕਲੱਬ ਮੈਂਬਰਾਂ ਦੀ ਇੱਕ ਅਤਿ ਜਰੂਰੀ ਮੀਟਿੰਗ ਗੁਰੂ ਨਾਨਕ ਕਾਲਜੀਏਟ ਸੀਨੀਅਰ ਸੈਕੰਡਰੀ ਸਕੂਲ ਬਟਾਲਾ ਵਿਖੇ ਆਯੋਜਿਤ ਕੀਤੀ ਗਈ। ਮੀਟਿੰਗ ਦੌਰਾਨ 321ਡੀ ਅਧੀਨ ਵੀ ਡੀ ਜੀ ੍ਰ2 ਦੀ ਹੋ ਰਹੀ ਚੋਣ ਵਾਸਤੇ ਵਿਚਾਰ ਵਟਾਂਦਰਾ ਕੀਤਾ ਗਿਆ, ਕਲੱਬ ਵੱਲੋਂ ਇਹ ਵਿਚਾਰ ਸਾਹਮਣੇ ਆਇਆ ਕਿ ਜਿਹੜਾ ਇਨਸਾਨ ਸਮਾਜ ਵਿਚ ਵਿੱਚਰਦਾ ਹੈ ਤੇ ਲਾਇਨ ਮੈਂਬਰਾਂ ਤੇ ਸਮਾਜ ਦੇ ਭਲੇ ਵਾਸਤੇ ਕੰਮ ਕਰਦਾ ਹੈ, ਉਸ ਨੂੰ ਹੀ ਵੋਟ ਮੰਗਣ ਦਾ ਅਧਿਕਾਰ ਹੈ।
ਇਸ ਮੌਕੇ ਕੀਤੇ ਗਏ ਕੰਮਾਂ ਦੇ ਅਧਾਰ ‘ਤੇ ਹੀ ਸਾਰੇ ਲਾਇਨ ਮੈਂਬਰਾਂ ਤੇ ਕਲੱਬਾਂ ਨੂੰ ਆਪਣੀ ਵੋਟ ਦਾ ਇਸਤੇਮਾਲ ਕਰਨਾ ਚਾਹੀਦਾ ਹੈ।ਇਸ ਮੀਟਿੰਗ ਦੌਰਾਨ ਜ਼ੋਨ ਚੇਅਰਮੈਨ ਸ੍ਰੀ ਹਰਭਜਨ ਸਿੰਘ ਸੇਖੋਂ,ਪ੍ਰਧਾਂਨ ਲਾਇੰਨ ਭਾਰਤ ਭੂਸਨ, ਸੈਕਟਰੀ ਲਾਇੰਨ ਡਾ. ਰਣਜੀਤ ਸਿੰਘ, ਖਜਾਨਚੀ ਲਾਇੰਨ ਬਰਿੰਦਰ ਸਿੰਘ, ਪੀ ਆਰ ਓ ਨਰਿੰਦਰ ਬਰਨਾਲ, ਲਾਇਨ ਅਜਮੇਰ ਸਿੰਘ, ਬਲਕਾਰ ਸਿੰਘ, ਪ੍ਰਿੰਸੀਪਲ ਦਵਿੰਦਰ ਸਿੰਘ, ਲਾਇਨ ਗੁਰਪ੍ਰੀਤ ਸਿੰਘ, ਲਾਇਨ ਡਾ. ਜ਼ਸਵਿੰਦਰ ਸਿੰਘ, ਲਾਇਨ ਬਲਦੇਵ ਸਿੰਘ ਬੁੱਟਰ ਆਦਿ ਲਾਇੰਨ ਮੈਬਰ ਹਾਜ਼ਰ ਸਨ।
Punjab Post Daily Online Newspaper & Print Media