Tuesday, April 28, 2026

ਵਰਲਡ ਅਰਥ ਡੇਅ’ ਮੌਕੇ ਗਲੋਬਲ ਇੰਸਟੀਚਿਊਟ ਵਿਖੇ ਸਵੱਛ ਭਾਰਤ ਅਭਿਯਾਨ

ਪੇਂਡੂ ਸਕੂਲ ਨੇ ਵੰਡੇ ਕੁੜਾ ਇਕੱਠਾ ਕਰਨ ਦੇ 10 ਡੱਬੇ

ਅੰਮ੍ਰਿਤਸਰ, 22 ਅਪ੍ਰੈਲ (ਜਗਦੀਪ ਸਿੰਘ ਸੱਗੂ) – ਗਲੋਬਲ ਇੰਸਟੀਚਿਊਟਸ ਦੇ ਵਿਦਿਆਰਥੀਆਂ ਅਤੇ ਅਧਿਆਪਕਾਂ ਵੱਲੋ ਅੱਜ ‘ਵਰਲਡ ਅਰਥ ਡੇ’ ਮਨਾਇਆ ਗਿਆ ਇਸ ਸਮਾਰੋਹ ਦੌਰਾਨ ਉੱਘੇ ਮਾਹਿਰਾਂ ਵੱਲੋ ਵੱਡੀ ਗਿਣਤੀ ਵਿੱਚ ‘ਰੀਸਾਈਕਲ ਅਤ ਰੀਯੂਸ’ ਵਿਸ਼ੇ ਉੱਪਰ ਸਮਾਗਮ ਆਯੋਜਿਤ ਕਰਵਾਏ ਗਏ। ਸਰਕਾਰੀ ਹਾਈ ਸਕੂਲ, ਸੋਹੀਆਂ ਖੁਰਦ ਦੇ ਵਿਦਿਆਰਥੀਆਂ ਨੂੰ ਕੈਪਸ ਸਫਾਈ ਅਭਿਆਨ, ਥੀਮ ਪੋਸਟਰ ਪ੍ਰਦਰਸ਼ਨੀ ਅਤੇ ਕੁੜਾ ਸੁੱਟਣ ਵਾਲੇ ਕੂੜੇਦਾਨ ਪ੍ਰਦਾਨ ਕਰਦਿਆਂ ਹੋਇਆ ਉਨ੍ਹਾਂ ਨੂੰ ਉਦਯੋਗੀਕਰਣ ਕਰਕੇ ਧਰਤੀ ਤੇ ਪੈ ਰਹੇ ਬੁਰੇ ਪ੍ਰਭਾਵਾਂ ਬਾਰੇ ਸੁਚੇਤ ਕਰਵਾਇਆ ਗਿਆ।
ਇਸ ਸੈਮੀਨਾਰ ਦੌਰਾਨ ਮਾਹਿਰਾਂ ਨੇ ਕਿਹਾ ਕਿ ਪ੍ਰਮਾਤਮਾ ਵੱਲੋ ਬਣਾਈ ਗਈ ਅਤੇ ਭੇਟ ਕੀਤੀ ਗਈ ਸੁੰਦਰ ਸਰਸਿਟੀ, ਪੋਦਿਆਂ ਅਤੇ ਪੰਛੀਆਂ ਨੂੰ ਬਚਾਉਣ ਲਈ ਸਾਨੂੰ ਸਾਰਿਆਂ ਨੂੰ ਵੱਧ ਚੜ੍ਹ ਕੇ ਯਤਨ ਕਰਨ ਦੀ ਲੋੜ ਹੈ। ਹੋਰ ਖੇਤਰਾਂ ਵਿੱਚ ਜਿਥੇ ਪਾਣੀ ਦੀ ਘਾਟ ਹੈ ਵੱਲ ਜਿਆਦਾ ਅਤੇ ਜਲਦੀ ਧਿਆਨ ਦੇਣ ਦੀ ਲੋੜ ਹੈ ਅਤੇ ਸਾਨੂੰ ਪਾਣੀ ਨੂੰ ਬਰਬਾਦ ਨਹੀ ਕਰਨਾ ਚਾਹੀਦਾ ਜੋ ਕਿ ਮਨੁੱਖੀ ਜੀਵਨ ਦਾ ਆਧਾਰ ਹੈ। ਧਰਤੀ ਦੇ ਕੁਦਰਤੀ ਸੋਮੇ ਤਾਂ ਪਹਿਲਾਂ ਹੀ ਰੋਜਾਨਾ ਪ੍ਰਦੂਸ਼ਣ ਨਾਲ ਤੇਜੀ ਨਾਲ ਘਟਦੇ ਜਾ ਰਹੇ ਹਨ। ਸਾਡੀਆਂ ਸੁੱਧ ਪਾਣੀ ਦੀਆਂ ਨਦੀਆਂ ਜਿਵੇ ਗੰਗਾ, ਜਮੁਨਾ, ਸਤਲੁਜ ਅਤੇ ਬਿਆਸ ਜਦੋ ਵੱਡੇ ਸ਼ਹਿਰਾਂ ਵਿਚੋ ਲੰਘਦੀਆਂ ਹਨ ਤਾਂ ਸਾਡੇ ਸਾਰਿਆਂ ਲਈ ਕੂੜੇ ਗੰਦਗੀ ਦੇ ਢੇਰ ਬਣ ਜਾਂਦੀਅ ਹਨ ਅਤੇ ਇਸ ਨੂੰ ਰੋਕਣ ਲਈ ਸਾਨੂੰ ਸਖਤ ਪ੍ਰਬੰਧ ਕਰਨੇ ਪੈਣਗੇ।
