
ਛੇਹਰਟਾ, 23 ਅਪ੍ਰੈਲ (ਨੋਬਲ) ਡੀ.ਏ.ਵੀ ਇੰਟਰਨੈਸ਼ਨਲ ਸਕੂਲ ਦੇ ਵਿਦਿਆਰਥੀਆਂ ਨੇ ਪ੍ਰਿੰਸੀਪਲ ਅੰਜਨਾ ਗੁਪਤਾ ਦੀ ਅਗਵਾਈ ਹੇਠ ਸਕੂਲ ਵਿਚ 200 ਬੂਟੇ ਲਗਾ ਕੇ ਧਰਤੀ ਦਿਵਸ ਮਨਾਇਆ।ਸਕੂਲ ਵਿਚ ਵਿਸ਼ੇਸ਼ ਪ੍ਰਾਰਥਨਾ ਸਭਾ ਦਾ ਆਯੋਜਨ ਵੀ ਕੀਤਾ ਗਿਆ, ਜਿਸ ਦੌਰਾਨ ਵਿਦਿਆਰਥੀਆਂ ਨੇ ਧਰਤੀ ਦਿਵਸ ਬਾਰੇ ਜਾਣਕਾਰੀ ਹਾਸਲ ਕੀਤੀ।ਵਿਦਿਆਰਥੀਆਂ ਨੇ ਪੇਸ਼ ਕੀਤੇ ਇਕ ਨਾਟਕ ਰਾਹੀਂ ਦੱਸਿਆ ਕਿ ਅਜੋਕੀ ਭਜਦੌੜ ਵਾਲੀ ਜਿੰਦਗੀ ਵਿੱਚ ਮਨੁੱਖ ਨੇ ਵਿਗਿਆਨਕ ਤੱਰਕੀ ਦੀ ਉਚਾਈ ਨੂੰ ਤਾਂ ਛੂਹ ਲਿਆ ਹੈ, ਪਰ ਨਾਲ ਹੀ ਨਾਲ ਇਸ ਧਰਤੀ ਨੂੰ ਵੀ ਬਹੁਤ ਨੁਕਸਾਨ ਵੀ ਪਹੁੰਚਾਇਆ ਹੈ।
ਪ੍ਰਿੰਸੀਪਲ ਅੰਜਨਾ ਗੁਪਤਾ ਨੇ ਵਿਦਿਆਰਥੀਆਂ ਨੂੰ ਸੰਬੌਧਨ ਕਰਦਿਆਂ ਕਿਹਾ ਕਿ ਹਵਾ ਵਿਚ ਆਕਸੀਜਨ ਦੀ ਉੱਚਿਤ ਮਾਤਰਾ, ਗਰਮੀ ਦਾ ਅਨੁਕੂਲ ਪੱਧਰ, ਸ਼ੁੱਧ ਪਾਣੀ ਤੇ ਓਜੌਨ ਪਰਤ ਇਹ ਸਭ ਇਸ ਧਰਤੀ ਤੇ ਮਨੁੱਖ, ਜੀਵ ਜੰਤੂ ਤੇ ਵਨਸਪਤੀ ਦੇ ਲਈ ਜਰੂਰੀ ਹਨ, ਪਰ ਮਨੁੱਖ ਇੰਨਾਂ ਜਿਊਣ ਵਾਲੀਆਂ ਚੀਜਾਂ ਨੂੰ ਨਸ਼ਟ ਕਰ ਰਿਹਾ ਹੈ। ਪ੍ਰਦੂਸ਼ਨ ਨਾਲ ਹਵਾ, ਪਾਣੀ ਤਾਂ ਖਰਾਬ ਹੋ ਰਿਹਾ ਹੈ, ਗਰਮੀ ਵੀ ਲਗਾਤਾਰ ਵੱਧ ਰਹੀ ਹੈ, ਜੇਕਰ ਇਸ ਨੂੰ ਨਾ ਰੋਕਿਆ ਗਿਆ ਤਾਂ ਧਰਤੀ ਤੇ ਜੀਵਨ ਦਾ ਮਕਸਦ ਹੀ ਖਤਮ ਹੋ ਜਾਵੇਗਾ।ਇਸ ਮੌਕੇ ਅੱਠਵੀਂ ਜਮਾਤ ਦੇ ਵਿਦਿਆਰਥੀਆਂ ਨੇ ਧਰਤੀ ਵਿਸ਼ੇ ‘ਤੇ ਅੱਠਵੀ ਤੇ ਚੌਥੀ ਜਮਾਤ ਦੇ ਵਿਦਿਆਰਥੀਆਂ ਨੇ ਸਲੋਗਨ ਲੇਖਣ, ਸੱਤਵੀਂ ਜਮਾਤ ਦੇ ਵਿਦਿਆਰਥੀਆਂ ਨੇ ਪੋਸਟਰ ਮੇਕਿੰਗ ਤੇ ਪਹਿਲੀ ਤੇ ਤੀਜੀ ਜਮਾਤ ਦੇ ਵਿਦਿਆਰਥੀਆਂ ਨੇ ਕਾਰਡ ਮੇਕਿੰਗ ਪ੍ਰਤੀਯੋਗਤਾ ਵਿਚ ਹਿੱਸਾ ਲਿਆ।
Punjab Post Daily Online Newspaper & Print Media