ਸਤਿਕਾਰ ਕਮੇਟੀ ਤੇ ਸ਼੍ਰੋਮਣੀ ਕਮੇਟੀ ਮੈਂਬਰ ਵਿੱਚ ਤਕਰਾਰ

ਛੇਹਰਟਾ, 22 ਅਪ੍ਰੈਲ (ਨੋਬਲ) – ਗੁਰੂ ਨਾਨਕ ਦੇਵ ਯੂਨੀਵਰਸਿਟੀ ਸਾਹਮਣੇ ਸਥਿਤ ਕਬੀਰ ਪਾਰਕ ਵਿਖੇ ਅੱਗ ਲੱਗਣ ਕਾਰਨ ਘਰ ਵਿਚ ਪ੍ਰਕਾਸ਼ ਕੀਤੇ ਗਏ ਸ੍ਰੀ ਗੁਰੂ ਗ੍ਰੰਥ ਸਾਹਿਬ ਦਾ ਸਰੂਪ ਅਗਨ ਭੇਟ ਹੋ ਗਏ।ਜਿਸ ਉਪਰੰਤ ਮਰਿਯਾਦਾ ਨੂੰ ਲੈ ਕੇ ਸਤਿਕਾਰ ਕਮੇਟੀ ਵੱਲੋਂ ਭਾਈ ਅਮਰੀਕ ਸਿੰਘ ਅਜਨਾਲਾ ਤੇ ਸ੍ਰੋਮਣੀ ਕਮੇਟੀ ਮੈਂਬਰ ਬੀਬੀ ਕਿਰਨਜੋਤ ਕੌਰ ਆਹਮੋ-ਸਾਹਮਣੇ ਹੋ ਗਏ।ਸਤਿਕਾਰ ਕਮੇਟੀ ਦੇ ਮੈਂਬਰਾਂ ਨੇ ਘਟਨਾ ਦੀ ਨਿਰੰਤਰ ਜਾਂਚ ਤੇ ਪਰਿਵਾਰ ਦੀ ਜਵਾਬਦੇਹੀ ਦੀ ਮੰਗ ਨੂੰ ਲੈ ਕੇ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਸਰੂਪ ਨੂੰ ਲੈਜਾਣ ਤੋਂ ਰੋਕਿਆ।ਤਾਂ ਪੁਲਿਸ ਦੇ ਉਚ ਅਧਿਕਾਰੀਆਂ ਦੇ ਦਖਲ ਨਾਲ ਦੋਵੇਂ ਧਿਰਾਂ ਦੀ ਆਪਸੀ ਸਹਿਮਤੀ ਨਾਲ ਅਗਨ ਭੇਟ ਹੋਏ ਸਰੂਪ ਉਸ ਜਗਾ ਲਿਜਾਏ ਗਏ ।
ਮੌਕੇ ‘ਤੇ ਪ੍ਰਾਪਤ ਜਾਣਕਾਰੀ ਅਨੁਸਾਰ ਪਰਮੀਤ ਸਿੰਘ ਖੇੜਾ ਵਾਸੀ ਕੋਠੀ ਨੰ: 123 ਕਬੀਰ ਪਾਰਕ ਨੇ ਆਪਣੇ ਘਰ ਵਿਚ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਕੀਤਾ ਹੋਇਆ ਸੀ। ਅੱਜ ਸਵੇਰੇ ਉਹ ਘਰ ਵਿਚ ਤਾਲ੍ਹਾ ਲਗਾ ਕੇ ਉਹ ਆਪਣੇ ਕੰਮ ‘ਤੇ ਗਏ ਤਾਂ ਪਿੱਛੋਂ ਸ਼ਾਰਟ ਸਰਕਟ ਹੋਣ ਕਾਰਨ ਸੁਖ ਆਸਨ ਵਾਲੇ ਕਮਰੇ ਵਿਚ ਅੱਗ ਲੱਗ ਗਈ ਅਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਸਰੂਪ ਪਾਲਕੀ ਸਮੇਤ ਅਗਨ ਭੇਟ ਹੋ ਗਿਆ।ਘਟਨਾ ਦੀ ਖ਼ਬਰ ਮਿਲਦਿਆਂ ਸਤਿਕਾਰ ਕਮੇਟੀ ਤੇ ਦਮਦਮੀ ਟਕਸਾਲ ਦੇ ਆਗੂ ਅਮਰੀਕ ਸਿੰਘ ਅਜਨਾਲਾ ਮੌਕੇ ‘ਤੇ ਪੁੱਜੇ ਤੇ ਊਣਤਾਈਆਂ ਵੇਖ ਕੇ ਪਰਿਵਾਰ ਖਿਲਾਫ਼ ਪੁਲਸ ਵਲੋਂ ਸਖ਼ਤ ਕਾਰਵਾਈ ਦੀ ਮੰਗ ਕੀਤੀ।ਇਸ ਮੋਕੇ ਸ਼੍ਰੋਮਣੀ ਕਮੇਟੀ ਮੈਂਬਰ ਬੀਬੀ ਕਿਰਨਜੋਤ ਕੌਰ ਵੀ ਮੋਕੇ ਤੇ ਪਹੁੰਚੇ ਤਾਂ ਉਨਾਂ ਦੀ ਦਮਦਮੀ ਟਕਸਾਲ ਤੇ ਸਤਿਕਾਰ ਕਮੇਟੀ ਦੇ ਆਗੂਆਂ ਨਾਲ ਬਹਿਸ ਹੋ ਗਈ।
