Saturday, March 21, 2026

ਆਕਲੀਆ ਕਾਲਜ ਦਾ ਸਲਾਨਾ ਸਮਾਰੋਹ ਧੂੰਮਧਾਮ ਨਾਲ ਸਪਾਪਤ

ਗੁਰਪ੍ਰੀਤ ਮਲੂਕਾ ਨੇ ਸਾਇੰਸ ਮੇਲੇ ਦੇ ਜੇਤੂਆਂ ਅਤੇ ਅਥਲੀਟਾਂ ਨੂੰ ਵੰਡੇ ਇਨਾਮ

PPN2304201506

ਬਠਿੰਡਾ, 23 ਅਪ੍ਰੈਲ (ਜਸਵਿੰਦਰ ਸਿੰਘ ਜੱਸੀ, ਅਵਤਾਰ ਸਿੰਘ ਕੈਂਥ) – ਪੂਰੇ ਮਾਲਵੇ ਵਿੱਚ ਆਪਣੀ ਧਾਕ ਜਮਾਉਣ ਵਿੱਚ ਸਫਲ ਆਕਲੀਆ ਗਰੁੱਪ ਆਫ ਇੰਸਟੀਚਿਊਟ ਵਿੱਖੇ ਅੱਜ ਸਲਾਨਾ ਸਮਾਰੋਹ ਬੜੀ ਧੂੰਮਧਾਮ ਨਾਲ ਮਨਾਇਆ ਗਿਆ ਜਿਸ ਵਿੱਚ ਗੁਰਪੀ੍ਰਤ ਮਲੂਕਾ ਚੇਅਰਮੈਨ ਜਿਲ੍ਹਾ ਪ੍ਰੀਸ਼ਦ ਬਠਿੰਡਾ ਮੁੱਖ ਮਹਿਮਾਨ ਦੇ ਤੌਰ ਤੇ ਪਹੁੰਚੇ ਜਿੰਨ੍ਹਾ ਨੇ ਸਾਇੰਸ ਫੇਅਰ, ਅਥਲੈਟਿਕ ਮੀਟ ਅਤੇ ਪੋਸਟਰ ਮੁਕਾਬਲਿਆਂ ਦੇ ਜੋਤੂਆਂ ਨੂੰ ਇਨਾਮ ਵੰਡੇ ਤੇ ਉਹਨਾਂ ਦੀ ਹੌਸਲਾ ਅਫਜਾਈ ਕੀਤੀ।ਸਾਇੰਸ ਮੇਲੇ ਵਿੱਚ ਲਗਪੱਗ 8 ਕਾਲਜਾਂ ਅਤੇ ਪੋਸਟਰ ਮੁਕਾਬਲਿਆਂ ਵਿੱਚ 7 ਸਕੂਲਾਂ ਨੇ ਭਾਗ ਲਿਆ, ਇਹਨਾਂ ਵਿੱਚੋਂ ਡੀ ਏ ਵੀ ਕਾਲਜ ਬਠਿੰਡਾ ਦਾ ਵਿਦਿਆਰਥੀ ਸਰਬਜੀਤ ਸਿੰਘ ਦਾ ਬਿਜਲੀ ਪੈਦਾ ਕਰਨ ਦਾ ਮਾਡਲ ਪਹਿਲੇ ਨੰਬਰ ਤੇ ਅਤੇ ਬਾਬਾ ਫਰੀਦ ਕਾਲਜ ਦਾ ਮਾਡਲ ਦੂਜੇ ਨੰਬਰ ਅਤੇ ਸਰਕਾਰੀ ਸਕੂਲ ਕੋਟਲੀ ਅਬਲੂ ਦੀਆਂ ਲੜਕੀਆਂ ਵਲੋਂ ਸੂਰਜੀ ਸ਼ਕਤੀ ਨਾਲ ਚੱਲਣ ਵਾਲਾ ਹੀਟਰ ਤੀਸਰੇ ਨੰਬਰ ਤੇ ਆਇਆ ਇਹਨਾਂ ਗਰੀਬ ਘਰ ਦੀਆਂ ਲੜਕੀਆਂ ਨੂੰ ਬਠਿੰਡਾ ਦੇ ਡੀ ਕੇ ਪ੍ਰਿੰਟਰਜ ਦੇ ਮਾਲਕ ਮੁੰਨਾਂ ਜੀ ਨੇ 5100 ਰੁਪਏ ਇਨਾਮ ਵਜੋਂ ਦਿੱਤੇ ਅਤੇ ਆਕਲੀਆ ਕਾਲਜ ਵਲੋਂ 1100 ਅਤੇ 500 ਰੁਪਏ ਦਿੱਤੇ ਗਏ।ਇਹਨਾਂ ਮਾਡਲਾਂ ਨੂੰ ਗੁਰਪ੍ਰੀਤ ਮਲੂਕਾ ਅਤੇ ਡੀ ਐਸ ਪੀ ਗੁਰਜੀਤ ਰੁਮਾਣਾ ਨੇ ਦੇਖਕੇ ਵਿਦਿਆਰਥੀਆਂ ਦੀ ਸਰਾਹਨਾਂ ਕੀਤੀ ਅਤੇ ਉਹਨਾਂ ਦੀ ਹੌਸਲਾ ਅਫਜਾਈ ਕੀਤੀ ।
