Thursday, March 26, 2026

ਥਾਣਾ ਛੇਹਰਟਾ ਵਲੋਂ ਭਾਰੀ ਮਾਤਰਾ ‘ਚ ਅਲਕੋਹਲ ਸਮੇਤ ਇਕ ਕਾਬੂ

PPN2304201514

ਛੇਹਰਟਾ, 23 ਅਪ੍ਰੈਲ (ਨੋਬਲ) – ਨਸ਼ਿਆਂ ਦੇ ਵਿੱਰੁਧ ਵਿੱਢੀ ਗਈ ਮੁਹਿੰਮ ਤਹਿਤ ਪੁਲਸ ਥਾਣਾ ਛੇਹਰਟਾ ਨੂੰ ਉਸ ਵੇਲੇ ਭਰਵਾਂ ਹੁੰਗਾਰਾਂ ਮਿਲਿਆ ਜਦ ਨਾਕੇ ਦੌਰਾਨ ਥਾਣਾ ਮੁੱਖੀ ਹਰੀਸ਼ ਬਹਿਲ ਦੀ ਅਗਵਾਈ ਵਾਲੀ ਪੁਲਸ ਪਾਰਟੀ ਨੇ ਭਾਰੀ ਮਾਤਰਾ ਵਿਚ ਅਲਕੋਹਲ ਬਰਾਮਦ ਕਰਕੇ ਇਕ ਦੌਸ਼ੀ ਨੂੰ ਕਾਬੂ ਕੀਤਾ। ਥਾਣਾ ਮੁੱਖੀ ਹਰੀਸ਼ ਬਹਿਲ ਨੇ ਦੱਸਿਆ ਕਿ ਇੰਡੀਆ ਗੇਟ ਸਥਿਤ ਬਾਈਪਾਸ ਤੇ ਏ ਐਸ ਆਈ ਕਰਮਜੀਤ ਸਿੰਘ ਨੇ ਨਾਕਾਬੰਦੀ ਕਰਕੇ ਗੱਡੀਆਂ ਦੀ ਚੈਕਿੰਗ ਦੋਰਾਨ ਜਦ ਇੰਡੀਆ ਗੇਟ ਵੱਲ ਆ ਰਹੀ ਇਕ ਬਲੈਰੋ ਗੱਡੀ ਪੀਬੀ-02 ਬੀਐਲ 9352 ਨੂੰ ਹੱਥ ਦੇ ਕੇ ਰੌਕਿਆ ਤਾਂ ਚੈਕਿੰਗ ਸਮੇਂ ਬਲੈਰੋ ਗੱਡੀ ਵਿਚ 200-200 ਲੀਟਰ 8 ਡਰੰਮ ਤੇ 30-30 ਲੀਟਰ ਦੇ 5 ਕੈਨ ਅਲਕੋਹਲ ਪਈ ਹੋਈ ਸੀ। ਪੁਲਿਸ ਵਲੋਂ ਕਾਬੂ ਕੀਤੇ ਗਏ ਕਥਿਤ ਦੋਸ਼ੀ ਦੀ ਪਛਾਣ ਸੁਖਚੈਨ ਸਿੰਘ ਚੈਨੂੰ ਪੁੱਤਰ ਇਕਬਾਲ ਸਿੰਘ ਵਾਸੀ ਪਿੰਡ ਖਾਪੜਖੇੜੀ ਵਜੋਂ ਹੋਈ ਹੈ।

Check Also

ਖ਼ਾਲਸਾ ਕਾਲਜ ਵਿਖੇ ਐਗਰੀ ਫੈਸਟ-2026 ਕਰਵਾਇਆ ਗਿਆ

ਅੰਮ੍ਰਿਤਸਰ, 25 ਮਾਰਚ (ਸੁਖਬੀਰ ਸਿੰਘ ਖੁਰਮਣੀਆਂ) – ਖ਼ਾਲਸਾ ਕਾਲਜ ਦੇ ਖੇਤੀਬਾੜੀ ਵਿਭਾਗ ਅਤੇ ਖੇਤੀਬਾੜੀ ਸੁਸਾਇਟੀ …

Leave a Reply