ਇਹ ਕੈਂਪਸ ਸਫਾਈ ਅਭਿਆਨ ਪ੍ਰਧਾਨਮੰਤਰੀ ਦੁਆਰਾ ਚਲਾਇਆ ਗਿਆ ‘ਸਵੱਛ ਭਾਰਤ ਅਭਿਆਨ’ ਦੀ ਛਤਰ ਛਾਇਆ ਹੇਠ ਚਲਾਇਆ ਗਿਆ। ਕੈਪਸ ਨੂੰ ਪ੍ਰਦੂਸ਼ਣ ਮੁਕਤ ਬਣਾਉਣ ਲਈ ਵਿਦਿਆਰਥੀਆਂ ਵੱਲੋ ਹਰ ਕੋਨੇ ਅਤੇ ਨੁੱਕਰ ਵਿੱਚੋ ਕੂੜੇ ਗੰਦਗੀ ਦੇ ਢੇਰ ਨੂੰ ਸਾਫ ਕੀਤਾ ਗਿਆ ਹੈ ਫਾਲਤੂ ਵਸਤੂਆਂ ਨੂੰ ਇਧਰ ਉੱਧਰ ਨਾ ਸੁੱਟ ਕੇ ਸਿਰਫ ਕੂੜੇਦਾਨ ਵਿੱਚ ਹੀ ਸੁੱਟਣ ਦੀ ਸਹੁੰ ਚੁੱਕੀ ਗਈ।
ਗਲੋਬਲ ਇੰਸਟੀਚਿਊਟਸ ਵੱਲੋ ਸੋਹੀਆਂ ਖੁਰਦ ਪਿੰਡ ਨੂੰ ਇੱਕ ਆਦਰਸ਼ ਪਿੰਡ ਬਨਾਉਣ ਦਾ ਅਤੇ ਇੱਥੋ ਦੇ ਨਿਵਾਸੀਆਂ ਵਿੱਚ ਜਾਗਰੁਕਤਾ ਪੈਦਾ ਕਰਨ ਦਾ ਸਕੰਲਪ ਲਿਆ ਗਿਆ। ਇਸ ਮੁਹਿੰਮ ਦਾ ਹਿੱਸਾ ਹੋਣ ਨਾਤੇ ਸਰਕਾਰੀ ਹਾਈ ਸਕੂਲ, ਸੋਹੀਆਂ ਖੁਰਦ ਦੇ ਵਿਦਿਆਰਥੀਆਂ ਨੂੰ ਸੰਬੋਧਨ ਕੀਤਾ ਗਿਆ ਅਤੇ ਕਿਹਾ ਗਿਆ ਕਿ ਉਹ ਵਾਤਾਵਰਣ ਨਾਲ ਸਬੰਧਤ ਇਨ੍ਹਾਂ ਮੁੱਦਿਆਂ ਬਾਰੇ ਜਾਗਰੂਕ ਰਹਿਣ।ਗਲੋਬਲ ਇੰਸਟੀਚਿਊਟਸ ਵੱਲੋ ਸਕੂਲੀ ਵਿਦਿਆਰਥੀਆਂ ਨੂੰ ਕੂੜਾ ਸੁੱਟਣ ਵਾਲੇ ਕੂੜੇਦਾਨ ਵੀ ਪ੍ਰਦਾਨ ਕੀਤੇ ਤਾਂਕਿ ਉਹ ਇਨ੍ਹਾਂ ਨੂੰ ਸਕੂਲ ਦੇ ਆਲੇ ਦੁਆਲੇ ਰੱਖ ਸਕਣ ਅਤੇ ਵਾਤਾਵਰਣ ਸਾਫ ਅਤੇ ਹਰਿਆ ਭਰਿਆ ਰਹੇ।

Check Also

ਈ.ਟੀ.ਓ ਵਲੋਂ ਹਲਕਾ ਜੰਡਿਆਲਾ ਗੁਰੂ ਤੋਂ ‘ਮੁੱਖ ਮੰਤਰੀ ਤੀਰਥ ਯਾਤਰਾ ਯੋਜਨਾ’ ਦੀ ਚੌਥੀ ਬੱਸ ਰਵਾਨਾ

ਅੰਮ੍ਰਿਤਸਰ, 26 ਅਪ੍ਰੈਲ (ਸੁਖਬੀਰ ਸਿੰਘ) – ਸੂਬੇ ਦੇ ਲੋਕ ਨਿਰਮਾਣ ਮੰਤਰੀ ਅਤੇ ਹਲਕਾ ਜੰਡਿਆਲਾ ਗੁਰੂ …

Leave a Reply