ਇਸ ਸਮਾਰੋਹ ਦੀ ਸ਼ੁਰੂਆਤ ਕਾਲਜ ਦੀਆਂ ਵਿਦਿਆਰਥਣਾਂ ਨੇ ਇੱਕ ਧਾਰਮਿੱਕ ਸ਼ਬਦ ਨਾਲ ਕੀਤੀ ਅਤੇ ਉਸ ਤੋਂ ਬਾਦ ਵਿਦਿਆਰਥੀਆਂ ਨੇ ਕੋਰੀਉ ਗਰਾਫੀ ਅਤੇ ਸਕਿੱਟਾਂ ਪੇਸ਼ ਕਰਕੇ ਦਰਸ਼ਕਾਂ ਨੂੰ ਅਚੰਬੇ ਵਿੱਚ ਪਾ ਦਿੱਤਾ ਤੇ ਸਮਾਜ ਨੂੰ ਸੇਧ ਦੇਣ ਵਾਲੇ ਅਤੇ ਸਮਾਜਿੱਕ ਕੁਰੀਤੀਆਂ ਤੇ ਕਰਾਰੀ ਚੋਟ ਮਾਰਨ ਵਾਲੇ ਨਾਟਕ ਵੀ ਖੇਡੇ ਗਏ ਜਿੰਨ੍ਹਾਂ ਨੂੰ ਦਰਸ਼ਕਾਂ ਨੇ ਖੂਬ ਸਲਾਹਿਆ, ਇਸ ਸਮਾਰੋਹ ਵਿੱਚ ਲਗਪੱਗ 80 ਪਿੰਡਾਂ ਦੇ ਸਰਪੰਚ ਅਤੇ ਆਸ ਪਾਸ ਦੇ ਇੱਕ ਦਰਜਨ ਸਕੂਲ ਅਤੇ ਕਾਲਜਾਂ ਦੇ ਵਿਦਿਆਰਥੀਆਂ ਵੀ ਸ਼ਾਮਲ ਹੋਏ ਅਤੇ ਉਹਨਾਂ ਨੇ ਪ੍ਰਸਿੱਧ ਪੰਜਾਬੀ ਗਾਇਕ ਵੀਤ ਬਲਜੀਤ ਦੇ ਗੀਤਾਂ ਤੇ ਭੰਗੜੇ ਪਾਕੇ ਖੂਬ ਅਨੰਦ ਮਾਣਿਆਂ । ਬਾਹਰਲੇ ਸਕੂਲਾਂ ਅਤੇ ਕਾਲਜਾਂ ਦੇ ਜਿੰਨ੍ਹਾਂ ਵਿਦਿਆਰਥੀਆਂ ਨੇ ਸਾਇੰਸ ਦੇ ਮਾਡਲ ਤਿਆਰ ਕਰਕੇ ਮੁਕਾਬਲੇ ਬਾਜੀ ਵਿੱਚ ਹਿੱਸਾ ਲਿਆ ਉਹਨਾਂ ਵਿੱਚੋਂ ਜੇਤੂ ਵਿਦਿਆਰਥੀਆਂ ਨੂੰ ਸਨਮਾਨਿਤ ਕੀਤਾ ਗਿਆ।ਇਸ ਸਮਾਰੋਹ ਦੀ ਸ਼ਾਨ ਬਠਿੰਡਾ ਤੋਂ ਆਈ ਇੱਕ ਪੰਜਾਬੀ ਵਿਰਸੇ ਨਾਲ ਜੁੜੀ ਇੱਕ ਸੰਸਥਾ ਨੇ ਝੂਲੇ ਅਤੇ ਹੋਰ ਮਨੋਰੰਜਨ ਦੇ ਸਾਧਨਾਂ ਨਾਲ ਸਾਰੇ ਆਏ ਦਰਸ਼ਕਾਂ ਦਾ ਭਰਪੂਰ ਮਨੋਰੰਜਨ ਕੀਤਾ ਅਤੇ ਪੰਜਾਬੀ ਪਕਵਾਨਾਂ ਨਾਲ ਸੁਆਦੀ ਖਾਣੇ ਨਾਲ ਮਹਿਮਾਨਾਂ ਨੂੰ ਉਂਗਲਾਂ ਚੱਟਣ ਲਈ ਮਜਬੂਰ ਕਰ ਦਿੱਤਾ।