ਬੀਬੀ ਕਿਰਨਜੋਤ ਕੌਰ ਨਾਲ ਗੁਰਦੁਆਰਾ ਸ਼੍ਰੀ ਛੇਹਰਟਾ ਸਾਹਿਬ ਤੋਂ ਆਏ ਮੈਂਬਰਾਂ ਨੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਅਗਨ ਭੇਂਟ ਸਰੂਪ ਚੁੱਕਣਾ ਸ਼ੁਰੂ ਕੀਤਾ ਤਾਂ ਅਮਰੀਕ ਸਿੰਘ ਅਜਨਾਲਾ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪ੍ਰਕਾਸ਼ ਨੂੰ ਪਾਲਕੀ ਤੋਂ ਬਗੈਰ ਲਿਜਾਉਣ ਤੇ ਅੜ ਗਏ।ਬੀਬੀ ਕਿਰਨਜੋਤ ਕੌਰ ਨੇ ਮੋਕੇ ਦੀ ਨਜ਼ਾਕਤ ਵੇਖਦੇ ਹੋਏ ਸ਼੍ਰੋਮਣੀ ਕਮੇਟੀ ਦਫਤਰ ਫੋਨ ਕੀਤਾਂ ਤਾਂ ਉੱਥੋਂ ਟਾਸਕ ਫੋਰਸ ਦੇ ਮੈਂਬਰ ਆ ਗਏ। ਜਦ ਉਹ ਸਤਿਕਾਰ ਸਹਿਤ ਸ਼੍ਰੀ ਗੁਰੁ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਲੈ ਕੇ ਚੱਲੇ ਤਾਂ ਦਮਦਮੀ ਟਕਸਾਲ ਤੇ ਸਤਿਕਾਰ ਕਮੇਟੀ ਦੇ ਆਗੂਆਂ ਨੇ ਪਾਲਕੀ ਸਾਹਿਬ ਜੀ ਦਾ ਰਸਤਾ ਰੋਕ ਦਿੱਤਾ ਤੇ ਡਰਾਈਵਰ ਪਾਸੋਂ ਗੱਡੀ ਦੀ ਚਾਬੀ ਖੋਹਣ ਦੀ ਕੋਸ਼ਿਸ਼ ਕੀਤੀ।ਮਾਹੋਲ ਵਿਗੜਣ ਤੋਂ ਬਚਾਉਣ ਲਈ ਪੁਲਿਸ ਪਾਰਟੀ ਨਾਲ ਮੋਕੇ ਤੇ ਪੁੱਜੇ ਏ.ਸੀ.ਪੀ ਦੀਪਕ ਹਿਲੋਰੀ, ਥਾਣਾ ਮੁੱਖੀ ਹਰੀਸ਼ ਬਹਿਲ, ਏ.ਐਸ.ਐਚ.ਓ ਕੁਲਵੰਤ ਰਾਏ, ਏ.ਐਸ.ਆਈ ਮਨਜੀਤ ਸਿੰਘ ਤੇ ਦੋਵਾਂ ਧਿਰਾਂ ਵਿਚ ਸਮਝੌਤਾ ਕਰਵਾਇਆ ਤੇ ਸ਼੍ਰੌਮਣੀ ਕਮੇਟੀ ਵਾਲੇ ਸਤਿਕਾਰ ਸਹਿਤ ਸ਼੍ਰੀ ਗੁਰੁ ਗ੍ਰੰਥ ਸਾਹਿਬ ਜੀ ਦਾ ਅਗਨ ਭੇਟ ਹੋਇਆ ਸਰੂਪ ਲੈ ਗਏ।
ਇਸ ਮੋਕੇ ਬੀਬੀ ਕਿਰਨਜੌਤ ਕੌਰ ਨੇ ਕਿਹਾ ਕਿ ਕਿਸੇ ਦੇ ਘਰ ਵਿਚ ਇਸ ਤਰਾਂ ਦਖਲਅੰਦਾਜੀ ਕਰਨ ਸਤਿਕਾਰ ਕਮੇਟੀ ਨੂੰ ਕੋਈ ਅਧਿਕਾਰ ਨਹੀ ਹੈ ।ਉਨਾਂ ਕਿਹਾ ਕਿ ਅਗਰ ਕਿਤੇ ਕੋਈ ਜੇਕਰ ਕੋਈ ਊਣਤਾਈ ਹੋਵੇ ਤਾਂ ਉਸ ਦੀ ਰਿਪੋਰਟ ਸ਼੍ਰੀ ਅਕਾਲ ਤਖਤ ਸਾਹਿਬ ਵਿਖੇ ਕਰਨੀ ਚਾਹੀਦੀ ਹੈ। ਉਨਾਂ ਇਹ ਵੀ ਕਿਹਾ ਕਿ ਸਤਿਕਾਰ ਕਮੇਟੀ ਸ਼੍ਰੋਮਣੀ ਕਮੇਟੀ ਦੇ ਕੰਮ ਵਿੱਚ ਦਖਲ ਅੰਦਾਜ਼ੀ ਕਰਕੇ ਸਿੱਖਾਂ ਨੂੰ ਸਿੱਖੀ ਤੋਂ ਤੋੜ ਰਹੀ ਹੈ।
Punjab Post Daily Online Newspaper & Print Media