ਮੁੱਖ ਮਹਿਮਾਨ ਗੁਰਪ੍ਰੀਤ ਮਲੂਕਾ ਨੇ ਆਪਣੇ ਭਾਸ਼ਨ ਵਿੱਚ ਆਕਲੀਆ ਗਰੁੱਪ ਦੀ ਸਰਾਹਨਾਂ ਕਰਦੇ ਹੋਏ ਕਿਹਾ ਕਿ ਇਸ ਗਰੁੱਪ ਨੇ ਬੜੀ ਜਲਦੀ ਤਰੱਕੀ ਕਰਕੇ ਪੂਰੇ ਪੰਜਾਬ ਵਿੱਚ ਆਪਣਾ ਅਹਿਮ ਅਸਥਾਨ ਬਣਾ ਲਿਆ ਹੈ ਅਤੇ ਉਹ ਦਿਨ ਦੂਰ ਨਹੀਂ ਜਦੋਂ ਪੂਰੇ ਭਾਰਤ ਵਿੱਚ ਇਸ ਇੰਸਟੀਚਿਊਟ ਦਾ ਨਾਮ ਹੋਵੇਗਾ ਅਤੇ ਇਸ ਲਈ ਇਸ ਗਰੁੱਪ ਦੇ ਚੇਅਰਮੈਨ ਗੁਰਤੇਜ ਸਿੰਘ ਬਰਾੜ੍ਹ ਵਧਾਈ ਦੇ ਪਾਤਰ ਹਨ। ਇਸ ਸਮਾਰੋਹ ਵਿੱਚ ਡੀ ਐਸ ਪੀ ਜੈਤੋ ਗੁਰਜੀਤ ਸਿੰਘ ਰਮਾਣਾ, ਪ੍ਰਧਾਨ ਵਿਸ਼ਵਕਰਮਾ ਮੋਟਰ ਮਾਰਕਿਟ ਸੁਸਾਇਟੀ ਬਠਿੰਡਾ ਕੁਲਦੀਪ ਸਿੰਘ ਢੱਲਾ, ਨਗਰ ਕੌਂਸਲਰ ਬਠਿੰਡਾ ਜਸਵੀਰ ਸਿੰਘ ਜੱਸਾ, ਵੀ ਉਚੇਚੇ ਤੌਰ ਤੇ ਪਹੁੰਚੇ ਹੋਏ ਸਨ।ਸਟੇਜ ਅਤੇ ਮੰਚ ਸੰਚਾਲਣ ਲੈਕਚਰਾਰ ਗੁਰਦੀਪ ਸਿੰਘ ਭੁੱਲਰ ਅਤੇ ਸੁਖਚੈਨ ਸਿੰਘ ਨੇ ਬਾਖੂਬੀ ਕੀਤਾ ਅੰਤ ਵਿੱਚ ਆਰਗੇਨਾਈਜ਼ ਕਮੇਟੀ ਦੇ ਮੈਂਬਰ, ਲੈਕਚਰਾਰ ਗੁਰਕੀਰਤ ਸਿੰਘ, ਇੰਜਨੀਅਰ ਰਿੰਪੀ, ਇੰਜਨੀਅਰ ਗੁਰਲੀਨ, ਲੈਕਚਰਾਰ ਸਰਬਜੀਤ ਸੱਬੀ ਅਤੇ ਮੈਡਮ ਰਜ਼ੀਆ ਵਲੋਂ ਸਾਰੇ ਆਏ ਮਹਿਮਾਨਾਂ ਦਾ ਧੰਨਵਾਦ ਕੀਤਾ ਗਿਆ ।

Check Also

ਵਾਈਸ ਚਾਂਸਲਰ ਸ. ਬਿਸ਼ਨ ਸਿੰਘ ਸਮੁੰਦਰੀ ਦੇ ਸਪੁੱਤਰ ਦਿੱਲੀ ਦੇ ਉਪ ਰਾਜਪਾਲ ਬਣਨ ਉਪਰੰਤ ਗੁਰੂ ਨਾਨਕ ਦੇਵ ਯੂਨੀਵਰਸਿਟੀ ਪੁੱਜੇ

ਅੰਮ੍ਰਿਤਸਰ, 20 ਮਾਰਚ (ਸੁਖਬੀਰ ਸਿੰਘ ਖੁਰਮਣੀਆਂ) – ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਪਹਿਲੇ ਵਾਈਸ-ਚਾਂਸਲਰ ਸ. …

Leave a Reply